
ਸ ਸਮੇਂ ਦੌਰਾਨ ਮਹਾਰਾਣੀ ਪਰਨੀਤ ਕੌਰ ਕਿਸੇ ਮਿਲਣ ਵਾਲੇ ਨੂੰ ਮਿਲ ਨਹੀਂ ਸਕਣਗੇ ਅਤੇ ਨਾ ਹੀ ਟੈਲੀਫੋਨ ਕਾਲ ਸੁਣ ਸਕਣਗੇ
ਚੰਡੀਗੜ: ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੂੰ ਬੀਤੇ ਦਿਨ ਡਿੱਗਣ ਕਾਰਨ ਸੱਟ ਲੱਗ ਗਈ। ਉਨਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ ਜਿੱਥੇ ਉਨਾਂ ਦੀ ਸੱਟ ਦਾ ਇਲਾਜ ਕਰਨ ਉਪਰੰਤ ਛੁੱਟੀ ਤਾਂ ਮਿਲ ਗਈ ਪਰ ਡਾਕਟਰ ਨੇ ਉਨ੍ਹਾਂ ਨੂੰ ਅਗਲੇ 10 ਦਿਨਾਂ ਤੱਕ ਆਰਾਮ ਕਰਨ ਦੀ ਸਲਾਹ ਦਿਤੀ ਹੈ। ਇਹ ਘਟਨਾ ਦਿੱਲੀ ਵਿਖੇ ਕਾਂਗਰਸ ਪਾਰਟੀ ਦੀ ਸੰਸਦੀ ਕਮੇਟੀ ਦੀ ਮੀਟਿੰਗ ਤੋਂ ਪਰਤਣ ਉਪਰੰਤ ਵਾਪਰੀ।
Parneet Kaur
ਸਰਕਾਰੀ ਬੁਲਾਰੇ ਨੇ ਇਥੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਡਾਕਟਰਾਂ ਨੇ ਉਨਾਂ ਨੂੰ ਅਗਲੇ 10 ਦਿਨ ਮੁਕੰਮਲ ਆਰਾਮ ਕਰਨ ਦੀ ਸਲਾਹ ਦਿਤੀ ਹੈ। ਇਸ ਸਮੇਂ ਦੌਰਾਨ ਉਹ ਕਿਸੇ ਮਿਲਣ ਵਾਲੇ ਨੂੰ ਮਿਲ ਨਹੀਂ ਸਕਣਗੇ ਅਤੇ ਨਾ ਹੀ ਟੈਲੀਫੋਨ ਕਾਲ ਸੁਣ ਸਕਣਗੇ।