
ਸ਼ਿਮਲਾ ਰਾਸ਼ਟਰਪਤੀ ਭਵਨ 'ਚ ਮਨਾਉਣਗੇ ਛੁੱਟੀ
Mohali News : ਮੋਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ 4 ਮਈ ਅਤੇ 8 ਮਈ ਨੂੰ ਏਅਰਪੋਰਟ ਅਤੇ ਏਅਰਪੋਰਟ ਤੋਂ 5 ਕਿਲੋਮੀਟਰ ਤੱਕ ਦੇ ਖੇਤਰ ਨੂੰ ਨੋ-ਫਲਾਇੰਗ ਜ਼ੋਨ ਘੋਸ਼ਿਤ ਕੀਤਾ ਹੈ। ਇਹ ਫੈਸਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਆਉਣ ਅਤੇ ਜਾਣ ਦੇ ਸ਼ਡਿਊਲ ਕਾਰਨ ਲਿਆ ਗਿਆ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਡਰੋਨ ਜਾਂ ਹੋਰ ਕਿਸੇ ਵੀ ਚੀਜ਼ ਨੂੰ ਉਡਾਉਣ 'ਤੇ ਪਾਬੰਦੀ ਰਹੇਗੀ।
ਰਾਸ਼ਟਰਪਤੀ 4 ਮਈ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇਗੀ, ਜਿਸ ਤੋਂ ਬਾਅਦ ਉਹ ਹਿਮਾਚਲ ਦੌਰੇ 'ਤੇ ਜਾਵੇਗੀ। 8 ਮਈ ਨੂੰ ਉਹ ਹਿਮਾਚਲ ਤੋਂ ਪਰਤੇਗੀ ਅਤੇ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰੇਗੀ।
ਸ਼ਿਮਲਾ ਰਾਸ਼ਟਰਪਤੀ ਭਵਨ 'ਚ ਮਨਾਉਣਗੇ ਛੁੱਟੀ
ਉਹ ਸ਼ਿਮਲਾ ਤੋਂ ਕਰੀਬ 13 ਕਿਲੋਮੀਟਰ ਦੂਰ ਮਸ਼ੋਬਰਾ ਸਥਿਤ ਰਾਸ਼ਟਰਪਤੀ ਭਵਨ 'ਚ ਚਾਰ ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ 'ਤੇ ਰਹੇਗੀ। ਹਰ ਸਾਲ ਦੇਸ਼ ਦੇ ਰਾਸ਼ਟਰਪਤੀ ਗਰਮੀਆਂ 'ਚ ਆਪਣੇ ਪਰਿਵਾਰ ਨਾਲ ਇੱਥੇ ਦੌਰੇ 'ਤੇ ਆਉਂਦੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਇਹ ਦੂਜਾ ਦੌਰਾ ਹੈ। ਉਹ ਪਿਛਲੀ ਵਾਰ ਵੀ ਇੱਥੇ ਆਈ ਸੀ। ਇਹ ਇਮਾਰਤ ਲਗਭਗ 173 ਸਾਲ ਪੁਰਾਣੀ ਹੈ। ਜਿਸ ਨੂੰ ਰਾਸ਼ਟਰਪਤੀ ਭਵਨ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਖੇਤਰਫਲ ਲਗਭਗ 10628 ਵਰਗ ਫੁੱਟ ਹੈ। ਇਸਨੂੰ 2023 ਵਿੱਚ ਪਹਿਲੀ ਵਾਰ ਜਨਤਾ ਲਈ ਵੀ ਖੋਲ੍ਹਿਆ ਗਿਆ ਸੀ।
ਹਿਮਾਚਲ 'ਚ ਕਈ ਥਾਵਾਂ 'ਤੇ ਪ੍ਰੋਗਰਾਮ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਚਾਰ ਦਿਨਾਂ ਦੌਰੇ ਦੌਰਾਨ ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਂ 'ਤੇ ਪ੍ਰੋਗਰਾਮ ਹਨ। ਉਹ 6 ਮਈ ਨੂੰ ਕਾਂਗੜਾ ਵਿੱਚ ਇੱਕ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ 7 ਤਰੀਕ ਨੂੰ ਸ਼ਿਮਲਾ ਦੇ ਦੋ ਮੰਦਰਾਂ 'ਚ ਪੂਜਾ ਦਾ ਪ੍ਰੋਗਰਾਮ ਹੈ। ਇਸ 'ਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਦੀ ਸ਼ਿਮਲਾ 'ਚ ਮਾਲ ਰੋਡ 'ਤੇ ਜਾਣ ਦੀ ਵੀ ਯੋਜਨਾ ਹੈ। ਉਹ 8 ਨੂੰ ਸ਼ਿਮਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗੀ। ਇਸ ਦੌਰਾਨ ਮੋਹਾਲੀ ਹਵਾਈ ਅੱਡੇ 'ਤੇ ਨੋ ਫਲਾਇੰਗ ਜ਼ੋਨ ਵੀ ਰਹੇਗਾ।