
ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ
ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਸਿੱਖ ਪ੍ਰਚਾਰਕ ਡਾ. ਕਰਮਿੰਦਰ ਸਿੰਘ ਢਿਲੋਂ ਨੂੰ ਰੱਖਿਆ ਮੰਤਰਾਲੇ ਦੇ ਡਿਪਟੀ ਸੈਕਟਰੀ ਜਨਰਲ ਬਣਾਇਆ ਗਿਆ ਹੈ, ਜਿਸ ਨਾਲ ਉਹ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਧਿਕਾਰੀ ਬਣ ਗਏ ਹਨ। ਦੱਸ ਦਈਏ ਕਿ ਡਾ. ਕਰਮਿੰਦਰ ਢਿਲ਼ੋਂ ਦੇ ਪਿਤਾ ਇਕ ਗ੍ਰੰਥੀ ਸਨ। ਡਾ. ਕਰਮਿੰਦਰ ਸਿੰਘ ਨੇ ਮੁਹੰਮਦ ਜ਼ੈਨ ਦੀ ਜਗ੍ਹਾ ਤੇ ਇਹ ਅਹੁਦਾ ਸੰਭਾਲਿਆ ਜੋ 1 ਜੁਲਾਈ ਨੂੰ ਸੇਵਾ ਮੁਕਤ ਹੋਏ ਹਨ।
Dr Karminder Dhillonਡਾ ਕਰਮਿੰਦਰ ਢਿਲੋਂ ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਏਜੰਸੀ 'ਚ ਆਪਣੀਆਂ ਸੇਵਾਂਵਾਂ ਨਿਭਾਉਣਗੇ। ਗ੍ਰੰਥੀ ਦਾ ਸ਼ਾਬਦਿਕ ਅਰਥ ਗੁਰੂ ਗ੍ਰੰਥ ਸਾਹਿਬ ਦਾ ਪਾਠਕ ਹੈ, ਹਾਲਾਂਕਿ, ਇਹ ਸਿੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਵੀ ਦਰਸਾਉਂਦਾ ਹੈ। ਡਾ. ਕਰਮਵੀਰ ਢਿੱਲੋਂ 1981-2003 ਦੇ ਮਹਾਥੀਰ ਯੁੱਗ ਦੌਰਾਨ ਮਲੇਸ਼ੀਅਨ ਵਿਦੇਸ਼ ਨੀਤੀ ਦੀ ਕਿਤਾਬ ਦੇ ਲੇਖਕ ਹਨ। ਦਸੰਬਰ 2016 ਵਿਚ, ਮਲੇਸ਼ੀਆ 'ਚ ਦਸਮ ਗ੍ਰੰਥ ਦੀ ਵੱਡੀ ਬਹਿਸ 'ਤੇ, ਡਾ. ਢਿੱਲੋਂ ਨਿਰਾਸ਼ ਹੋ ਗਏ ਸਨ ਜੋ ਕਿ ਸਲੇਆਂਗ ਗੁਰਦੁਆਰੇ ਵਿਚ ਭਾਸ਼ਣ ਦੇ ਦੌਰਾਨ ਹੋਈ ਸੀ।
Malaysiaਦੱਸ ਦਈਏ ਕਿ ਜਦੋਂ ਉਹ ਵਾਪਿਸ ਆ ਰਹੇ ਸਨ ਤਾਂ ਇਕ ਮੋਟਰਸਾਈਕਲ ਸਵਾਰ ਵੱਲੋਂ ਉਨ੍ਹਾਂ ਦੀ ਕਾਰ 'ਤੇ ਇੱਟ ਨਾਲ ਹਮਲਾ ਕੀਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਕਰਮਿੰਦਰ ਢਿੱਲੋਂ ਨੇ ਕਿਹਾ ਕਿ "ਇਹ ਕੋਈ ਇੱਤੇਫਾਕ ਨਹੀਂ ਕੋਈ ਦੁਰਘਟਨਾ ਨਹੀਂ ਹੈ। ਇਹ ਇਕ ਸਿੱਖ ਪ੍ਰਚਾਰਕ 'ਤੇ ਇਕ ਖ਼ਤਰਨਾਕ ਅਤੇ ਭਿਆਨਕ ਹਮਲਾ ਹੈ, ਜੋ ਕਿ ਉਸ ਨੂੰ ਆਪਣਾ ਕੰਮ ਕਰਨ ਤੋਂ ਰੋਕਦਾ ਹੈ। ਹਾਲਹਿ ਵਿਚ ਡਾ. ਕਰਮਿੰਦਰ ਢਿੱਲੋਂ ਦਰਬਾਰ ਸਾਹਿਬ ਵਿਖੇ ਏਕ ਗਰੰਥ, ਏਕ ਪੰਥ, ਏਕ ਮਰਿਆਦਾ 'ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ।
Dr Karminder Dhillonਉਸੀ ਦੌਰਾਨ ਉਥੇ ਮਜੂਦ ਦੋ ਸਿਖਾਂ ਵੱਲੋਂ ਡਾ ਢਿੱਲੋਂ ਨੂੰ ਦੋ ਵਾਰ ਅਜਿਹੇ ਸਵਾਲਾਂ ਦੇ ਬਹਾਨੇ ਟੋਕਿਆ ਗਿਆ, ਜੋ ਗੱਲਬਾਤ ਦਾ ਹਿੱਸਾ ਵੀ ਨਹੀਂ ਸਨ। ਦੱਸ ਦਈਏ ਕਿ ਡਾ ਕਰਮਿੰਦਰ ਢਿੱਲੋਂ ਮਲਾਈ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਵੀ ਲਿਖਦੇ ਹਨ ਅਤੇ ਬੋਲਦੇ ਵੀ ਹਨ। ਡਾ. ਕਰਮਿੰਦਰ ਕੀਰਤਨ ਵੀ ਕਰਦੇ ਹਨ ਅਤੇ ਤਬਲਾ ਵਾਦਕ ਵੀ ਹਨ।
Dr Karminder Dhillonਦੱਸਣਯੋਗ ਹੈ ਪਹਿਲਾਂ ਇਕ ਪੱਤਰਕਾਰ ਵਜੋਂ ਕੰਮ ਕਰਨ ਵਾਲੇ ਕਰਮਿੰਦਰ, 'ਸਿੱਖ ਨੌਜਵਾਨ ਸਭਾ ਮਲੇਸ਼ੀਆ' (ਐਸਐਨਐਸਐਮ) ਦੇ ਸਾਬਕਾ ਸਕੱਤਰ ਸਨ ਅਤੇ ਮਲੇਸ਼ੀਅਨ ਗੁਰੂਦਵਾਰਾ ਕੌਂਸਲ ਦੀ ਮੌਜੂਦਾ ਧਾਰਮਿਕ ਕਮੇਟੀ ਦੇ ਮੈਂਬਰ ਹਨ। (ਏਜੰਸੀ)