ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਚਾਬੀ ਮੋਦੀ-ਸ਼ਾਹ ਜੋੜੀ ਕੋਲ
Published : Aug 3, 2020, 8:25 am IST
Updated : Aug 4, 2020, 11:22 am IST
SHARE ARTICLE
Modi-Shah
Modi-Shah

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਦਾ ਮੋਹਰੀ ਬਣਨ ਦੀ ਸੰਭਾਵਨਾ

ਅੰੰਮ੍ਰਿਤਸਰ: ਪੰਜਾਬ ਦਿੱਲੀ ਕਮੇਟੀ ,ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ  ਭਾਜਪਾ,ਪ੍ਰਧਾਨ ਮੰਤਰੀ,ਅਮਿਤ-ਸ਼ਾਹ ਮੁਖ ਰੋਲ ਨਿਭਾਉਣਗੇ ਭਾਂਵੇ ਉਹਨਾਂ ਦੀ ਸਾਂਝ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪਿਛਲੇ ਲੰਬੇ ਸਮੇਂ ਤੋਂ ਹੈ।  ਪੰਥਕ ਸਿਆਸਤ 'ਚ ਸਭ ਨਾਲੋਂ ਜਿਆਦਾ ਮੁਕਾਬਲਾ ਬਾਦਲ ਬਨਾਮ ਢੀਂਡਸਾ ਦਰਮਿਆਨ ਜੋੜ- ਤੋੜ ਦਾ ਹੋ ਰਿਹਾ ਹੈ।

SGPCSGPC

ਬਾਦਲਾਂ ਦਾ ਸਾਥ ਵੱਡੇ ਅਕਾਲੀ ਛੱਡ ਰਹੇ ਹਨ ਜਿਨਾ ਵਿਚ ਇਕ ਉਹ ਨੇਤਾ ਹੈ ਜਿਸ ਨੂੰ ਬਾਦਲਾਂ ਨੇ ਕੇਂਦਰੀ ਰਾਜ ਮੰਤਰੀ ਬਣਨ ਨਹੀਂ ਦਿਤਾ ਸੀ। ਬਾਦਲ ਉਸ ਸਮੇਂ ਸੱਤਾ ਵਿਚ ਸਨ ਤੇ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਬਣ ਗਏ । ਉਸ ਵੇਲੇ ਢੀਂਡਸਾ ਤੇ ਚੰਦੂਮਾਜਰਾ ਨੁੰ ਕੇਂਦਰੀ ਰਾਜ ਮੰਤਰੀ ਬਣਨ ਦੀ ਪੇਸ਼ਕਸ਼ ਸੀ ।ਹੁਣ ਮੰਤਰੀ ਨਾ ਬਣਨ ਵਾਲਾ ਨੇਤਾ ਆਪਣੇ ਸੁਰੱਖਿਅਤ ਪਰ ਤੋਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਇਸ ਸਖਸ਼ੀਅਤ ਨੂੰ ਢੀਂਡਸਾ ਨਾਲ ਨਾ ਜਾਣ ਦੇਣ ਲਈ ਹਰ ਹੀਲਾ ਵਰਤ ਰਹੇ ਹਨ ।

Shiromani Akali Dal-BJPShiromani Akali Dal-BJP

ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਢੀਂਡਸਾ ਤੇ ਰਣਜੀਤ ਸਿੰਘ  ਦਰਮਿਆਨ ਆਪਸੀ ਨਿਗਰ ਸਮਝੌਤਾ ਹੋ ਜਾਂਦਾ ਤਾਂ ਸਭ ਤੋਂ ਵਧੀਆ ਸੁਨੇਹਾ ਆਮ ਲੋਕਾਂ ਖਾਸ ਕਰਕੇ ਸਿੱਖਾਂ ਵਿਚ ਜਾਣਾ ਸੀ ਪਰ ਇਨਾ ਦੀ ਇਕ ਗਲਤੀ ਕਾਰਨ ਚੰਗਾ ਸੰਦੇਸ਼ ਨਹੀ ਗਿਆ। ਇਸ ਕਾਰਨ ਲੋਕ ਫਿਰ ਇਹਨਾਂ ਦੇ ਮੂੰਹ ਵੱਲ ਵੇਖਣ ਲਗ ਪਏ ਹਨ । ਸਿੱਖ ਹਲਕਿਆਂ ਵਿਚ ਚਰਚਾ ਹੈ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਨੂੰ ਦਿਲੀ ਫਤਿਹ ਕਰਨੀ ਪਵੇਗੀ ਤੇ ਉਸਦਾ ਅਸਰ ਪੰਜਾਬ ਵਿਚ ਪਵੇਗਾ।

Sukhdev Singh DhindsaSukhdev Singh Dhindsa

ਦਿਲੀ ਦੇ ਤਖਤ ਕੋਲ ਸਾਰੀਆਂ ਤਾਕਤਾਂ ਹੋਣ ਕਰਕੇ ਸੂਬਿਆਂ ਦੀਆਂ ਸਰਕਾਰਾਂ ਦੇ ਨੇਤਾ ਆਪਣੇ ਆਪ ਨੂੰ ਕੋਸਦੇ ਹਨ ਕਿ ਹਰ ਚੀਜ ਦੀ ਆਗਿਆਂ ਲੈਣ ਲੈਣ ਲਈ ਉਹ ਸਿਆਸੀ ਤੌਰ ਤੇ ਆਪਣੇ ਆਪ ਨੁੰ ਜਲੀਲ ਜਿਹਾ ਸਮਝਦੇ ਹਨ। ਇਹ ਵੀ ਚਰਚਾ ਹੈ ਕਿ ਇਸ ਵਾਰ ਭਾਜਪਾ ਦੇ ਦੋਹਾਂ ਹੱਥਾਂ ਵਿਚ ਲੱਡੂ ਹਨ। ਸੁਖਦੇਵ ਸਿੰਘ ਢੀਂਡਸਾ ਦੀ ਤਾਕਤ ਵੱਧਣ ਨਾਲ ਭਾਜਪਾ ਬਾਦਲਾਂ ਦਾ ਸਾਥ ਛੱਡ ਦੇਵੇਗੀ ਪਰ ਇਹ ਕੰਮ ਸਮੁਚੀ ਸਥਿਤੀ ਦਾ ਜਾਇਜ਼ਾ ਤੇ ਸਰਵੇ ਕਰਵਾਉਣ ਬਾਅਦ ਹੀ ਸੰਭਵ ਹੋ ਸਕੇਗਾ ।

Sukhdev Singh DhindsaSukhbir Badal and Sukhdev Singh Dhindsa 

ਦੂਸਰੇ ਪਾਸੇ ਬਾਦਲ ਵੀ ਸਮੁੱਚੇ ਰਾਜਸੀ ਮੈਦਾਨ ਦਾ ਸਰਵੇ ਕਰਵਾ ਰਹੇ ਹਨ। ਇਹ ਵੀ ਚਰਚਾ ਹੈ ਕਿ  ਇਸ ਵੇਲੇ  ਮੋਦੀ ਤਾਕਤਵਰ ਨੇਤਾ ਹੈ, ਉਸਦਾ ਮਨ ਬਣਿਆ ਹੈ ਕਿ ਪੰਜਾਬ ਨੂੰ ਵੀ ਆਪਣੇ ਰਾਜਸੀ ਪਿੜ ਵੱਜੋਂ ਵਰਤਿਆ ਜਾਵੇ। ਮੋਦੀ-ਸ਼ਾਹ ਜੋੜੀ ਦਾ ਜਿਸ ਵੀ ਨੇਤਾ ਤੇ ਹੱਥ ਹੋਵੇਗਾ ਉਹ ਹੀ ਚੋਣਾ ਦਾ ਸਾਹਮਣਾ ਕਰ ਸਕੇਗਾ । ਪੰਜਾਬ ਚ ਅਉਣ ਵਾਲੀਆਂ ਚੋਣਾ ਇਸ ਵੇਲੇ ਚਰਚਾ ਦਾ ਵਿਸ਼ਾ ਹੋਣਗੀਆਂ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement