ਵਿਆਹ ਤੋਂ ਪਹਿਲਾਂ ਨੌਜਵਾਨ ਨੇ ਅਪਣਾ ਪੂਰਾ ਪਰਵਾਰ ਗੋਲੀਆਂ ਨਾਲ ਭੁੰਨਿਆ, ਬਾਅਦ ‘ਚ ਕੀਤੀ ਖੁਦਕੁਸ਼ੀ
Published : Aug 3, 2019, 3:27 pm IST
Updated : Aug 3, 2019, 3:27 pm IST
SHARE ARTICLE
Murder Case
Murder Case

ਸਿਰਫ਼ ਦਾਦੇ ਨੂੰ ਛੱਡ ਕੇ ਪੂਰਾ ਪਰਵਾਰ ਹੋਇਆ ਖ਼ਤਮ...

ਮੋਗਾ: ਕਿਸਦਾ ਦਿਲ ਕਰਦਾ ਕਿ ਉਹ ਕੁੱਖੋਂ ਜਨਮ ਦੇਣ ਵਾਲੀ ਅਪਣੀ ਮਾਂ ਨੂੰ ਅਤੇ ਪਿਤਾ, ਨਾਲ ਜਨਮੇ ਭੈਣ-ਭਰਾ ਨੂੰ ਮੌਤ ਦੇ ਘਾਟ ਉਤਾਰ ਦੇਵੇ ਪਰ ਅਜਿਹੀ ਘਟਨਾ ਮੋਗਾ ‘ਚ ਪੈਂਦੇ ਪਿੰਡ ਨੱਥੂਵਾਲਾ ਵਿਖੇ ਦੇਖਣ ਨੂੰ ਮਿਲੀ ਹੈ। ਸਥਾਨਕ ਕਸਬੇ ਨੱਥੂਵਾਲਾ ਗਰਬੀ 'ਚ ਇਕ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ।

ਜਾਣਕਾਰੀ ਦੇ ਅਨੁਸਾਰ ਪਿੰਡ 'ਚ ਨਾਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਉਮਰ 25 ਸਾਲਾ ਕੌਮ ਜੱਟ ਸਿੱਖ ਨੇ ਅੱਧੀ ਰਾਤ ਨੂੰ ਇਸ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ, ਜਿਸ 'ਚ ਉਕਤ ਨੌਜਵਾਨ ਨੇ ਆਪਣੇ ਪਿਤਾ ਮਨਜੀਤ ਸਿੰਘ (60), ਮਾਤਾ ਬਿੰਦਰ ਕੌਰ ਉਮਰ 58 ਸਾਲ, ਭੈਣ ਅਮਨਜੋਤ ਕੌਰ 30 ਸਾਲ, ਭਾਣਜੀ ਅਮਨੀਤ ਕੌਰ 4 ਸਾਲ, ਦਾਦੀ ਗੁਰਦੀਪ ਕੌਰ ਉਮਰ 80 ਸਾਲ ਨੂੰ ਕਥਿਤ ਤੌਰ 'ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਪਰਿਵਾਰ ਦੇ ਸੱਤਵੇ ਜੀਅ ਦਾਦੇ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਸ ਦੇ ਕਮਰੇ 'ਚ ਜਾ ਕੇ ਗੋਲੀ ਮਾਰ ਦਿੱਤੀ ਜੋ ਕਿ ਜ਼ਖਮੀ ਹੋ ਗਿਆ ਪਰ ਕਿਸਮਤ ਨੇ ਉਸ ਨੂੰ ਬਚਾ ਲਿਆ, ਜਿਸ ਨੂੰ ਬਾਅਦ 'ਚ ਲੋਕਾਂ ਨੇ ਹਸਪਤਾਲ ਪਹੁੰਚਾਇਆ। ਇਹ ਘਟਨਾ ਬੀਤੀ ਰਾਤ ਵਾਪਰੀ ਹੈ।

ਨੌਜਵਾਨ ਨੇ ਪਰਿਵਾਰ ਦੇ ਪੰਜ ਜੀਆਂ ਨੂੰ ਕਤਲ ਕਰ ਕੇ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਨੇ ਬੀਤੇ ਕੱਲ੍ਹ ਆਪਣੇ ਪਿਤਾ ਦੇ ਨਾਨਕਿਆਂ ਦੇ ਪਿੰਡ ਅਰਾਈਆਂ (ਫਰੀਦਕੋਟ) ਤੋਂ ਆਪਣੇ ਰਿਸ਼ਤੇਦਾਰ ਦਾ ਰਿਵਾਲਵਰ ਚੋਰੀ ਕੀਤਾ।ਇਸ ਮੌਕੇ 'ਤੇ ਉਸ ਦਾ ਦਾਦਾ ਗੁਰਚਰਨ ਸਿੰਘ ਵੀ ਨਾਲ ਸੀ ਪਰ ਉਸ ਨੂੰ ਇਸ ਦਾ ਕੁਝ ਵੀ ਪਤਾ ਨਹੀ ਸੀ। ਉਪਰੰਤ ਦੋਨੋਂ ਦਾਦਾ–ਪੋਤਾ ਮ੍ਰਿਤਿਕ ਨੌਜਵਾਨ ਦੀ ਭੈਣ ਜੋ ਕਿ ਸ਼ਹਿਜਾਦੀ (ਫਿਰੋਜ਼ਪੁਰ) ਵਿਆਹੀ ਹੋਈ ਸੀ ਉਸ ਕੋਲ ਚਲੇ ਗਏ।ਉੱਥੋਂ ਮ੍ਰਿਤਿਕ ਨੌਜਵਾਨ ਆਪਣੀ ਭੈਣ ਅਮਨਜੋਤ ਕੌਰ ਪਤਨੀ ਦਿਲਬਾਗ ਸਿੰਘ ਤੇ ਭਾਣਜੀ ਅਮਨੀਤ ਕੌਰ ਨੂੰ ਨਾਲ ਲੈ ਕੇ ਆਪਣੇ ਜੱਦੀ ਪਿੰਡ ਨੱਥੂਵਾਲਾ ਗਰਬੀ ਪਹੁੰਚ ਗਿਆ।

Punjab Police Punjab Police

ਉਕਤ ਨੌਜਵਾਨ ਨੇ ਪਰਿਵਾਰ ਨਾਲ ਹੀ ਬੈਠ ਕੇ ਹੱਸਦੇ ਹੋਏ ਰਾਤ ਦਾ ਖਾਣਾ ਖਾਧਾ ਅਤੇ ਕਿਸੇ ਨੂੰ ਵੀ ਕੋਈ ਸ਼ੱਕ ਨਾ ਹੋਣ ਦਿੱਤੀ। ਬੀਤੀ ਅੱਧੀ ਰਾਤ ਮ੍ਰਿਤਿਕ ਨੌਜਵਾਨ ਨੇ ਚੁੱਪ ਚੁਪੀਤੇ ਰਿਵਾਲਵਰ ਨਾਲ ਪਹਿਲਾ ਆਪਣੇ ਪਿਤਾ ਮਨਜੀਤ ਸਿੰਘ ਅਤੇ ਬਾਕੀ ਮੈਂਬਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।ਫਿਰ ਬਾਹਰਲੀ ਬੈਠਕ ਦੇ ਵਿੱਚ ਪਏ ਆਪਣੇ ਦਾਦੇ ਗੁਰਚਰਨ ਸਿੰਘ ਨੂੰ ਗੋਲੀ ਮਾਰ ਦਿੱਤੀ ਪਰ ਉਹ ਬਚ ਗਿਆ ਉਸ ਨੂੰ ਮਰਿਆ ਸਮਝ ਕੇ ਚੁਬਾਰੇ ਵਿੱਚ ਜਾ ਕੇ ਕਥਿਤ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ।

ਮੌਤ ਦੇ ਮੂੰਹ ਵਿੱਚੋਂ ਬਚੇ ਮ੍ਰਿਤਿਕ ਦੇ ਦਾਦੇ ਨੇ ਆਪਣੇ ਗੁਆਢੀਆਂ ਨੂੰ ਦੱਸਿਆਂ ਜਿੰਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਾਰੀ ਵਾਰਦਾਤ ਕਰਨ ਤੋਂ ਪਹਿਲਾਂ ਨੌਜਵਾਨ ਨੇ ਖੁਦਕਸ਼ੀ ਨੋਟ ਵੀ ਲਿਖਿਆ ਜੋ ਕਿ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।ਖਬਰ ਲਿਖੇ ਜਾਣ ਤੱਕ ਪੁਲਿਸ ਦੇ ਉੱਚ ਅਧਿਕਾਰੀਆਂ ਐੱਸਪੀਐੱਚ ਪੀਐੱਸ ਪਰਮਾਰ, ਡੀਐੱਸਪੀ ਜਸਪਾਲ ਧਾਮੀ, ਚੌਕੀ ਇੰਚਾਰਜ ਏਐੱਸਆਈ ਪਹਾੜਾ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement