Powercom ਦੇ ਚੇਅਰਮੈਨ ਦਾ ਬਿਆਨ, ਦੱਸਿਆ ਪੰਜਾਬ 'ਚ ਕਿਉਂ ਪੈਦਾ ਹੋਇਆ ਬਿਜਲੀ ਸੰਕਟ
Published : Jul 3, 2021, 1:15 pm IST
Updated : Jul 3, 2021, 1:15 pm IST
SHARE ARTICLE
Power Crisis in Punjab
Power Crisis in Punjab

ਪੰਜਾਬ ਪਾਵਰਕਾਮ ਦੇ ਚੇਅਰਮੈਨ ਦਾ ਕਹਿਣਾ, ਪੰਜਾਬ ‘ਚ ਮਾਨਸੂਨ ਦੇਰੀ ਨਾਲ ਆਉਣ ਤੇ ਝੋਨੇ ਦੀ ਬਿਜਾਈ ਨਾ ਹੋਣ ਕਾਰਨ ਪੈਦਾ ਹੋਇਆ ਬਿਜਲੀ ਸੰਕਟ।

ਚੰਡੀਗੜ੍ਹ: ਪੰਜਾਬ (Punjab) ‘ਚ ਇਸ ਸਾਲ ਮਾਨਸੂਨ (Monsoon) ਦੇਰੀ ਨਾਲ ਆਉਣ ਕਾਰਨ ਅਤੇ ਝੋਨੇ ਦੀ ਬਿਜਾਈ ਨਾ ਹੋਣ ਕਾਰਨ ਬਿਜਲੀ ਸੰਕਟ (Power Crisis) ਪੈਦਾ ਹੋਇਆ ਹੈ, ਇਹ ਪੰਜਾਬ ਪਾਵਰਕਾਮ ਦੇ ਚੇਅਰਮੈਨ ਅਤੇ ਪ੍ਰਬੰਧਕ ਡਾਇਰੈਕਟਰ ਏ. ਵੇਨੂੰ ਪ੍ਰਸਾਦ (Chairman and Managing Director of Powercom A. Venu Prasad) ਦਾ ਕਹਿਣਾ ਹੈ। ਸ਼ੁੱਕਰਵਾਰ ਨੂੰ ਸੀ.ਆਈ.ਆਈ. ਦੇ ਪੰਜਾਬ ਚੈਪਟਰ ਵਲੋਂ ਆਯੋਜਿਤ ਵਰਚੁਅਲ ਇੰਟਰੈਕਸ਼ਨ (Virtual Interaction) ਨੂੰ ਪ੍ਰਸਾਦ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਕ ਬਿਜਲੀ ਸੰਕਟ ਦਾ ਕਾਰਨ ਪੀਕ ਸੀਜ਼ਨ ਵਿਚ ਨਿੱਜੀ ਖੇਤਰ (Private Sectors) ਦੇ ਪਾਵਰ ਪਲਾਂਟਾਂ ਵਲੋਂ ਤੈਅ ਬਿਜਲੀ ਸਪਲਾਈ (Power Supply) ‘ਚ ਅਸਫਲਤਾ ਆਉਣਾ ਵੀ ਹੈ।

ਇਹ ਵੀ ਪੜ੍ਹੋ -  ਦਿੱਲੀ ਤੋਂ ਪਟਿਆਲਾ ਵਾਪਸ ਪਰਤੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਨਹੀਂ ਹੋਈ ਮੁਲਾਕਾਤ

Powecom Chairman A. Venu PrasadPowecom Chairman A. Venu Prasad

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ (Coronavirus) ਕਾਰਨ ਵਰਕ ਫਰੋਮ ਹੋਮ (Work from Home) ਹੋਣ ਕਾਰਨ ਵੀ ਬਿਜਲੀ ਦੀ ਖਪਤ (Power consumption) ‘ਚ ਵਾਧਾ ਹੋਇਆ ਹੈ। ਆਮ ਤੌਰ ’ਤੇ ਪਾਵਰਕਾਮ 12,500 ਮੈਗਾ ਵਾਟ ਦੀ ਉਪਲੱਬਧਤਾ ਯਕੀਨੀ ਕਰਦੀ ਹੈ, ਹਾਲਾਤਾਂ ਨੂੰ ਵੇਖਦੇ ਹੋਏ ਇਸ ਸਾਲ 13,500 ਮੈਗਾਵਾਟ ਦੀ ਉਪਲੱਬਧਤਾ ਯਕੀਨੀ ਕੀਤੀ ਗਈ ਸੀ। ਪਰ ਇੰਡਸਟਰੀ ਜਾਰੀ ਰਹਿਣ ਕਰਕੇ ਇਹ ਮੰਗ 15,500 ਮੈਗਾਵਾਟ ਤੋਂ ਵੱਧ ਜਾਵੇਗੀ। ਇਸ ਕਰਕੇ ਹੀ ਪਾਬੰਧੀਆਂ ਲਗਾਈਆਂ ਗਈਆਂ ਹਨ।

ਹੋਰ ਪੜ੍ਹੋ: Covid ਕਾਰਨ ਹੋਣ ਵਾਲੀ ਮੌਤ ਤੋਂ 98% ਸੁਰੱਖਿਆ ਦੇ ਸਕਦੀਆਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ- ਕੇਂਦਰ

PowerPower

ਹੋਰ ਪੜ੍ਹੋ: ਮਾਇਆਵਤੀ ਦਾ ਬਿਆਨ, ‘ਕਾਂਗਰਸ ਨੇ ਆਪਸੀ ਝਗੜੇ ’ਚ ਉਲਝ ਕੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗੀ’

ਇਸ ਦੇ ਨਾਲ ਹੀ ਸੀ.ਆਈ.ਆਈ. ਪੰਜਾਬ ਚੈਪਟਰ (CII Punjab Chapter) ਦੇ ਚੇਅਰਮੈਨ ਭਵਦੀਪ ਸਰਦਾਨਾ ਨੇ ਕਿਹਾ ਕਿ ਪਾਵਰਕਾਮ ਨੂੰ ਹੁਣ ਡਿਸਟ੍ਰੀਬਿਊਸ਼ਨ ਅਤੇ ਟਰਾਂਸਮਿਸ਼ਨ ਲਾਸ (Distribution and Transmission Loss) ਨੂੰ ਘੱਟ ਕਰਨ ਲਈ ਵੀ ਸਖ਼ਤ ਕਰਮ ਚੁੱਕਣੇ ਚਾਹੀਦੇ ਹਨ। ਇਸ ਰਾਹੀਂ ਉਪਭੋਗਤਾਵਾਂ ਨੂੰ ਵੀ ਉਨ੍ਹਾਂ ਵਲੋਂ ਅਦਾ ਕੀਤੀ ਗਈ ਰਾਸ਼ੀ ਦਾ ਸਹੀ ਲਾਭ ਮਿਲੇਗਾ।

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM
Advertisement