ਗਰਭਵਤੀ ਬੱਚੀ ਦਾ ਪੂਰਾ ਧਿਆਨ ਰੱਖ ਰਿਹੈ ਪੀਜੀਆਈ ਪ੍ਰਸ਼ਾਸਨ
Published : Jul 25, 2017, 6:05 pm IST
Updated : Apr 3, 2018, 4:35 pm IST
SHARE ARTICLE
PGI
PGI

ਬਲਾਤਕਾਰ ਪੀੜਤ ਨਾਬਾਲਗ਼ ਬੱਚੀ ਦੇ ਭਰੂਣ ਦਾ ਗਰਭਪਾਤ ਕਰਾਉਣ ਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਚੰਡੀਗੜ੍ਹ ਪੀ.ਜੀ.ਆਈ. ਨੂੰ ਕਿਹਾ ਹੈ ਕਿ ਉਹ ਬੱਚੀ ਦੇ..

 

ਚੰਡੀਗੜ੍ਹ, 25 ਜੁਲਾਈ (ਸ.ਸ.ਸ.): ਬਲਾਤਕਾਰ ਪੀੜਤ ਨਾਬਾਲਗ਼ ਬੱਚੀ ਦੇ ਭਰੂਣ ਦਾ ਗਰਭਪਾਤ ਕਰਾਉਣ ਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਚੰਡੀਗੜ੍ਹ ਪੀ.ਜੀ.ਆਈ. ਨੂੰ ਕਿਹਾ ਹੈ ਕਿ ਉਹ ਬੱਚੀ ਦੇ ਕੁੱਖ ਦੀ ਜਾਂਚ ਕਰੇ ਅਤੇ ਸ਼ੁਕਰਵਾਰ ਤੋਂ ਪਹਿਲਾ ਰੀਪੋਰਟ ਅਦਾਲਤ ਵਿਚ ਪੇਸ਼ ਕਰੇ ਤਾਂ ਜੋ ਗਰਭਪਾਤ ਨੂੰ ਲੈ ਕੇ ਅੰਤਮ ਫ਼ੈਸਲਾ ਲਿਆ ਜਾ ਸਕੇ। ਇਸ 'ਤੇ ਪੀ.ਜੀ.ਆਈ. ਨੇ ਮੈਡੀਕਲ ਬੋਰਡ ਦਾ ਗਠਨ ਕਰ ਦਿਤਾ ਹੈ ਜਿਸ ਵਿਚ ਵਿਸ਼ੇਸ਼ ਡਾਕਟਰਾਂ ਨੂੰ ਸ਼ਾਮਲ ਕੀਤਾ ਹੈ। ਡਾਕਟਰਾਂ ਨੇ ਬੱਚੀ ਦੀ ਚੰਗੀ ਸਿਹਤ ਲਈ ਪਰਵਾਰ ਨਾਲ ਤਾਲਮੇਲ ਬਣਾਇਆ ਹੈ ਜਿਸ ਵਿਚ ਉਸ ਨੂੰ ਕੀ ਦੇਣਾ ਹੈ ਤੇ ਕਿਸ ਚੀਜ਼ ਤੋਂ ਬੱਚੀ ਦਾ ਪ੍ਰਹੇਜ ਕਰਨਾ ਹੈ। ਇਹ ਕੇਸ ਐਨਾ ਉਲਝ ਗਿਆ ਹੈ ਕਿ ਪੂਰੀ ਸਚਾਈ ਹਾਲੇ ਤਕ ਸਾਹਮਣੇ ਨਹੀਂ ਆਈ ਹੈ। ਸੱਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਬੱਚੀ ਦੀ ਅਸਲੀ ਉਮਰ ਕੀ ਹੈ ਕਿਉਂਕਿ ਕਈ ਅਖ਼ਬਾਰਾਂ ਨੇ ਦਾਅਵਾ ਕੀਤਾ ਹੈ ਕਿ ਕੁੜੀ ਦੀ ਅਸਲੀ ਉਮਰ ਜ਼ਿਆਦਾ ਹੈ।
ਡਾਕਟਰ ਵੀ ਹਨ ਹੈਰਾਨ : ਚੰਡੀਗੜ੍ਹ ਦੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਗਾਇਨੀ ਵਿਭਾਗ ਦੀ ਪ੍ਰਮੁੱਖ ਰਸ਼ਮੀ ਬੱਗਾ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਕਦੇ ਇਕ 10 ਸਾਲ ਦੀ ਬੱਚੀ ਦੇ ਗਰਭਵਤੀ ਹੋਣ ਦਾ ਕੇਸ ਨਹੀਂ ਵੇਖਿਆ। ਉਨ੍ਹਾਂ ਨੇ ਕਿਹਾ ਕਿ ਛੋਟੀ ਉਮਰ ਵਿਚ ਗਰਭ ਦਾ ਪਤਾ ਚੱਲ ਪਾਉਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਜੇ ਪੀਰੀਅਡਸ ਛੁੱਟ ਵੀ ਜਾਂਦੇ ਹਨ ਤਾਂ ਕੋਈ ਫ਼ਰਕ ਪਤਾ ਨਹੀਂ ਚਲਦਾ। ਐਕਸਪਰਟਸ ਦਾ ਕਹਿਣਾ ਹੈ ਕਿ ਮਾਹਰ ਦਸਦੇ ਹਨ ਕਿ ਪੀਰੀਅਡਸ ਸ਼ੁਰੂ ਹੋਣ ਦੀ ਉਮਰ 13 ਸਾਲ ਹੈ ਪਰ ਪਿਛਲੇ ਕਾਫ਼ੀ ਸਮੇਂ ਤੋਂ ਇਹ ਸੀਮਾ 8 ਸਾਲ ਤਕ ਪਹੁੰਚ ਚੁਕੀ ਹੈ। ਇਸ ਤੋਂ ਬਾਅਦ ਵੀ 10 ਸਾਲ ਦੀ ਉਮਰ ਵਿਚ ਗਰਭਵਤੀ ਹੋਣਾ ਬਹੁਤ ਘੱਟ ਪਾਇਆ ਜਾਂਦਾ ਹੈ। 
ਇਸ ਉਮਰ ਵਿਚ ਗਰਭਵਤੀ ਹੋਣਾ ਮੁਸ਼ਕਲ : ਅਮਰੀਕਨ ਸੁਸਾਇਟੀ ਫਾਰ ਰੀਪ੍ਰਡਕਟਿਵ ਮੈਡੀਸਨ ਦੀ ਮੈਂਬਰ ਅਤੇ ਮਸ਼ਹੂਰ  ਇਸਤਰੀ ਰੋਗ ਮਾਹਰ ਉਮੇਸ਼ ਜਿੰਦਲ ਦਾ ਕਹਿਣਾ ਹੈ ਕਿ ਮੇਰੀ 40 ਸਾਲ ਦੀ ਪ੍ਰੈਕਟਿਸ ਵਿਚ ਮੈਂ ਅਜਿਹਾ ਕੇਸ ਕਦੇ ਨਹੀਂ ਵੇਖਿਆ। ਮੈਂ 13 ਸਾਲ ਦੀ ਬੱਚੀ ਨੂੰ ਗਰਭਵਤੀ ਹੁੰਦੇ ਵੇਖਿਆ ਹੈ। ਜੇ ਕੋਰਟ ਤੋਂ ਇਜਾਜ਼ਤ ਮਿਲ ਜਾਂਦੀ ਹੈ ਤਾਂ ਵੀ ਇਸ ਦਾ ਇਲਾਜ ਇਕ ਅਨੋਖਾ ਮਾਮਲਾ ਹੋਵੇਗਾ। ਇਸ ਵਿਚ ਕਾਫ਼ੀ ਮੁਸ਼ਕਲਾਂ ਸਾਹਮਣੇ ਆ ਸਕਦੀਆਂ ਹਨ, ਇਸ ਲਈ ਬਿਹਤਰ ਹੋਵੇਗਾ ਦੀ ਗਰਭਪਾਤ ਕਰਾਇਆ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement