
ਨਸ਼ਿਆਂ ਨੂੰ ਠੱਲ ਪਾਉਣ ਲਈ ਡਾਇਰੈਕਟੋਰੇਟ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਨੇ ਕੀਤੀ ਕਾਰਵਾਈ
ਚੰਡੀਗੜ੍ਹ : ਸੂਬੇ ਵਿਚ ਨਸ਼ਿਆਂ ਨੂੰ ਠੱਲ ਪਾਉਣ ਦੀ ਵਚਨਬੱਧਤਾ ਨੂੰ ਕਾਇਮ ਰਖਦਿਆਂ ਡਾਇਰੈਕਟੋਰੇਟ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਵਲੋਂ ਥੋਕ ਅਤੇ ਰਿਟੇਲ ਲਾਇਸੰਸ ਧਾਰਕਾਂ ਦੁਆਰਾ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਦੇ ਭੰਡਾਰਨ, ਵਿਕਰੀ ਅਤੇ ਵੰਡ 'ਤੇ ਰੋਕ ਲਗਾਉਣ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸੂਬਾ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਦੇ ਕਮਿਸ਼ਨਰ ਕੇ.ਐਸ. ਪਨੂੰ ਨੇ ਦਿੱਤੀ।
Restricts sale and distribution of Tramadol and Tapentadol
ਇਨ੍ਹਾਂ ਦਵਾਈਆਂ ਦੀ ਲੋੜੀਂਦੀ ਮਾਤਰਾ ਦੀ ਉਪਲੱਬਧਤਾ 'ਤੇ ਕੋਈ ਪ੍ਰਭਾਵ ਨਾ ਪੈਣ ਅਤੇ ਨਾਲ ਹੀ ਇਨ੍ਹਾਂ ਦੀ ਦੁਰਵਰਤੋਂ ਦੇ ਮੱਦੇਨਜ਼ਰ ਸੁਖਾਲੀ ਉਪਲੱਬਧਤਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਸਿਰਫ਼ ਮਾਨਤਾ ਪ੍ਰਾਪਤ ਲਾਇਸੰਸ ਧਾਰਕਾਂ ਕੋਲ ਹੀ ਉਪਲੱਬਧ ਹੋਣਗੀਆਂ, ਜੋ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਅੰਦਰ ਜਾਂ ਬਾਹਰ ਮੈਡੀਕਲ ਸਟੋਰ ਚਲਾ ਰਹੇ ਹਨ। ਪਨੂੰ ਨੇ ਕਿਹਾ ਕਿ ਉਹ (ਲਾਇਸੰਸ ਧਾਰਕ) ਇਕੋ ਸਮੇਂ 'ਤੇ 500 ਗੋਲੀਆਂ/ਕੈਪਸੂਲ ਰੱਖਣ ਦੀ ਸ਼ਰਤ 'ਤੇ ਆਪਣੇ ਸਬੰਧਤ ਖੇਤਰ ਦੀ ਜ਼ੋਨਲ ਲਾਇਸੰਸਿੰਗ ਅਥਾਰਟੀ ਅੱਗੇ ਲਿਖਤੀ ਰੂਪ ਵਿਚ ਬੇਨਤੀ ਦਰਜ ਕਰਵਾ ਕੇ ਉਕਤ ਦਵਾਈਆਂ ਰੱਖ ਸਕਦੇ ਹਨ।
Restricts sale and distribution of Tramadol and Tapentadol
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਥੋਕ ਵਿਕਰੇਤਾ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਸਿੱਧੇ ਸਟਾਕਿਸਟ ਹਨ, ਉਨ੍ਹਾਂ ਨੂੰ ਇਕੋ ਸਮੇਂ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ 5000 ਗੋਲੀਆਂ/ਕੈਪਸੂਲ ਰੱਖਣ ਦੀ ਆਗਿਆ ਹੈ ਅਤੇ ਸਟੇਟ ਲਾਇਸੰਸਿੰਗ ਅਥਾਰਟੀ ਤੋਂ ਵਿਸ਼ੇਸ਼ ਇਜ਼ਾਜ਼ਤ ਲੈ ਕੇ ਸੀ.ਐਂਡ ਐਫ.ਏ. ਲਾਇਸੰਸ ਧਾਰਕ 50,000 ਗੋਲੀਆਂ/ਕੈਪਸੂਲ ਰੱਖ ਸਕਦੇ ਹਨ। ਪਾਬੰਦੀ ਸਬੰਧੀ ਹੁਕਮਾਂ ਨੂੰ ਦੁਹਰਾਉਂਦਿਆਂ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸ਼ਟ੍ਰੇਸ਼ਨ ਨੇ ਕਿਹਾ ਕਿ ਆਮ ਥੋਕ ਕੈਮਿਸਟਾਂ 'ਤੇ ਇਨ੍ਹਾਂ ਹੁਕਮਾਂ ਜ਼ਰੀਏ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਦੇ ਭੰਡਾਰਨ, ਵਿਕਰੀ ਨਾ ਕਰਨ ਸਬੰਧੀ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਗਈ ਹੈ।
Chemist shop
ਇਨ੍ਹਾਂ ਕੈਮਿਸਟਾਂ ਨੂੰ ਦਵਾਈਆਂ ਦਾ ਸਟਾਕ ਉਤਪਾਦਕਾਂ ਜਾਂ ਸੀ.ਐਂਡ.ਐਫ.ਏ. ਜਾਂ ਡਿਸਟ੍ਰੀਬਿਊਟਰਾਂ ਨੂੰ ਲਿਖ਼ਤੀ ਰੂਪ ਵਿਚ ਵਾਪਸ ਕਰਨ ਅਤੇ ਵਾਪਸ ਕੀਤੇ ਸਟਾਕ ਦੀਆਂ ਸਟੇਟਮੈਂਟਾਂ ਆਪਣੇ ਸਬੰਧਤ ਇਲਾਕੇ ਦੇ ਡਰੱਗ ਕੰਟਰੋਲ ਅਫਸਰਾਂ ਕੋਲ ਜਮਾਂ ਕਰਵਾਉਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਰਿਟੇਲ ਵਿਕਰੇਤਾਵਾਂ ਨੂੰ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਰੱਖਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਡੈਕਸਟ੍ਰੋਪ੍ਰੋਪੌਕਸੀਫੀਨ, ਡਾਈਪੈਨੋਜਾਈਲੇਟ, ਕੋਡਾਈਨ, ਪੈਂਟਾਜੋਸਾਈਨ, ਬੋਪਰੀਨੌਰਫਾਈਨ ਅਤੇ ਨਾਈਟ੍ਰਾਜੀਪੈਮ ਵਰਗੀਆਂ ਪਾਬੰਦੀਸ਼ੁਦਾ ਦਵਾਈਆਂ ਰੱਖਣ ਦੀ ਵੀ ਮਨਾਹੀ ਹੈ।
Kahan Singh Pannu
ਸ. ਪਨੂੰ ਨੇ ਸਟਾਕਿਸਟਾਂ ਦੀ ਜਵਾਬਦੇਹੀ ਤੈਅ ਕਰਨ ਲਈ ਇਹ ਦਵਾਈਆਂ ਰੱਖਣ ਵਾਲਿਆਂ ਨੂੰ ਖਰੀਦ, ਵਿਕਰੀ ਅਤੇ ਭੰਡਾਰਨ ਸਬੰਧੀ ਹਰੇਕ ਮਹੀਨੇ ਸਬੰਧਤ ਡਰੱਗ ਇੰਸਪੈਕਟਰ ਅੱਗੇ ਦਵਾਈਆਂ ਦਾ ਸਾਰਾ ਰਿਕਾਰਡ ਹਰੇਕ ਮਹੀਨੇ ਜਮਾਂ ਕਰਾਉਣ ਲਈ ਕਿਹਾ ਹੈ। ਉਨਾਂ ਕਿਹਾ ਕਿ ਜ਼ੋਨਲ ਲਾਇਸੰਸਿੰਗ ਅਥਾਰਟੀਆਂ ਨੂੰ ਕੈਮਿਸਟ ਐਸੋਸੀਏਸ਼ਨਾਂ ਨੂੰ ਇਨਾਂ ਹੁਕਮਾਂ ਬਾਰੇ ਜਾਣੂੰ ਕਰਵਾਉਣ ਅਤੇ ਇਸ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਤੁਰੰਤ ਮੀਟਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Chemist shop
ਜ਼ਿਕਯੋਗ ਹੈ ਕਿ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਤੇ ਹੋਰ ਏਜੰਸੀਆਂ ਵਲੋਂ ਟਰਾਮਾਡੋਲ ਤੇ ਟੇਪੈਂਟਾਡੋਲ ਦੀਆਂ ਗੋਲੀਆਂ ਦੀਆਂ ਵੱਡੇ ਪੱਧਰ 'ਤੇ ਬਰਾਮਦਗੀਆਂ ਅਤੇ ਵਿਭਿੰਨ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਇਨ੍ਹਾਂ ਆਦੀ ਬਣਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ 'ਤੇ ਰੋਕ ਲਗਾਉਣ ਦੀ ਲੋੜ ਪੈਂਦੀ ਹੁੰਦੀ ਹੈ।