ਹਾਈ ਕੋਰਟ 'ਚ ਸੁਰੱਖਿਆ ਮੰਗਣ ਆਏ ਜੋੜੇ ਨੂੰ ਹੋਇਆ 10 ਹਜ਼ਾਰ ਰੁਪਏ ਦਾ ਜੁਰਮਾਨਾ
Published : Jun 3, 2020, 12:32 pm IST
Updated : Jun 3, 2020, 12:42 pm IST
SHARE ARTICLE
File
File

ਘਰਦਿਆਂ ਤੋਂ ਬਾਹਰੇ ਹੋ ਕੇ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਹਾਈ ਕੋਰਟ 'ਚ ਸੁਰੱਖਿਆ ਦੀ ਗੁਹਾਰ

ਚੰਡੀਗੜ੍ਹ: ਘਰਦਿਆਂ ਤੋਂ ਬਾਹਰੇ ਹੋ ਕੇ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਹਾਈ ਕੋਰਟ  'ਚ ਸੁਰੱਖਿਆ ਦੀ ਗੁਹਾਰ ਲਾਉਣਾ ਉਦੋਂ ਮਹਿੰਗਾ ਪੈ ਗਿਆ, ਜਦੋਂ ਉਨ੍ਹਾਂ ਵਲੋਂ ਵਿਆਹ ਦੇ ਸਬੂਤ ਵਜੋਂ ਪੇਸ਼ ਕੀਤੀ ਤਸਵੀਰ ਵੇਖ ਕੇ ਜੱਜ ਬੋਲੇ ਕਿ 'ਮਾਸਕ ਕਿਉਂ ਨਹੀਂ ਪਾਇਆ ਹੋਇਆ?'

Punjab Haryana High courtPunjab Haryana High court

ਜਸਟਿਸ ਹਰੀਪਾਲ ਵਰਮਾ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਮਾਸਕ ਪਾਉਣਾ ਲਾਜ਼ਮੀ ਹੋਣ ਦਾ ਹਵਾਲਾ ਦਿੰਦੇ ਹੋਏ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦੇ ਦਿਤੇ ਜਿਸ ਕਰ ਕੇ ਪਟੀਸ਼ਨਰਾਂ ਨੂੰ ਹੁਣ 15 ਦਿਨਾਂ ਦੇ ਅੰਦਰ ਅੰਦਰ ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਕੋਲ ਇਹ ਜੁਰਮਾਨਾ ਰਾਸ਼ੀ ਅਦਾ ਕਰਨੀ ਹੋਵੇਗੀ।

 Punjab Haryana High courtPunjab Haryana High court

ਜਸਟਿਸ ਵਰਮਾ ਨੇ ਇਹ ਵੀ ਕਿਹਾ ਕਿ ਇਸ ਜੁਰਮਾਨਾ ਰਾਸ਼ੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲੋਕਾਂ ਨੂੰ ਮਾਸਕ ਮੁਹੱਈਆ ਕਰਵਾਉਣ ਲਈ ਵਰਤਿਆ ਜਾਵੇ। ਪਟੀਸ਼ਨਰ ਨੇ ਅਪਣੇ ਬਾਲਗ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕਾਨੂੰਨ ਮੁਤਾਬਕ ਅਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ।

Punjab Haryana High Court Punjab Haryana High Court

ਪਰ ਰਿਸ਼ਤੇਦਾਰ ਨਹੀਂ ਮੰਨ ਰਹੇ. ਇਨਾਂ ਹੀ ਨਹੀਂ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੱਖ ਕਰਨ ਦੀ ਵੀ ਕੋਸ਼ਿਸ ਵਿਚ ਹਨ। ਇਸ ਉਤੇ ਬੈਂਚ ਨੇ ਐਸਐਸਪੀ ਨੂੰ ਉਹਨਾਂ ਦੀ ਜਾਨ ਮਾਲ ਦੀ ਰਾਖੀ ਲਈ ਬਣਦੇ ਕਦਮ ਚੁੱਕਣ ਦੇ ਆਦੇਸ਼ ਜਾਰੀ ਕਰ ਦਿਤੇ ਹਨ।

MarriageMarriage

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement