‘90 ਫ਼ੀ ਸਦੀ ਫ਼ੇਲ ਵਿਦਿਆਰਥੀ ਜਾਂਦੇ ਨੇ ਵਿਦੇਸ਼ ਪੜ੍ਹਨ’
Published : Mar 3, 2022, 12:00 am IST
Updated : Mar 3, 2022, 12:00 am IST
SHARE ARTICLE
image
image

‘90 ਫ਼ੀ ਸਦੀ ਫ਼ੇਲ ਵਿਦਿਆਰਥੀ ਜਾਂਦੇ ਨੇ ਵਿਦੇਸ਼ ਪੜ੍ਹਨ’

ਨਵੀਂ ਦਿੱਲੀ, 2 ਮਾਰਚ : ਯੂਕਰੇਨ ਤੇ ਰੂਸ ਜੰਗ ਵਿਚਾਲੇ ਮੋਦੀ ਸਰਕਾਰ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਇਕ ਬਿਆਨ ਦੇ ਕੇ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਬਿਆਨ ਦਿਤਾ ਕਿ ਵਿਦੇਸ਼ਾਂ ਵਿਚ ਪੜ੍ਹਣ ਵਾਲੇ 90 ਫ਼ੀ ਸਦੀ ਮੈਡੀਕਲ ਸਟੂਡੈਂਟ ਨੀਟ ਪ੍ਰੀਖਿਆ ਪਾਸ ਨਹੀਂ ਕਰ ਪਾਉਂਦੇ ਹਨ। ਸੰਸਦੀ ਮਾਮਲਿਆਂ, ਕੋਲਾ ਤੇ ਖਨਨ ਮੰਤਰੀ ਦੇ ਇਸ ਬਿਆਨ ’ਤੇ ਸਵਾਲ ਉਠਾਏ ਜਾ ਰਹੇ ਹਨ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਇਸ ਮੁੱਦੇ ’ਤੇ ਬਹਿਸ ਕਰਨ ਦਾ ਸਹੀ ਸਮਾਂ ਨਹੀਂ ਹੈ ਪਰ ਉਸ ਤੋਂ ਪਹਿਲਾਂ ਹੀ ਬਿਆਨ ਚਰਚਾਵਾਂ ਵਿਚ ਆ ਚੁੱਕਾ ਸੀ।
ਕਾਂਗਰਸੀ ਅਗੂਆਂ ਨੇ ਪ੍ਰਹਿਲਾਦ ਜੋਸ਼ੀ ’ਤੇ ਇਸ ਬਿਆਨ ਨੂੰ ਲੈਕੇ ਨਿਸ਼ਾਨਾ ਸਾਧਿਆ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਹਿਲਾਦ ਜੋਸ਼ੀ ਨੇ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਬੇਇਜ਼ਤੀ ਕੀਤੀ ਹੈ। ਦੂਜੇ ਪਾਸੇ ਐਨ.ਸੀ.ਪੀ. ਸਾਂਸਦ ਸੁਪਿ੍ਰਆ ਸੁਲੇ ਨੇ ਲਿਖਿਆ ਕਿ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੋਵਾਂ ਲਈ ਹਾਲਾਤ ਚੰਗੇ ਨਹੀਂ ਹਨ। ਇਸ ਵਿਚਾਲੇ ਸਾਡਾ ਫੋਕਸ ਭਾਰਤੀ ਯਾਤਰੀਆਂ ਨੂੰ ਸੁਰੱਖਿਅਤ ਕੱਢਣ ’ਤੇ ਹੋਣਾ ਚਾਹੀਦਾ ਹੈ। ਮੈਨੂੰ ਇਹ ਸੋਚ ਕੇ ਚਿੰਤਾ ਹੁੰਦੀ ਹੈ ਕਿ ਅਜਿਹੇ ਮਾਹੌਲ ਵਿਚ ਸਾਡੇ ਕੱੁਝ ਮੰਤਰੀ ਸਖ਼ਤ, ਅਸੰਵੇਦਨਸ਼ੀਲ ਤੇ ਗ਼ੈਰ-ਜ਼ਿੰਮੇਵਾਰ ਬਿਆਨ ਦੇ ਰਹੇ ਹਨ। 
ਕਾਂਗਰਸੀ ਆਗੂ ਰਾਗਿਨੀ ਨਾਇਕ ਨੇ ਵੀ ਜੋਸ਼ੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਹਿਲਾਦ ਜੋਸ਼ੀ ਖ਼ਿਲਾਫ਼ ਐਕਸ਼ਨ ਹੋਣਾ ਚਾਹੀਦਾ ਹੈ। ਫੇਲ ਹੋਣ ਵਾਲੇ 90 ਫ਼ੀ ਸਦੀ ਬਾਹਰ ਪੜ੍ਹਣ ਜਾਂਦੇ ਹਨ, ਤੋਂ ਉਨ੍ਹਾਂ ਦਾ ਕੀ ਮਤਲਬ ਹੈ। ਜੇ ਕਿਸੇ ਦਾ ਦੁੱਖ ਵੰਡ ਨਹੀਂ ਸਕਦੇ ਤਾਂ ਇਸ ਤਰ੍ਹਾਂ ਦੇ ਬਿਆਨ ਤਾਂ ਨਾ ਦਿਉ।            (ਏਜੰਸੀ)

SHARE ARTICLE

ਏਜੰਸੀ

Advertisement

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM

Sangrur ਵਾਲਿਆਂ ਨੇ Khaira ਦਾ ਉਹ ਹਾਲ ਕਰਨਾ, ਮੁੜ ਕੇ ਕਦੇ Sangrur ਵੱਲ ਮੂੰਹ ਨਹੀਂ ਕਰਨਗੇ'- Narinder Bharaj...

08 May 2024 1:07 PM

LIVE Debate 'ਚ ਮਾਹੌਲ ਹੋਇਆ ਤੱਤਾ, ਇਕ-ਦੂਜੇ ਨੂੰ ਪਏ ਜੱਫੇ, ਦੇਖੋ ਖੜਕਾ-ਦੜਕਾ!AAP ਤੇ ਅਕਾਲੀਆਂ 'ਚ ਹੋਈ ਸਿੱਧੀ ਟੱਕਰ

08 May 2024 12:40 PM
Advertisement