ਪੈਸਿਆਂ ਖ਼ਾਤਰ ਔਰਤ ਨੂੰ ਓਮਾਨ ਦੇ ਸ਼ੇਖ ਕੋਲ ਵੇਚਿਆ
Published : Aug 3, 2018, 3:42 pm IST
Updated : Aug 3, 2018, 3:42 pm IST
SHARE ARTICLE
human smuggling
human smuggling

ਜਿੱਥੇ  ਪੂਰੇ ਪੰਜਾਬ ਵਿੱਚ ਲੜਕੀਆਂ ਦੀ ਸਮਗਲਿੰਗ ਕਰਕੇ ਦੁਬਈ ਅਤੇ ਆਸਪਾਸ  ਦੇ ਦੇਸ਼ਾਂ  ਦੇ ਸੇਖਾ ਨੂੰ ਵੇਚਣ ਦੀ ਆਏ ਦਿਨ ਖਬਰਾਂ ਮੁੱਖ

ਪਟਿਆਲਾ : ਜਿੱਥੇ  ਪੂਰੇ ਪੰਜਾਬ ਵਿੱਚ ਲੜਕੀਆਂ ਦੀ ਸਮਗਲਿੰਗ ਕਰਕੇ ਦੁਬਈ ਅਤੇ ਆਸਪਾਸ  ਦੇ ਦੇਸ਼ਾਂ  ਦੇ ਸੇਖਾ ਨੂੰ ਵੇਚਣ ਦੀ ਆਏ ਦਿਨ ਖਬਰਾਂ ਮੁੱਖ ਸੁਰਖੀਆਂ ਵਿੱਚ ਰਹਿੰਦੀਆਂ ਹਨ। ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੀ ਇੱਕ ਬੱਚੇ ਦੀ ਮਾਂ ਨੀਤੂ ਨਿਵਾਸੀ ਜੈ ਜਵਾਨ ਕਲੋਨੀ ਪਟਿਆਲਾ 9 ਮਹੀਨੇ  ਦੇ ਸੰਘਰਸ਼  ਦੇ ਬਾਅਦ ਸ਼ੇਖ  ਦੇ ਚੰਗੁਲ `ਚੋਂ ਬਚ ਕੇ ਆਈ ਹੈ।

human smugglinghuman smugglingਨੀਤੂ ਨੇ ਆਪਣੀ ਪੂਰੀ ਕਹਾਣੀ ਐਸ . ਐਸ . ਪੀ . ਨੂੰ ਲਿਖ ਕੇ ਸ਼ਿਕਾਇਤ ਕੀਤੀ ਅਤੇ ਜਿਨ੍ਹਾਂ ਆਦਮੀਆਂ ਦੇ ਵੱਲੋਂ ਉਸ ਨੂੰ ਝੂਠ ਬੋਲ ਕੇ ਦੁਬਈ ਭੇਜਿਆ ਗਿਆ। ਪੀੜਤਾ ਨੇ ਪੁਲਿਸ ਨੂੰ  ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਉਸ ਨੂੰ ਅਕਤੂਬਰ 2017 ਵਿਚ ਪਟਿਆਲੇ ਦੇ ਇੱਕ ਗਰੋਹ ਦੇ ਵਲੋਂ ਦੁਬਈ ਵਿਚ 30 - 40 ਹਜਾਰ ਰੁਪਏ ਮਹੀਨੇ ਦੀ ਨੌਕਰੀ ਦਾ ਝਾਂਸਾ ਦੇ ਕੇ ਭੇਜਿਆ ਗਿਆ।

human smugglinghuman smugglingਉੱਥੇ ਏਅਰਪੋਰਟ ਉੱਤੇ ਜਾਂਦੇ ਹੀ ਉਸ ਦਾ ਪਾਸਪੋਰਟ ਖੌਹ ਲਿਆ ਗਿਆ ਅਤੇ 20 ਦਿਨ ਦੁਬਈ ਵਿੱਚ ਇਸ ਗਰੋਹ ਦੀ ਏਜੰਟ ਨੇ ਰੱਖਿਆ। ਇਸ ਦੇ ਬਾਅਦ ਉਸ ਨੂੰ ਓਮਾਨ ਵਿੱਚ ਸ਼ਿਫਟ ਕਰ ਦਿੱਤਾ ਗਿਆ , ਜਿਥੇ ਉਸ ਨੂੰ ਇੱਕ ਸ਼ੇਖ ਨੂੰ ਵੇਚ ਦਿੱਤਾ ਗਿਆ। ਬਦਲੇ ਵਿੱਚ ਗੈਂਗ  ਦੇ ਵੱਲੋਂ ਪੈਸੇ ਵਸੂਲ ਕੀਤੇ ਗਏ। ਇਸ ਗੱਲ ਦਾ ਪਤਾ ਉਸ ਨੂੰ ਉਸ ਸਮੇਂ ਲਗਿਆ ਜਦੋਂ ਉਸ ਨੇ ਸ਼ੇਖ  ਦੇ ਅਤਿਆਚਾਰਾਂ ਤੋਂ ਤੰਗ ਆ ਕੇ ਆਪਣੇ ਘਰ ਵਾਪਸ ਜਾਣ ਦੀ ਇੱਛਾ ਵਿਅਕਤ ਕੀਤੀ ਤਾਂ ਸ਼ੇਖ ਨੇ ਦੱਸਿਆ ਕਿ ਉਸ ਨੂੰ ਉਹ ਖਰੀਦ ਕੇ ਲੈ ਕੇ ਆਇਆ ਹੈ।

human smugglinghuman smugglingਇਸ ਦੇ ਬਾਅਦ ਉਸ ਉੱਤੇ ਜ਼ੁਲਮ ਕੀਤੇ ਗਏ , ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ,  ਨਾਲ ਹੀ ਉਸ ਦੀ ਮਾਰ ਕੁੱਟ ਕੀਤੀ ਗਈ। ਦਸਿਆ ਜਾ ਰਿਹਾ ਹੈ ਕੇ ਕਿਸੇ ਨਾ ਕਿਸੇ ਤਰ੍ਹਾਂ ਉਸ ਨੇ ਆਪਣੇ ਪਰਵਾਰ ਨੂੰ ਉੱਥੇ  ਸੰਪਰਕ ਕੀਤਾ ਅਤੇ ਪਰਵਾਰ ਨੇ ਬਲਵੰਤ ਸਿੰਘ  ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਦੇ ਨਾਲ ਸੰਪਰਕ ਕੀਤਾ ਅਤੇ ਅਮਨਜੋਤ ਕੌਰ ਨੇ ਉਨ੍ਹਾਂ  ਦੇ  ਪਰਵਾਰ ਨੂੰ ਠੀਕ ਰਸਤਾ ਦਿਖਾਇਆ ਤਦ ਉਸ ਦੀ ਵਾਪਸੀ ਵਿਚ ਮਦਦ ਕੀਤੀ।  ਇਸ ਦੌਰਾਨ ਉਹ ਚਾਰ ਦਿਨ ਓਮਾਨ  ਦੇ ਪੁਲਿਸ ਸਟੇਸ਼ਨ ਵਿੱਚ ਵੀ ਰਹੀ । 

human smugglinghuman smuggling ਨੀਤੂ ਨੇ ਦੱਸਿਆ ਕਿ ਪੰਜਾਬ ਅਤੇ ਬਾਕੀ ਦੇਸ਼ਾਂ ਤੋਂ ਲੜਕੀਆਂ ਨੂੰ ਸਮਗਲਿੰਗ ਕਰਕੇ ਲਿਆਇਆ ਜਾਂਦਾ ਹੈ ਅਤੇ ਉੱਥੇ ਬਕਾਇਦਾ ਮੰਡੀ ਲਗਾ ਕੇ ਵੇਚ ਦਿੱਤਾ ਜਾਂਦਾ ਹੈ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕੇ ਉਹਨਾਂ ਨੂੰ ਖਾਣਾ ਵੀ ਪੂਰਾ ਨਹੀਂ ਮਿਲਦਾ ਸੀ।`ਤੇ  ਨਾ ਹੀ ਪੈਸੇ ਮਿਲਦੇ ਹਨ ਅਤੇ ਨਾ ਹੀ ਘਰ ਤੋਂ ਬਾਹਰ ਜਾਣ ਦੀ ਆਜ਼ਾਦੀ। ਨੀਤੂ ਨੇ ਇਸ ਸਬੰਧੀ ਐਸ . ਐਸ . ਪੀ .  ਨੂੰ ਸ਼ਿਕਾਇਤ ਕਰਣ ਦਾ ਦਾਅਵਾ ਕੀਤਾ ਹੈ ,  ਜਿਸ ਵਿਚ ਪਟਿਆਲਾ ਦੀਆਂ 2 ਲੜਕੀਆਂ ਅਤੇ ਇਕ ਵਿਅਕਤੀ ਦਾ ਨਾਮ ਦਸਿਆ ਗਿਆ ਹੈ।

human smugglinghuman smuggling ਨੀਤੂ ਨੇ ਐਸ . ਐਸ . ਪੀ .  ਨੂੰ ਮੰਗ ਕੀਤੀ ਹੈ ਕਿ ਉਸ ਨੂੰ ਨਰਕ ਵਿੱਚ ਧਕੇਲਣ ਵਾਲੇ ਆਦਮੀਆਂ  ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਤੁਹਾਨੂੰ ਦਸ ਦੇਈਏ ਕੇ ਨੀਤੂ ਇੱਥੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਕੰਮ ਕਰਦੀ ਸੀ ,  ਉਸ ਦਾ ਇੱਕ 12 ਸਾਲ ਦਾ ਬੱਚਾ ਹੈ ,  ਜਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਆ ਕੇ ਉਹ ਵਿਦੇਸ਼ ਗਈ , ਜਿੱਥੇ ਉਸ ਨੇ 9 ਮਹੀਨੇ ਤੱਕ ਨਰਕ ਭੋਗਿਆ। ਨਾਲ ਹੀ ਉਸ ਨੇ ਇਹ ਵੀ ਕਿਹਾ ਕੇ ਇਹਨਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement