
ਛੇ ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਕੇਂਦਰ ਸਰਕਾਰ (Central Government) ਦੇ ਤਿੰਨ ਖੇਤੀ ਕਾਨੂੰਨਾਂ (Farm Laws) ਵਿਰੁੱਧ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ
ਬਰਨਾਲਾ: ਪਿਛਲੇ ਛੇ ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਕੇਂਦਰ ਸਰਕਾਰ (Central Government) ਦੇ ਤਿੰਨ ਖੇਤੀ ਕਾਨੂੰਨਾਂ (Farm Laws) ਵਿਰੁੱਧ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ। ਇਸ ਦੌਰਾਨ ਟਿਕਰੀ ਬਾਰਡਰ (Tikri border) ਤੋਂ ਦੁਖਦਾਈ ਖ਼ਬਰ ਆਈ ਹੈ।
Death of a farmer at Tikri border
ਇਹ ਵੀ ਪੜ੍ਹੋ: ਫਿਰੋਜ਼ਪੁਰ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਮਿਲੀ ਪਾਕਿਸਤਾਨੀ ਕਿਸ਼ਤੀ, BSF ਨੇ ਸ਼ੁਰੂ ਕੀਤਾ ਸਰਚ ਅਭਿਆਨ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਟਿਕਰੀ ਬਾਰਡਰ ’ਤੇ ਡਟੇ ਜ਼ਿਲ੍ਹਾ ਬਰਨਾਲਾ (Barnala) ਦੇ ਕਿਸਾਨ (Farmer) ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਸੰਤ ਸਿੰਘ (40) (Farmer Sant Singh) ਪੁੱਤਰ ਅਜਾਇਬ ਸਿੰਘ ਬਰਨਾਲਾ ਦੇ ਪਿੰਡ ਸਹਿਜੜਾ ਦਾ ਰਹਿਣ ਵਾਲਾ ਸੀ।
Farmers Protest
ਇਹ ਵੀ ਪੜ੍ਹੋ: ਲੱਖਾਂ ਦੀ ਨੌਕਰੀ ਛੱਡ ਇਹ ਨੌਜਵਾਨ ਕਰ ਰਿਹਾ ਆਰਗੈਨਿਕ ਖੇਤੀ, ਹੁਣ ਕਰ ਰਿਹਾ ਇੰਨੀ ਕਮਾਈ
ਮਿਲੀ ਜਾਣਕਾਰੀ ਮੁਤਾਬਕ ਕਿਸਾਨ ਸੰਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (Bharti Kissan Union Sidhupur) ਦਾ ਮੈਂਬਰ ਦਾ ਮੈਂਬਰ ਸੀ ਅਤੇ ਉਹ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ 'ਚ ਸ਼ੁਰੂ ਤੋਂ ਹੀ ਡਟਿਆ ਹੋਇਆ ਸੀ। ਕਿਸਾਨ ਸੰਤ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਵਿਚ ਸੋਗ ਦੀ ਲਹਿਰ ਹੈ।