ਹੁਣ ਪੰਜਾਬ ਦੀ ਇਕ ਹੋਰ ਲੜਕੀ ਦੁਬਈ 'ਚ ਫਸੀ
Published : Aug 3, 2019, 10:08 am IST
Updated : Aug 3, 2019, 10:08 am IST
SHARE ARTICLE
Now another girl from Punjab crap in Dubai
Now another girl from Punjab crap in Dubai

ਉਹ ਅਪਣਾ ਹਾਲ ਸੁਣਾਉਂਦੀ ਕਹਿ ਰਹੀ ਹੈ ਕਿ ਉਸ ਨੂੰ ਦੁਬਈ 'ਚ ਖਾਣਾ ਢੰਗ ਦਾ ਨਹੀਂ ਦਿਤਾ ਜਾਂਦਾ ਪਰ ਕੰਮ ਉਸ ਤੋਂ ਸਾਰਾ ਦਿਨ ਲਿਆ ਜਾਂਦਾ ਹੈ

ਕਪੂਰਥਲਾ  (ਕਾਜਲ): ਪੰਜਾਬੀਆਂ ਦੇ ਵਿਦੇਸ਼ਾਂ 'ਚ ਫਸ ਜਾਣ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ ਤੇ ਉਥੇ ਉਨ੍ਹਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਉਨ੍ਹਾਂ ਉਪਰ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਹਨ। ਹੁਣ ਖ਼ਬਰ ਮਿਲ ਰਹੀ ਹੈ ਕਿ ਪੰਜਾਬ ਦੇ ਕਪੂਰਥਲਾ ਦੀ ਲੜਕੀ ਜਿਉਤੀ ਇਸ ਵੇਲੇ ਦੁਬਈ 'ਚ ਵਿਚ ਫਸੀ ਹੋਈ ਹੈ। ਉਸ ਬਾਰੇ ਜਿਉਤੀ ਨੇ ਇਕ ਵੀਡੀਉ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਕੇ ਮਦਦ ਮੰਗੀ ਹੈ। ਜਿਉਤੀ ਨੂੰ ਕਥਿਤ ਤੌਰ 'ਤੇ ਕਪੂਰਥਲਾ ਦੀ ਇਕ ਮਹਿਲਾ ਟ੍ਰੈਵਲ ਏਜੰਟ ਨੇ ਦੁਬਈ ਭੇਜਿਆ ਸੀ।

Fake travel agent travel agent

ਵੀਡੀਉ ਵਿਚ ਉਹ ਬੜੀ ਹੀ ਭਾਵੁਕ ਦਿਖ ਰਹੀ ਹੈ ਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਚੋ ਰਹੇ ਹਨ। ਉਸ ਵੀਡੀਉ ਵਿਚ ਜਿਉਤੀ ਇਹ ਕਹਿੰਦੀ ਦਿਸਦੀ ਹੈ  ਕਿ ਪਲੀਜ਼ ਮੈਨੂੰ ਘਰੇ ਪਹੁੰਚਾ ਦੇਵੋ, ਨਹੀਂ ਤਾਂ ਮੈਂ ਮਰ ਜਾਣੈ ਕੁੱਝ ਖਾ ਕੇ। ਮੈਂ ਦੋ ਲੱਖ ਨਹੀਂ ਦੇ ਸਕਦੀ। ਵੀਡੀਉ 'ਚ ਰੋਂਦਿਆਂ ਜਿਉਤੀ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਭਾਰਤ ਪਹੁੰਚਾਇਆ ਜਾਵੇ ਕਿਉਂਕਿ ਉੱਥੇ ਉਸ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਇਸ 1.04 ਮਿੰਟ ਦੀ ਵੀਡੀਉ ਵਿਚ ਜਿਉਤੀ ਨੇ ਕਪੂਰਥਲਾ ਦੀ ਮਹਿਲਾ ਟ੍ਰੈਵਲ ਏਜੰਟ ਸੀਮਾ ਤੇ ਉਸ ਦੇ ਪਤੀ 'ਤੇ ਕਈ ਸੰਗੀਨ ਦੋਸ਼ ਲਾਏ ਹਨ।

DubaiDubai

ਉਹ ਅਪਣਾ ਹਾਲ ਸੁਣਾਉਂਦੀ ਕਹਿ ਰਹੀ ਹੈ ਕਿ ਉਸ ਨੂੰ ਦੁਬਈ 'ਚ ਖਾਣਾ ਢੰਗ ਦਾ ਨਹੀਂ ਦਿਤਾ ਜਾਂਦਾ ਪਰ ਕੰਮ ਉਸ ਤੋਂ ਸਾਰਾ ਦਿਨ ਲਿਆ ਜਾਂਦਾ ਹੈ। ਉਸ ਨੇ ਤਰਲੇ-ਮਿੰਨਤਾਂ ਕਰ ਕੇ ਵੀਜ਼ਾ ਰੱਦ ਕਰਵਾਇਆ ਸੀ ਪਰ ਹੁਣ ਉਸ ਨੂੰ ਸਰਕਾਰੀ ਦਫ਼ਤਰ ਵਿਚ ਕੈਦ ਕਰ ਕੇ ਰਖਿਆ ਗਿਆ ਹੈ ਤੇ ਉਸ ਤੋਂ ਦੋ ਲੱਖ ਰੁਪਏ ਮੰਗੇ ਜਾ ਰਹੇ ਹਨ। ਉਹ ਪਿਛਲੇ ਚਾਰ ਦਿਨਾਂ ਤੋਂ ਦਫ਼ਤਰ ਵਿਚ ਹੀ ਕੈਦ ਹੈ। ਇਧਰ ਕਪੂਰਥਲਾ 'ਚ ਧੀ ਦੀ ਦਾਸਤਾਨ ਸੁਣਨ ਤੋਂ ਬਾਅਦ ਮਾਂ ਸੁਦੇਸ਼ ਰਾਣੀ ਮੁਹੱਲਾ ਸ਼ੇਰਗੜ੍ਹ ਨੇ ਕਪੂਰਥਲਾ ਦੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਧੀ ਨੂੰ ਵਾਪਸ ਲਿਆਉਣ ਤੇ ਟ੍ਰੈਵਲ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement