Punjab BJP News: ਪੰਜਾਬ ’ਚ ਭਾਜਪਾ ਨੇ ਨਿਯੁਕਤ ਕੀਤੇ ਹਲਕਾ ਇੰਚਾਰਜ; ਵਿਜੇ ਸਾਂਪਲਾ ਤੇ ਹਰਜੀਤ ਸਿੰਘ ਗਰੇਵਾਲ ਨੂੰ ਵੀ ਮਿਲੀ ਜ਼ਿੰਮੇਵਾਰੀ
Published : May 3, 2024, 1:48 pm IST
Updated : May 3, 2024, 1:48 pm IST
SHARE ARTICLE
BJP appointed constituency incharge in Punjab
BJP appointed constituency incharge in Punjab

ਵਿਜੇ ਸਾਂਪਲਾ ਨੂੰ ਭਾਜਪਾ ਨੇ ਲੁਧਿਆਣਾ ਦੀ ਕਮਾਨ ਸੌਂਪੀ ਹੈ।

Punjab BJP News: ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ 13 ਸਰਕਲਾਂ ਦੇ ਇੰਚਾਰਜਾਂ ਅਤੇ ਕਨਵੀਨਰਾਂ ਦੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ਵਿਚ ਸੱਭ ਤੋਂ ਮਹੱਤਵਪੂਰਨ ਨਾਮ ਵਿਜੇ ਸਾਂਪਲਾ ਹੈ। ਵਿਜੇ ਸਾਂਪਲਾ ਨੂੰ ਭਾਜਪਾ ਨੇ ਲੁਧਿਆਣਾ ਦੀ ਕਮਾਨ ਸੌਂਪੀ ਹੈ।

ਸਾਂਪਲਾ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ ਪਰ ਪਿਛਲੇ ਦਿਨੀਂ ਜਦੋਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਸਾਂਪਲਾ ਦੇ ਘਰ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਉਹ ਕਿਸੇ ਵੀ ਪਾਰਟੀ 'ਚ ਸ਼ਾਮਲ ਨਹੀਂ ਹੋ ਰਹੇ ਹਨ। ਹੁਣ ਉਨ੍ਹਾਂ ਨੂੰ ਲੁਧਿਆਣਾ ਦੀ ਕਮਾਨ ਸੌਂਪੀ ਗਈ ਹੈ।

ਇਸੇ ਤਰ੍ਹਾਂ ਬਠਿੰਡਾ 'ਚ ਭਾਜਪਾ ਦੇ ਦੋ ਇੰਚਾਰਜ/ ਸਹਿ-ਇੰਚਾਰਜ ਨਿਯੁਕਤ ਕੀਤੇ ਹਨ, ਜਿਸ ਵਿਚ ਦਿਆਲ ਸੋਢੀ ਅਤੇ ਸ਼ਿਵਰਾਜ ਚੌਧਰੀ ਦੇ ਨਾਮ ਸ਼ਾਮਲ ਹਨ। ਸਾਬਕਾ ਵਿਧਾਇਕ ਕੇਡੀ ਭੰਡਾਰੀ ਨੂੰ ਜਲੰਧਰ, ਅਵਿਨਾਸ਼ ਖੰਨਾ ਨੂੰ ਅੰਮ੍ਰਿਤਸਰ ਅਤੇ ਸੁੰਦਰ ਸ਼ਿਆਮ ਅਰੋੜਾ ਨੂੰ ਫਿਰੋਜ਼ਪੁਰ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।

Photo

ਖਡੂਰ ਸਾਹਿਬ ਤੋਂ ਮਨਜੀਤ ਸਿੰਘ ਰਾਏ, ਗੁਰਦਾਸਪੁਰ ਤੋਂ ਅਸ਼ਵਨੀ ਸ਼ਰਮਾ, ਸੰਗਰੂਰ ਤੋਂ ਹਰਜੀਤ ਗਰੇਵਾਲ, ਹੁਸ਼ਿਆਰਪੁਰ ਤੋਂ ਪ੍ਰਵੀਨ ਬਾਂਸਲ, ਫਰੀਦਕੋਟ ਤੋਂ ਹਰਜੋਤ ਕਮਲ, ਪਟਿਆਲਾ ਤੋਂ ਅਨਿਲ ਸਰੀਨ, ਫਤਹਿਗੜ੍ਹ ਸਾਹਿਬ ਤੋਂ ਜਗਮੋਹਨ ਸਿੰਘ ਰਾਜੂ, ਸ੍ਰੀ ਅਨੰਦਪੁਰ ਸਾਹਿਬ ਤੋਂ ਪਰਮਿੰਦਰ ਸਿੰਘ ਬਰਾੜ ਨੂੰ ਇੰਚਾਰਜ ਲਗਾਇਆ ਗਿਆ ਹੈ।

ਇਸ ਦੇ ਨਾਲ ਹੀ ਭਾਜਪਾ ਨੇ 5 ਲੋਕ ਸਭਾ ਕਲਸਟਰ ਇੰਚਾਰਜ ਵੀ ਨਿਯੁਕਤ ਕੀਤੇ ਹਨ, ਇਨ੍ਹਾਂ ਵਿਚ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਤੋਂ ਕੇਵਲ ਸਿੰਘ ਢਿੱਲੋਂ, ਸ੍ਰੀ ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਬਠਿੰਡਾ ਤੋਂ ਤਿਕਸ਼ਣ ਸੂਦ, ਲੁਧਿਆਣਾ, ਸੰਗਰੂਰ ਤੇ ਪਟਿਆਲਾ ਤੋਂ ਹਰਜੀਤ ਗਰੇਵਾਲ , ਫਰੀਦਕੋਟ ਅਤੇ ਫਤਹਿਗੜ੍ਹ ਸਾਹਿਬ ਤੋਂ ਜਤਿੰਦਰ ਕਾਲੜਾ ਜਦਕਿ ਖਡੂਰ ਸਾਹਿਬ ਤੇ ਫਿਰੋਜ਼ਪੁਰ ਤੋਂ ਬਿਕਰਮਜੀਤ ਸਿੰਘ ਚੀਮਾ ਸ਼ਾਮਲ ਹਨ।

(For more Punjabi news apart from BJP appointed constituency incharge in Punjab, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement