
ਉੱਥੇ ਹੀ ਉਹਨਾਂ ਨੇ ਗੁਰੂ ਨਾਨਕ ਮੋਦੀਖਾਨਾ ਦੀ ਸਾਰੀ ਟੀਮ ਦਾ...
ਚੰਡੀਗੜ੍ਹ: ਯੂਕੇ ਤੋਂ ਕੁਲਵੰਤ ਸਿੰਘ ਧਾਲੀਵਾਲ ਵਰਲ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਲਾਈਵ ਹੋ ਕੇ ਲੋਕਾਂ ਨੂੰ ਇਸ ਮੁਸ਼ਕਿਲ ਘੜੀ ਵਿਚ ਅਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਉਸ ਬਾਰੇ ਦਸਿਆ ਗਿਆ ਅਤੇ ਇਸ ਦੇ ਨਾਲ ਹੀ ਡਾਕਟਰਾਂ ਦਾ ਧੰਨਵਾਦ ਵੀ ਕੀਤਾ ਜੋ ਕਿ ਕੋਰੋਨਾ ਮਰੀਜ਼ਾਂ ਨੂੰ ਬਚਾਉਣ ਵਿਚ ਪੂਰੀ ਵਾਅ ਲਗਾ ਰਹੇ ਹਨ।
Kulwant Singh Dhaliwal
ਉਹਨਾਂ ਦਸਿਆ ਕਿ ਲੋਕਾਂ ਨੂੰ ਇਸ ਸਮੇਂ ਕੋਰੋਨਾ ਤੋਂ ਬਚਣ ਲਈ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਦੀ ਲੋੜ ਹੈ ਤੇ ਇਸ ਨੂੰ ਅਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ। ਮਾਸਕ ਪਾਉਣਾ, ਹੱਥ ਧੋਣੇ ਤੇ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੈ। ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਚਲਣਾ ਪਵੇਗਾ। ਜਿਹੜੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ ਉਹ ਤੀਜੇ ਪੜਾਅ ਵਿਚ ਪਹੁੰਚ ਚੁੱਕੀ ਹੈ।
Guru Nanak Modikhana
ਉੱਥੇ ਹੀ ਉਹਨਾਂ ਨੇ ਗੁਰੂ ਨਾਨਕ ਮੋਦੀਖਾਨਾ ਦੀ ਸਾਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਅਨਪੜ੍ਹ ਅਤੇ ਪੜ੍ਹੇ ਲਿਖੇ ਲੋਕਾਂ ਐਥੀਕਲ ਅਤੇ ਜੈਨੇਰਿਕ ਦਵਾਈ ਬਾਰੇ ਜਾਣੂ ਕਰਵਾ ਦਿੱਤਾ ਹੈ। ਉਹਨਾਂ ਨੇ ਲੋਕਾਂ ਨੂੰ ਠੱਗੀਆਂ ਤਂਪ ਬਚਾਇਆ ਹੈ। ਇਸ ਲਈ ਉਹਨਾਂ ਦੇ ਉਂਗਲੀ ਚੁੱਕਣ ਦੀ ਬਜਾਏ ਸੇਵਾ ਵਿਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਬਲਵਿੰਦਰ ਸਿੰਘ ਜਿੰਦੂ ਅਤੇ ਉਹਨਾਂ ਦੀ ਟੀਮ ਨੇ ਇਕ ਸੇਵਾ ਸ਼ੁਰੂ ਕੀਤੀ ਹੈ ਉਹਨਾਂ ਨੇ ਕੋਈ ਬਿਜ਼ਨੈਸ ਸ਼ੁਰੂ ਨਹੀਂ ਕੀਤਾ।
Guru Nanak Modikhana
ਉਹ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਉਹ ਲੋੜਵੰਦਾਂ ਨੂੰ ਫਰੀ ਦਵਾਈ ਦੇ ਰਹੇ ਹਨ ਇਸ ਲਈ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ। ਅੱਜ ਇਸ ਦੁੱਖ ਦੀ ਘੜੀ ਵਿਚ ਹਰ ਇਕ ਨੂੰ ਦਵਾਈ ਦੀ ਲੋੜ ਹੈ ਇਸ ਲਈ ਇਸ ਚੰਗੇ ਤੇ ਨੇਕ ਕੰਮ ਵਿਚ ਮੋਦੀਖਾਨਾ ਟੀਮ ਦਾ ਸਾਥ ਦੇਣ ਦੀ ਲੋੜ ਹੈ।
Guru Nanak Modikhana
ਡਾਟਕਰਾਂ ਤੇ ਕੈਮਿਸਟ ਵਾਲਿਆਂ ਨੂੰ ਇਹੀ ਅਪੀਲ ਹੈ ਕਿ ਉਹ ਲੋਕਾਂ ਨੂੰ ਲੁੱਟਣਾ ਛੱਡ ਕੇ ਮੋਦੀਖਾਨਾ ਟੀਮ ਨਾਲ ਮਿਲ ਕੇ ਇਸ ਵਿਚ ਯੋਗਦਾਨ ਪਾਉਣ। ਇਸ ਦੁਖ ਦੀ ਘੜੀ ਵਿਚ ਲੜਨ ਦੀ ਬਜਾਏ ਇਕ ਦੂਜੇ ਨਾਲ ਖੜਨਾ ਚਾਹੀਦਾ ਹੈ।
Guru Nanak Modikhana
ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਚ ਅਪਣਾ ਵਿਚਾਰ ਰੱਖਣ ਤੇ ਲੋਕਾਂ ਨੂੰ ਜਾਗਰੂਕ ਕਰਨ। ਉਹ ਅਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।