ਪੁਲਿਸ ਵਲੋਂ ਤਿੰਨ ਗਰਮ ਖਿ਼ਆਲੀ ਹਥਿਆਰਾਂ ਸਮੇਤ ਕਾਬੂ
Published : Jun 3, 2018, 2:31 pm IST
Updated : Jun 3, 2018, 2:31 pm IST
SHARE ARTICLE
Police arrested three youths along with arms
Police arrested three youths along with arms

ਬਟਾਲਾ ਪੁਲਿਸ ਨੇ ਕੱਟੜਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ

ਬਟਾਲਾ ਪੁਲਿਸ ਨੇ ਕੱਟੜਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਪੁਲਿਸ ਨੇ ਇਹ ਦਾਅਵਾ ਜਤਾਇਆ ਕਿ ਇਹ ਉਹ ਦੋਸ਼ੀ ਹਨ ਜਿਨ੍ਹਾਂ ਨੇ 31 ਮਈ ਦੀ ਸਵੇਰ ਨੂੰ ਬਟਾਲਾ ਦੇ ਪਿੰਡਾ ਦੇ ਦੋ ਠੇਕਿਆਂ ਨੂੰ ਅੱਗ ਲਾ ਕਿ ਸਾੜ੍ਹ ਦਿੱਤਾ ਸੀ।

ਐਸਐਸਪੀ ਦਫ਼ਤਰ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਬਾਰਡਰ ਰੇਂਜ ਦੇ ਐਸਪੀ ਐਸ ਪਰਮਾਰ ਨੇ ਦੱਸਿਆ ਕਿ 21 ਸਾਲਾ ਧਰਮਿੰਦਰ ਸਿੰਘ ਉਰਫ਼ ਕਮਾਂਡੋ ਸਿੰਘ ਅਤੇ 26 ਸਾਲਾ ਕ੍ਰਿਪਾਲ ਸਿੰਘ ਨੂੰ ਵੱਖ-ਵੱਖ ਸੋਸ਼ਲ ਮੀਡੀਆ ਜਿਵੇਂ ਵਟਸਐੱਪ ਤੇ ਟੈਲੀਗ੍ਰਾਮ ਮੰਚਾਂ ਰਾਹੀਂ ਵਿਦੇਸ਼ੀ ਬੈਠੇ ਵੱਖਵਾਦੀ ਸਮਰਥਕਾਂ ਨੇ ਇਸ ਮੁਹਿੰਮ ਵਿਚ ਅਪਣੇ ਨਾਲ ਰਲਾਇਆ ਸੀ।

referendum 2020referendum 2020ਦੱਸ ਦਈਏ ਕਿ ਅੱਗ ਲਗਾਉਣ ਵਾਲੀ ਘਟਨਾ ਵਿਚ ਇੱਕ ਠੇਕੇ ਅੰਦਰ ਸੁੱਤੇ ਇੱਕ ਕਾਮੇ ਦੀ ਮੌਤ ਅੱਗ ਦੀ ਲਪੇਟ ਵਿਚ ਆਉਣ ਨਾਲ ਹੋ ਗਈ ਸੀ। ਪਿੰਡ ਹਾਰਪੁਰਾ ਜ਼ਿਲ੍ਹਾ ਬਟਾਲੇ ਦਾ ਰਹਿਣ ਵਾਲਾ ਧਰਮਿੰਦਰ ਸਿੰਘ 2016 ਵਿਚ ਭਾਰਤੀ ਟੈਰੀਟੋਰੀਅਲ ਆਰਮੀ ਦੀ ਯੂਨਿਟ 105 ਟੀਏ ਰਾਜਪੁਤਾਨਾ ਰਾਈਫਲ 'ਚ ਦਿੱਲੀ ਵਿਚ ਨੌਕਰੀ ਕਰ ਚੁੱਕਿਆ ਹੈ।

ਇਸ ਦੌਰਾਨ ਧਰਮਿੰਦਰ ਨੂੰ 9 ਮਹੀਨਿਆਂ ਦੀ ਮੁਢਲੀ ਸਿਖਲਾਈ ਅਤੇ ਹਥਿਆਰਾਂ ਦੀ ਟ੍ਰੈਨਿੰਗ ਵੀ ਦਿੱਤੀ ਗਈ ਸੀ ਅਤੇ ਕ੍ਰਿਪਾਲ ਸਿੰਘ ਜ਼ਿਲ੍ਹਾ ਵਲਟੋਹਾ ਤਰਨਤਾਰਨ ਦੇ ਪਿੰਡ ਫਤਹਿਪੁਰ ਨਵਾਂਪਿੰਡ ਦਾ ਵਾਸੀ ਹੈ। ਕੱਟੜਪੰਥੀਆਂ ਨੇ ਇਨ੍ਹਾਂ ਨੂੰ ਇਸ ਘੱਲੂਘਾਰਾ ਹਫਤੇ ਦੌਰਾਨ ਰੈਫ਼ਰੈਂਡਮ 2020 ਦੇ ਸਲੋਗਨ ਉਲੀਕਣ ਅਤੇ ਸ਼ਰਾਬ ਦੇ ਠੇਕਿਆਂ ਤੇ ਸਰਕਾਰੀ ਜਾਇਦਾਦ ਨੂੰ ਸਾੜ ਦੇਣ ਲਈ ਕਿਹਾ ਸੀ।

referendum 2020referendum 2020 ਦੋਵਾਂ ਦੋਸ਼ੀਆਂ ਨੂੰ ਪਿੰਡ ਹਾਰਪੁਰਾ ਢੰਢੋਈ ਸਥਿਤ ਧਰਮਿੰਦਰ ਦੇ ਘਰੋਂ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਖ਼ਿਲਾਫ਼ ਜ਼ਿਲ੍ਹਾ ਬਟਾਲਾ ਦੇ ਰੰਗਰ ਨੰਗਲ ਪੁਲਿਸ ਸਟੇਸ਼ਨ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਰਮਿੰਦਰ ਕੋਲੋਂ ਇੱਕ 32 ਕੈਲੀਬਰ ਰਿਵੌਲਵਰ ਅਤੇ ਕ੍ਰਿਪਾਲ ਕੋਲੋਂ 30 ਕੈਲੀਬਰ ਪਿਸਤੌਲ ਬਰਾਮਦ ਹੋਈ ਹੈ।

ਪੁਲਿਸ ਨੇ ਕਿਹਾ ਕਿ ਕ੍ਰਿਪਾਲ ਤੇ ਧਰਮਿੰਦਰ ਤੋਂ ਕੀਤੀ ਪੁੱਛਗਿੱਛ ਦੇ ਆਧਾਰ ਉੱਤੇ ਰਵਿੰਦਰ ਸਿੰਘ ਰਾਜਾ ਨੂੰ ਕਾਬੂ ਕੀਤਾ ਗਿਆ। ਦੱਸ ਦਈਏ ਕਿ ਰਾਜਾ ਦੋਵਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਤਹਿਤ ਗਿਰਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੇ ਘਰ ਦੀ ਤਲਾਸ਼ੀ ਦੌਰਾਨ 2020 ਸਿੱਖ ਰਿਫਰੈਂਡਮ ਬਾਰੇ ਪੋਸਟਰ, ਖਾਲਿਸਤਾਨ ਜ਼ਿੰਦਾਬਾਦ ਤੇ 2020 ਸਿੱਖ ਰਿਫਰੈਂਡੰਮ ਦੇ ਸਟੈਨਸਿਲ ਅਤੇ ਇੱਕ ਪੇਂਟ ਕਰਨ ਵਾਲੀ ਸਪ੍ਰੇਅ ਬੋਟਲ ਵੀ ਮਿਲੀ ਹੈ।

gurpatwant singh pannugurpatwant singh pannuਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਤੇ ਬੋਲਦਿਆਂ ਗੁਰਪਤਵੰਤ ਸਿੰਘ ਪੰਨੂ ਨੇ ਪੁਲਿਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਨੌਜਵਾਨਾਂ ਤੇ ਝੂਠੇ ਦੋਸ਼ ਲਗਾ ਕਿ ਉਨ੍ਹਾਂ ਨੂੰ ਗਿਰਫ਼ਤਾਰ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕਰ ਕਿ ਰੈਫ਼ਰੈਂਡਮ 2020 ਮੁਹਿੰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਇਹ ਮੁਹਿੰਮ ਕੌਮਾਂਤਰੀ ਨਿਯਮਾਂ ਦੇ ਤਹਿਤ ਸ਼ਾਂਤਮਈ ਤਰੀਕੇ ਨਾਲ ਚਲਾਈ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement