ਦਿੱਲੀ-ਅੰਮ੍ਰਿਤਸਰ 'ਚ ਬਣੇਗਾ ਨਵਾਂ ਸੰਪਰਕ : ਬੀਬੀ ਬਾਦਲ
Published : Jun 3, 2020, 5:44 am IST
Updated : Jun 3, 2020, 5:44 am IST
SHARE ARTICLE
Harsimrat Kaur Badal
Harsimrat Kaur Badal

ਕੇਂਦਰੀ ਮੰਤਰੀ ਨੇ ਕੀਤਾ ਨਿਤਿਨ ਗਡਗਰੀ ਦਾ ਧਨਵਾਦ

ਬਠਿੰਡਾ : ਪਿਛਲੇ ਲੰਮੇ ਸਮੇਂ ਤੋਂ ਚਰਚਾ ਵਿਚ ਚੱਲੇ ਆ ਰਹੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਵਿਚ ਹੁਣ ਇਕ ਨਵਾਂ ਸੰਪਰਕ ਬਣੇਗਾ। ਇਸ ਨਵੇਂ ਸੰਪਰਕ ਤਹਿਤ ਕੇਂਦਰ ਵਲੋਂ ਕੀਤੀ ਸੋਧ ਅਧੀਨ ਇਸ 'ਚ 5 ਵੱਡੇ ਸਿੱਖ ਧਾਰਮਕ ਅਸਥਾਨਾਂ ਨੂੰ ਜੋੜਨ ਵਾਲਾ ਸਿੱਖ ਧਾਰਮਕ ਯਾਤਰਾ ਸੰਪਰਕ ਵੀ ਸਿਰਜਿਆ ਜਾਵੇਗਾ।

Nitin GadkariNitin Gadkari

ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਇਕ ਬਿਆਨ ਵਿਚ ਕੇਂਦਰੀ ਮੰਤਰੀ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਐਮ.ਪੀ. ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਦੇ ਲਈ ਅਪਣੇ ਸਾਥੀ ਮੰਤਰੀ ਨਿਤਿਨ ਗਡਗਰੀ ਦਾ ਧਨਵਾਦ ਕੀਤਾ। ਬੀਬੀ ਬਾਦਲ ਨੇ ਕਿਹਾ, ''ਗੁਰੂ ਸਾਹਿਬਾਨਾਂ ਨੂੰ ਸਨਮਾਨ ਦਿੰਦੇ ਹੋਏ, ਨਵੇਂ ਐਕਸਪ੍ਰੈਸ ਵੇਅ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਣ ਦੇ ਦਿਤੇ ਭਰੋਸੇ ਲਈ ਉਹ ਗਡਕਰੀ ਜੀ ਦੀ ਬਹੁਤ ਸ਼ੁਕਰਗੁਜ਼ਾਰ ਹਨ।''

File photoFile photo

ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਕਰਤਾਰਪੁਰ ਅਤੇ ਅੰਮ੍ਰਿਤਸਰ ਦਰਮਿਆਨ ਪਵਿੱਤਰ ਗ੍ਰੀਨਫੀਲਡ ਅਤੇ ਦਿੱਲੀ ਦਰਮਿਆਨ ਸਿੱਧੇ ਸੰਪਰਕ ਨੂੰ ਯਕੀਨੀ ਬਣਾਉਣ ਲਈ ਇਕ ਵਾਧੂ ਗ੍ਰੀਨਫੀਲਡ ਹਾਈਵੇ ਦਾ ਨਿਰਮਾਣ ਕੀਤਾ ਜਾਵੇਗਾ। ਕਾਂਗਰਸ ਸਰਕਾਰ ਵਲੋਂ ਸੌਂਪੇ ਗਏ ਤਾਲਮੇਲ ਅਨੁਸਾਰ ਐਕਸਪ੍ਰੈਸ ਵੇਅ ਨੂੰ ਅੰਮ੍ਰਿਤਸਰ ਤੋਂ ਕਰਤਾਰਪੁਰ ਨੇੜੇ 60 ਕਿਲੋਮੀਟਰ ਅੱਗੇ ਮੋੜਨਾ ਸੀ ਅਤੇ ਮੌਜੂਦਾ ਐਨ.ਐਚ.-3 ਨੂੰ ਕਰਤਾਰਪੁਰ ਤੋਂ ਅੰਮ੍ਰਿਤਸਰ ਦੇ ਨਵੀਨੀਕਰਨ ਦੀ ਵਿਵਸਥਾ ਕੀਤੀ ਗਈ ਸੀ।

Harsimrat Kaur BadalHarsimrat Kaur Badal

ਉਸ ਨੇ ਕਿਹਾ ਕਿ ਨਵੀਂ ਅਲਾਇਨਮੈਂਟ ਤਹਿਤ ਜੋ ਉਸ ਨੇ ਪ੍ਰਸਤਾਵਤ ਕੀਤਾ ਸੀ, ਐਕਸਪ੍ਰੈਸ ਵੇਅ ਹੁਣ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜ ਇਤਿਹਾਸਕ ਸਿੱਖ ਧਾਰਮਕ ਅਸਥਾਨਾਂ ਨੂੰ ਜੋੜ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ਤਕ ਵੀ ਵਧਾਇਆ ਜਾਵੇਗਾ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪ੍ਰਸਤਾਵਿਤ ਹਾਈਵੇਅ ਸ੍ਰੀ ਦਰਬਾਰ ਸਾਹਿਬ ਦੇ ਦੋ ਵੱਡੇ ਅਸਥਾਨਾਂ ਨੂੰ ਕਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਨਾਲ ਜੋੜ ਕੇ ਵੱਡੇ ਪੱਧਰ 'ਤੇ ਧਾਰਮਕ ਸੈਰ-ਸਪਾਟਾ ਨੂੰ ਉਤਸ਼ਾਹਤ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement