
ਅੰਮ੍ਰਿਤਸਰ ਦੇ ਮਕਬੂਲਪੁਰਾ 'ਚ ਇਕ ਕੁੜੀ ਨੇ ਆਪਣੇ ਨਵੇਂ ਆਸ਼ਕ ਨਾਲ ਮਿਲ ਕੇ ਪੁਰਾਣੇ 'ਤੇ ਗੋਲੀਆਂ...
ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਕਬੂਲਪੁਰਾ 'ਚ ਇਕ ਕੁੜੀ ਨੇ ਆਪਣੇ ਨਵੇਂ ਆਸ਼ਕ ਨਾਲ ਮਿਲ ਕੇ ਪੁਰਾਣੇ 'ਤੇ ਗੋਲੀਆਂ ਚਲਵਾ ਦਿੱਤੀਆਂ। ਦਰਅਸਲ ਮਕਬੂਲਪੁਰਾ ਦੇ ਰਣਬੀਰ ਤੇ ਕੁਸਮ ਪ੍ਰੀਤ ਵਿਚਾਲੇ ਸੱਤਵੀਂ ਕਲਾਸ 'ਚ ਪਿਆਰ ਦੀ ਪੀਂਘ ਪਈ ਅਤੇ ਜਵਾਨੀ ਵਿਚ ਕੁਸਮ ਦਾ ਅਫੇਅਰ ਜੋਧਾ ਨਾਂ ਦੇ ਕਿਸੇ ਹੋਰ ਮੁੰਡੇ ਨਾਲ ਹੋ ਗਿਆ।
Love
ਇਹ ਗੱਲ ਰਣਬੀਰ ਨੂੰ ਨਾਗਵਾਰ ਗੁਜ਼ਰੀ ਤੇ ਜਦੋਂ ਉਸ ਨੇ ਇਤਰਾਜ਼ ਜਤਾਇਆ ਤਾਂ ਕੁਸਮ ਨੇ ਆਪਣੇ ਨਵੇਂ ਆਸ਼ਕ ਨਾਲ ਆ ਕੇ ਰਣਬੀਰ ਦੇ ਘਰ ਦੇ ਬਾਹਰ ਗੁੰਡਾਗਰਦੀ ਕੀਤੀ। ਹੱਦ ਤਾਂ ਉਦੋਂ ਹੋ ਗਈ ਜਦੋਂ ਜੋਧਾ ਨੇ ਰਣਬੀਰ 'ਤੇ ਪੰਜ ਰੌਂਦ ਫਾਇਰ ਕਰ ਦਿੱਤੇ ਜਿਸ ਵਿਚ ਰਣਬੀਰ ਵਾਲ-ਵਾਲ ਬਚ ਗਿਆ ਪਰ ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਜਿੱਥੇ ਕੁਸਮ ਤੇ ਜੋਧਾ ਹੋਰ ਮੁੰਡਿਆਂ ਅਤੇ ਕੁੜੀ ਨਾਲ ਮਿਲ ਕੇ ਗੁੰਡਾਗਰਦੀ ਕਰਦੇ ਦਿਖਾਈ ਦੇ ਰਹੇ ਹਨ।
Love
ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਕੁਸਮ ਤੇ ਉਸ ਦੇ ਸਾਥੀਆਂ ਨੂੰ ਦਬੋਚ ਲਿਆ ਹੈ। ਜਾਂਚ ਵਿਚ ਪਤਾ ਲੱਗਾ ਕਿ ਕੁਸਮ, ਜੋਧਾ ਤੇ ਉਨ੍ਹਾਂ ਦੇ ਸਾਥੀ ਪੇਸ਼ੇ ਤੋਂ ਮੁਜ਼ਰਿਮ ਹਨ। ਪੁਲਸ ਨੇ ਇਸ ਮਾਮਲੇ ਵਿਚ ਫਰਾਰ ਚੱਲ ਰਹੇ ਦੋ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪਿਆਰ ਦੇ ਚੱਕਰ ਖਤਰਨਾਕ ਹੁੰਦੇ ਹਨ।