
ਮਸ਼ਹੂਰ ਅਭਿਨੇਤਰੀ ਰੂਪਾਲੀ ਗਾਂਗੁਲੀ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ
Rupali Ganguly joins BJP: ਟੀਵੀ ਇੰਡਸਟਰੀ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਭਿਨੇਤਰੀ ਰੂਪਾਲੀ ਗਾਂਗੁਲੀ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਰੂਪਾਲੀ ਫਿਲਹਾਲ ਅਨੁਪਮਾ ਸੀਰੀਅਲ ਦਾ ਹਿੱਸਾ ਹੈ। ਰੁਪਾਲੀ ਦੇ ਨਾਲ-ਨਾਲ ਫਿਲਮ ਨਿਰਦੇਸ਼ਕ ਅਮੇ ਜੋਸ਼ੀ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਅਮੇ ਨੇ ਕਈ ਮਰਾਠੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।
ਰੁਪਾਲੀ ਨੇ ਦਿੱਲੀ ਹੈੱਡਕੁਆਰਟਰ 'ਚ ਭਾਜਪਾ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਮੌਕੇ ਅਦਾਕਾਰਾ ਨੇ ਕਿਹਾ, ‘ਜਦੋਂ ਮੈਂ ਵਿਕਾਸ ਦਾ ਇਹ ਮਹਾਯੱਗ ਦੇਖਿਆ ਤਾਂ ਮੈਨੂੰ ਲੱਗਿਆ ਕਿ ਮੈਨੂੰ ਵੀ ਇਸ ਵਿਚ ਹਿੱਸਾ ਲੈਣਾ ਚਾਹੀਦਾ ਹੈ। ਮੈਨੂੰ ਤੁਹਾਡੇ ਆਸ਼ੀਰਵਾਦ ਅਤੇ ਸਮਰਥਨ ਦੀ ਲੋੜ ਹੈ। ਜੋ ਵੀ ਕਰਾਂ, ਉਹ ਸਹੀ ਅਤੇ ਚੰਗਾ ਕਰਾਂ’।
(For more Punjabi news apart from Lok Sabha elections: Anupama actor Rupali Ganguly joins BJP, stay tuned to Rozana Spokesman)