
ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਕੰਪਨੀ ਨੂੰ ਅਪਣੀ ਸਰਕਾਰ ਵਲੋਂ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼
ਚੰਡੀਗੜ੍ਹ: ਡਾਕਟਰੀ ਸਾਜ਼ੋ-ਸਾਮਾਨ ਬਣਾਉਣ ਵਾਲੀ ਜਾਪਾਨ ਦੀ ਉੱਘੀ ਕੰਪਨੀ ਨੇਮੋਤੋ ਕਿਓਰਿੰਦੋ ਨੇ ਪੰਜਾਬ ਵਿਚ ਵੀ ਇਹ ਸੁਵਿਧਾ ਸਥਾਪਤ ਕਰਨ ਦੀ ਅਪਣੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਇਸ ਨੇ ਰਾਜਸਥਾਨ ਦੀ ਨੀਮਰਾਨਾ ਉਦਯੋਗਿਕ ਹੱਬ ਦੀ ਤਰਜ਼ ’ਤੇ ਰਾਜਪੁਰਾ ਨੂੰ ਵੀ ਉਦਯੋਗਿਕ ਧੁਰੇ ਵਜੋਂ ਵਿਕਸਤ ਕਰਨ ਵਿਚ ਵੀ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੰਪਨੀ ਨੂੰ ਅਪਣੀ ਸਰਕਾਰ ਵਲੋਂ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ
Japanese medical equipment major plans to set up next plant in Punjab
ਜੋ ਸਰਜੀਕਲ ਟੇਬਲ ਅਤੇ ਕੋਨਟਰਾਸਟ ਏਜੰਟ ਇੰਜੈਕਟਰਜ਼ ਅਤੇ ਮੈਡੀਕਲ ਈਮੇਜ ਸਕੈਨਿੰਗ ਦੀ ਮੁਹਾਰਤ ਰੱਖਦੀ ਹੈ ਅਤੇ ਇਹ ਵਿਸ਼ਵ ਦੀ ਇਸ ਖੇਤਰ ਦੀ ਮੋਹਰੀ ਕੰਪਨੀ ਹੈ। ਨੇਮੋਤੋ ਦਾ ਜਾਪਾਨੀ ਮਾਰਕੀਟ ਵਿਚ 90 ਫ਼ੀਸਦੀ ਹਿੱਸਾ ਹੈ। ਇਹ ਸੈਰੇਬਰਲ ਏਂਜੀਓਗ੍ਰਾਫ਼ੀ ਦੇ ਖੇਤਰ ਵਿਚ ਕੋਨਟਰਾਸ ਇੰਜੈਕਟਰ ਸਾਂਝੇ ਰੂਪ ਵਿਚ ਵਿਕਸਤ ਕਰਨ ਵਾਲੀ ਪਹਿਲੀ ਕੰਪਨੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਿੰਗੋ ਸ਼ਿਚਿਨੋਹੇ ਨੇ ਮੁੱਖ ਮੰਤਰੀ ਨੂੰ ਨਿਵੇਸ਼ ਦੇ ਪ੍ਰਸਤਾਵ ਦੀ ਸੰਖੇਪ ਜਾਣਕਾਰੀ ਦਿਤੀ ਜੋ ਕਿ ਕਰੋੜਾਂ ਰੁਪਏ ਵਿਚ ਹੈ।
Captain Amarinder Singh has extended his government’s full support to the Company
ਉਨ੍ਹਾਂ ਕਿਹਾ ਕਿ ਨੇਮੋਤੋ ਨੇ ਪੰਜਾਬ ਵਿਚ ਬਹੁਤ ਸਾਰੀਆਂ ਥਾਵਾਂ ਦੀ ਸ਼ਨਾਖਤ ਕੀਤੀ ਹੈ ਜਿੱਥੇ ਪੜਾਅਵਾਰ ਤਰੀਕੇ ਨਾਲ ਨਿਵੇਸ਼ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਇਨਵੈਸਟ ਪੰਜਾਬ’ ਦੀ ਸਿੰਗਲ ਵਿੰਡੋ ਰਾਹੀਂ ਸਾਰੀਆਂ ਪ੍ਰਵਾਨਗੀਆਂ ਦੀ ਸੁਵਿਧਾ ਮੁਹੱਈਆ ਕਰਾਏਗੀ ਤਾਂ ਜੋ ਕੰਪਨੀ ਦਾ ਪ੍ਰੋਜੈਕਟ ਤੇਜ਼ੀ ਨਾਲ ਲਾਗੂ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਵਚਨਬੱਧ ਹੈ, ਜਿਸ ਦੇ ਵਾਸਤੇ ਇਸ ਨੇ ਪਹਿਲਾਂ ਹੀ ਅਨੇਕਾਂ ਸਰਗਰਮ ਪਹਿਲਕਦਮੀਆਂ ਕੀਤੀਆਂ ਹਨ,
ਜਿਸ ਵਿਚ ਉਦਯੋਗ ਨੂੰ ਆਕਰਸ਼ਿਤ ਰਿਆਇਤਾਂ ਦੇਣ ਦੇ ਨਾਲ-ਨਾਲ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਸਪਲਾਈ ਮੁਹੱਈਆ ਕਰਾਉਣਾ ਵੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਦਯੋਗਿਕ ਵਿਕਾਸ ਦੇ ਵਾਸਤੇ ਸੂਬੇ ਵਿਚ ਸਾਰੇ ਲੋੜੀਂਦੇ ਸਰੋਤ ਹਨ, ਜਿਨਾਂ ਵਿਚ ਇੱਥੋਂ ਦੇ ਸਖ਼ਤ ਮਿਹਨਤੀ ਵਰਕਰ ਅਤੇ ਸ਼ਾਂਤੀਪੂਰਨ ਕਿਰਤ ਸਬੰਧ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨੇਮੋਤੋ ਪੰਜਾਬ ਵਿਚ ਆ ਕੇ ਨਿਵੇਸ਼ ਕਰਨ ਲਈ ਹੋਰਨਾਂ ਜਪਾਨੀ ਕੰਪਨੀਆਂ ਨੂੰ ਵੀ ਪ੍ਰੇਰਿਤ ਕਰੇਗੀ।
Captain Amarinder Singh has extended his government’s full support to the Company
ਕਿੰਗੋ ਸ਼ਿਚਿਨੋਹੇ ਨੇ ਦੌਰੇ ਲਈ ਸੁਵਿਧਾ ਪ੍ਰਦਾਨ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਉਨਾਂ ਨੇ ਪੰਜਾਬ ਵਿਚ ਮੈਡੀਕਲ ਉਦਯੋਗ ਨਾਲ ਸਬੰਧਤ ਹੋਰ ਪ੍ਰੋਜੈਕਟਾਂ ਲਈ ਵੀ ਵਿਸ਼ਵਾਸ ਦਿਵਾਇਆ। ਕਿੰਗੋ ਅਤੇ ਉਨ੍ਹਾਂ ਦੇ ਵਫ਼ਦ ਨੇ ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੇ ਪ੍ਰਮੁੱਖ ਪ੍ਰੋਜੈਕਟਾਂ ਲਈ ਸੁਵਿਧਾ ਪ੍ਰਦਾਨ ਕਰਨ ਵਾਸਤੇ ਸਿੰਗਲ ਵਿੰਡੋ ਦੀ ਪ੍ਰਸ਼ੰਸਾ ਕੀਤੀ।
ਮੀਟਿੰਗ ਵਿਚ ਸਥਾਨਕ ਸੰਸਥਾਵਾਂ ਮੰਤਰੀ ਬ੍ਰਹਮ ਮਹਿੰਦਰਾ, ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ‘ਇਨਵੈਸਟ ਪੰਜਾਬ’ ਦੇ ਸਲਾਹਕਾਰ ਮੇਜਰ ਬਲਵਿੰਦਰ ਸਿੰਘ ਕੋਹਲੀ, ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਅਜੋਏ ਸ਼ਰਮਾ ਅਤੇ ਵਧੀਕ ਸੀ.ਈ.ਓ. ਅਭਿਸ਼ੇਕ ਨਾਰੰਗ ਵੀ ਹਾਜ਼ਰ ਸਨ। ਜਾਪਾਨੀ ਵਫ਼ਦ ਵਿਚ ਨਿਸ਼ੀ ਕੰਪਨੀ ਦੇ ਸੋਮਾਓ ਨਿਸ਼ੀ, ਨਿਸ਼ੀ ਕੰਪਨੀ ਦੇ ਰਯੋਤਾ ਓਜ਼ਾਵਾ ਅਤੇ ਸੀ.ਓ.ਓ.ਓ. ਗਲੋਬੈਕਸੀ ਦੇ ਦੀਪਕ ਸਿੰਘ ਹਾਜ਼ਰ ਸਨ।