ਪੰਜਾਬ `ਚ ਇਮੀਗਰੇਸ਼ਨ ਕੰਮ-ਕਾਜ ਉੱਤੇ ਨਜ਼ਰ ਰੱਖਣ ਲਈ  ਬਣੇ ਏਜੰਸੀ :ਸਵੇਤ ਮਲਿਕ
Published : Aug 3, 2018, 1:09 pm IST
Updated : Aug 3, 2018, 1:09 pm IST
SHARE ARTICLE
Shweat Malik
Shweat Malik

ਪਿਛਲੇ ਕੁਝ ਸਮੈ ਤੋਂ ਪੰਜਾਬ ਦੇ ਲੋਕ ਫਰਜੀ ਟ੍ਰੇਵਲ ਏਜੰਟਾਂ ਤੋਂ ਠੱਗੇ ਜਾ ਰਹੇ ਹਨ। ਪੰਜਾਬ `ਚ ਪ੍ਰਤੀਦਿਨ ਇਸ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ

ਅਮ੍ਰਿਤਸਰ: ਪਿਛਲੇ ਕੁਝ ਸਮੈ ਤੋਂ ਪੰਜਾਬ ਦੇ ਲੋਕ ਫਰਜੀ ਟ੍ਰੇਵਲ ਏਜੰਟਾਂ ਤੋਂ ਠੱਗੇ ਜਾ ਰਹੇ ਹਨ। ਪੰਜਾਬ `ਚ ਪ੍ਰਤੀਦਿਨ ਇਸ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਤੁਹਾਨੂੰ ਦਸ ਦੇਈਏ ਕੇ ਪੰਜਾਬ ਵਿੱਚ ਫਰਜੀ ਟਰੈਵਲ ਏਜੰਟਾਂ  ਦੇ ਝਾਂਸੇ ਵਿੱਚ ਆ ਕੇ ਠਗੇ ਜਾ ਰਹੇ ਲੋਕਾਂ ਦਾ ਮਾਮਲਾ ਬੁੱਧਵਾਰ ਨੂੰ ਰਾਜ ਸਭਾ ਵਿਚ ਉੱਠਿਆ।

Shweat MalikShweat Malikਭਾਜਪਾ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਸ਼ਵੇਤ ਮਲਿਕ  ਨੇ ਉਪ ਸਭਾਪਤੀ ਦੇ ਸਾਹਮਣੇ ਕਿਹਾ ਕਿ ਕੇਂਦਰ ਸਰਕਾਰ ਵਿਦੇਸ਼ ਭੇਜਣ ਦੇ ਨਾਮ ਉੱਤੇ ਹੋ ਰਹੀ ਧੋਖਾਧੜੀ ਰੋਕਣ ਲਈ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰੇ। ਰਾਜ ਨੂੰ ਇਮੀਗਰੇਸ਼ਨ ਦੇ ਕੰਮ-ਕਾਜ ਉੱਤੇ ਨਜ਼ਰ ਰੱਖਣ ਲਈ ਏਜੰਸੀ ਬਣਾਉਣ ਨੂੰ ਕਿਹਾ ਜਾਵੇ। ਇਸ ਮਾਮਲੇ ਸਬੰਧੀ ਮਲਿਕ ਨੇ ਕਿਹਾ ਕਿ ਫਰਜੀ ਟਰੈਵਲ ਏਜੰਟਾਂ ਦੀ ਵਜ੍ਹਾ ਨਾਲ ਕਈ ਮਾਤਾਵਾਂ  ਦੇ ਬੱਚੇ ਮਾਰੇ ਗਏ।

Shweat MalikShweat Malik

ਇਨ੍ਹਾਂ  ਦੇ ਝਾਂਸੇ ਵਿੱਚ ਫਸੇ ਇਹ ਲੋਕ ਵਿਦੇਸ਼ ਵਿੱਚ ਕੈਦੀ ਮਜਦੂਰ ਬਣ ਜਾਂਦੇ ਹਨ। ਇਨ੍ਹਾਂ ਦੇ ਪਾਸਪੋਰਟ ਖੌਹ ਲਏ ਜਾਂਦੇ ਹਨ।  ਉਹਨਾਂ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਸੀ ਕਿ ਸੂਬੇ ਵਿੱਚ 20 ਹਜਾਰ ਫਰਜੀ ਏਜੰਟ ਹਨ। ਦਸਿਆ ਜਾ ਰਿਹਾ ਹੈ ਕੇ 30 ਮਹੀਨਿਆਂ ਵਿੱਚ 92 ਹਜਾਰ ਲੋਕਾਂ ਨਾਲ 17,480 ਕਰੋੜ ਦੀ ਠਗੀ ਹੋਈ ਹੈ। ਧਿਆਨ ਯੋਗ ਹੈ ਕੇ ਪੰਜਾਬ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਧੰਦਾ ਲਗਾਤਾਰ ਵਧਦਾ ਜਾ ਰਿਹਾ ਹੈ।

Shweat MalikShweat Malik

ਪੈਸੇ ਕਮਾਉਣ ਲਈ ਫੇਕ ਏਜੰਟ ਅਗਵਾਹ ਅਤੇ ਹੱਤਿਆ ਤੱਕ ਕਰਾਉਣ ਲੱਗੇ ਹਨ। ਕੈਨੇਡਾ ,ਆਸਟਰੇਲੀਆ, ਅਮਰੀਕਾ, ਇੰਗਲੈਂਡ , ਗਲਫ ਕੰਟਰੀਜ ਅਤੇ ਹੋਰ ਯੂਰੋਪੀ ਦੇਸ਼ਾਂ ਵਿੱਚ ਭੇਜਣ ਦੇ ਨਾਮ ਉੱਤੇ 15 ਤੋਂ 35 ਲੱਖ ਰੁਪਏ ਤੱਕ ਠਗੇ ਜਾ ਰਹੇ ਹਨ। ਹਾਲ ਇਹ ਹੈ ਕਿ ਪਿਛਲੇ ਤੀਹ ਮਹੀਨਾ  ( ਜਨਵਰੀ - 2016 ਤੋਂ ਜੂਨ 2018 )  ਵਿੱਚ ਹੀ ਪ੍ਰਦੇਸ਼  ਦੇ 92 ਹਜਾਰ ਲੋਕਾਂ ਵਲੋਂ 17 ਹਜਾਰ 480 ਕਰੋੜ ਰੁਪਏ ਠਗੇ ਜਾ ਚੁੱਕੇ ਹਨ। 

Shweat MalikShweat Malik

 ਇਹਨਾਂ ਵਿੱਚ ਸੱਭ ਤੋਂ ਜਿਆਦਾ ਗਿਣਤੀ ਬੇਰੁਜ਼ਗਾਰੀ ਨੌਜਵਾਨਾਂ ਦੀ ਕੀਤੀ ਗਈ ਹੈ।  ਵੱਡੇ ਮਾਮਲਿਆਂ ਵਿੱਚ ਹਰ ਵਿਅਕਤੀ ਤੋਂ ਔਸਤਨ 19 ਲੱਖ ਰੁਪਏ ਠਗੇ ਗਏ ਹਨ ।  ਬਾਕੀ ਛੋਟੇ - ਛੋਟੇ ਹਜਾਰਾਂ ਮਾਮਲੇ ਤਾਂ ਦਰਜ ਹੀ ਨਹੀਂ ਕੀਤੇ ਗਏ । ਦਸਿਆ ਜਾ ਰਿਹਾ ਹੈ ਕੇ ਅਨੇਕਾਂ ਹੀ ਨੌਜਵਾਨ ਸੂਬੇ `ਚ ਇਹਨਾਂ ਏਜੰਟਾਂ ਦਾ ਸ਼ਿਕਾਰ ਹੋ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement