ਖੁਫੀਆ ਏਜੰਸੀਆਂ ਹੋਈਆਂ ਸਰਗਰਮ
ਅਬੋਹਰ: ਭਾਰਤ ਸਰਕਾਰ ਵਲੋਂ ਖਾਲਿਸਤਾਨ ਸਮਰਥਕ ਅਤੇ ਸਿਖਸ ਫਾਰ ਜਸਟਿਸ ਦੀ ਰਹਿਨੁਮਾਈ ਕਰ ਰਹੇ 9 ਆਗੂਆਂ ਨੂੰ ਅੱਤਵਾਦੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਖਾਲਿਸਤਾਨ ਸਮਰਥਕ ਪੰਜਾਬ 'ਚ ਸਰਗਰਮ ਹੋ ਗਈਆਂ ਹਨ ਅਤੇ ਇਸ ਦਾ ਸਬੂਤ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਮਲੂਕਪੁਰ 'ਚ ਲੱਗੇ ਪੋਸਟਰਾਂ ਤੋਂ ਲਾਇਆ ਜਾ ਸਕਦੇ ਹੈ ਜਿਸ ਤੋਂ ਬਾਅਦ ਪੂਰਾ ਪੁਲਿਸ ਪ੍ਰਸ਼ਾਸਨ ਅਤੇ ਖੁਫੀਆ ਏਜੈਂਸੀਆਂ ਹਰਕਤ 'ਚ ਆ ਗਈਆਂ ਹਨ।
ਪਿੰਡ ਦੇ ਜਨਤਕ ਥਾਵਾਂ ਅਤੇ ਕੁਝ ਦੁਕਾਨਾਂ ਦੇ ਬਾਹਰ ਇਹ ਪਿਸਟਰ ਲੱਗੇ ਹਨ। ਪੋਸਟਰ ਖਾਲਿਸਤਾਨ ਦਾ ਸਮਰਥਨ ਨੂੰ ਲੈ ਕੇ ਹੈ। ਪੋਸਟਰ ਲੱਗੇ ਹੋਣ ਦੀ ਖ਼ਬਰ ਸਵੇਰੇ ਲਗਦੇ ਹੀ ਮਾਮਲਾ ਸਰਪੰਚ ਮਨਜੀਤ ਸਿੰਘ ਦੇ ਧਿਆਨ 'ਚ ਆਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਖ਼ਬਰ ਦਿਤੀ। ਖੁਫੀਆਂ ਏਜੈਂਸੀ ਦੀ ਟੀਮ ਸਮੇਤ ਪੁਲਿਸ ਦੀ ਟੀਮ ਵੀ ਪਿੰਡ 'ਚ ਪਹੁੰਚੀ ਅਤੇ ਉਸ ਤੋਂ ਬਾਅਦ ਪੋਸਟਰਾਂ ਨੂੰ ਫਾੜ ਦਿੱਤਾ ਗਿਆ।
ਪਿੰਡ 'ਚ ਪੁੱਛ ਗਿਛ ਕੀਤੀ ਜਾ ਰਹੀ ਹੈ ਅਤੇ ਬੈਂਕ ਅਤੇ ਹੋਰ ਥਾਵਾਂ 'ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉੱਥੇ ਹੀ ਮਨਜੀਤ ਸਿੰਘ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿਚ ਅਜਿਹਾ ਕੋਈ ਵਿਅਕਤੀ ਨਹੀਂ ਹੈ ਜੋ ਇਸ ਤਰ੍ਹਾਂ ਦਾ ਕੰਮ ਕਰੇਗਾ।
ਨਾ ਹੀ ਕੋਈ ਮੰਡੀਰ ਵੱਲੋਂ ਅਜਿਹਾ ਕੀਤਾ ਗਿਆ ਹੈ। ਇਹ ਪੋਸਟਰਾਂ ਦੀ ਗਿਣਤੀ ਲਗਭਗ 10 ਤੋਂ 12 ਹੈ। ਫਿਲਹਾਲ ਇਸ ਬਾਰੇ ਪੁਲਿਸ ਨੂੰ ਪਤਾ ਨਹੀਂ ਲਗ ਸਕਿਆ ਕਿ ਪੋਸਟਰ ਆਖਰ ਲਗਾਏ ਕਿਸ ਨੇ ਹਨ। ਪਿੰਡ ਦੇ ਇਕ ਦੁਕਾਨਦਾਰ ਨੇ ਦੱਸਿਆ ਕਿ ਜਦੋ ਉਹ ਸਵੇਰੇ ਦੁਕਾਨ 'ਤੇ ਪਹੁੰਚਿਆ ਤਾਂ ਉਸ ਦੀ ਦੁਕਾਨ ਦੇ ਬਾਹਰ ਇਹ ਪੋਸਟਰ ਲੱਗੇ ਹੋਏ ਸਨ।
ਉਸਤੋਂ ਬਾਅਦ ਪੁਲਿਸ ਆਈ ਅਤੇ ਉਨ੍ਹਾਂ ਵਲੋਂ ਪੁੱਛ ਗਿਛ ਤੋਂ ਬਾਅਦ ਪੋਸਟਰ ਫਾੜ ਦਿੱਤੇ। ਦੁਕਾਨਦਾਰ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਆਇਆ ਤਾਂ ਉਸ ਸਮੇਂ ਇਹ ਪੋਸਟਰ ਲੱਗੇ ਹੋਏ ਸਨ ਤੇ ਉਸ ਤੋਂ ਬਾਅਦ ਪੁਲਿਸ ਆਈ ਤੇ ਉਹਨਾਂ ਨੇ ਇਹ ਪੋਸਟਰ ਫਾੜ ਦਿੱਤੇ ਸਨ।
ਇਸ ਤੋਂ ਇਲਾਵਾ ਇਕ ਨਾਈ ਦੀ ਦੁਕਾਨ ਤੇ ਇਕ ਪੈਂਚਰਾਂ ਵਾਲੇ ਦੀ ਦੁਕਾਨ ਤੇ ਲੱਗੇ ਹੋਏ ਸਨ। ਖੈਰ ਪੁਲਿਸ ਵੱਲੋਂ ਫਿਲਹਾਲ ਪੋਸਟਰ ਫਾੜ ਦਿੱਤੇ ਗਏ ਨੇ ਤੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।