
ਨਹੀਂ ਰਾਸ ਆਉਣੇ ਸਰਕਾਰ ਨੂੰ ਤਿੱਖੇ ਬੋਲ!
ਅੰਮ੍ਰਿਤਸਰ: ਪੰਜਾਬ ਵਿਚ ਕਈ ਮੁੱਦਿਆਂ ਤੇ ਬੋਲਣ ਵਾਲੇ ਸੁਖਪਾਲ ਖਹਿਰਾ ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਬੋਲੇ ਹਨ। ਨਾਜ਼ਾਇਜ਼ ਸ਼ਰਾਬ ਦਾ ਕੰਮ ਕਈ ਜ਼ਿਲ੍ਹਿਆਂ ਵਿਚ ਚਲ ਰਿਹਾ ਹੈ ਤੇ ਇਸ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। “ਪੰਜਾਬ ਵਿਚ ਹੋਰ ਵੀ ਕਈ ਨਸ਼ੇ ਸ਼ਰੇਆਮ ਵਿਕਦੇ ਹਨ ਇਸ ਦੀ ਜ਼ਿੰਮੇਵਾਰ ਵੀ ਪੰਜਾਬ ਸਰਕਾਰ ਹੀ ਹੈ ਕਿਉਂ ਕਿ ਉਹਨਾਂ ਦੇ ਨੱਕ ਹੇਠ ਇਹ ਸਭ ਕੁੱਝ ਹੁੰਦਾ ਹੈ ਤੇ ਉਹ ਫਿਰ ਵੀ ਚੁੱਪ ਰਹਿੰਦੇ ਹਨ।”
Sukhpal Khaira
ਹਾਲ ਹੀ ਵਿਚ ਸੁਖਪਾਲ ਖਹਿਰਾ ਨੇ ਇਹਨਾਂ ਪਰਿਵਾਰਾਂ ਲਈ 25-25 ਲੱਖ ਮੁਆਵਜ਼ਾ ਤੇ 1 ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ ਕਿਉਂ ਕਿ ਇਹ ਘਟਨਾ ਵੀ ਸਰਕਾਰੀ ਅਣਗਹਿਲੀ ਕਾਰਨ ਵਾਪਰੀ ਹੈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੰਜਾਬ ਦੇ 3 ਜ਼ਿਲ੍ਹਿਆਂ ਵਿਚ 86 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਜਿਸ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਪਰਿਵਾਰਾਂ ਦੀ ਸਾਰ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ।
Mandeep Manna
ਉੱਥੇ ਹੀ ਹੁਣ ਮਨਦੀਪ ਸਿੰਘ ਮੰਨਾ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਲਈ ਪਹੁੰਚੇ ਹਨ। ਮਨਦੀਪ ਮੰਨਾ ਨੇ ਕਿਹਾ ਕਿ ਇਹ ਬਹੁਤ ਵੱਡੀ ਸਰਕਾਰ ਦੀ ਅਣਗਹਿਲੀ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜਾਬ ਵਿਚ 100 ਦੇ ਕਰੀਬ ਮੌਤਾਂ ਹੋ ਗਈਆਂ ਹਨ। ਜਿਸ ਵਿਅਕਤੀ ਨੇ 3 ਜ਼ਿਲ੍ਹਿਆਂ ਵਿਚ ਸ਼ਰਾਬ ਦੀ ਸਪਲਾਈ ਕੀਤੀ ਹੈ ਉਹਨਾਂ ਨੂੰ ਫੜਨ ਦੀ ਲੋੜ ਹੈ।
Sukhpal Khaira
ਜੇ ਕਿਸੇ ਤੇ ਪਰਚਾ ਕੀਤਾ ਜਾਂਦਾ ਹੈ ਤਾਂ ਉਸ ਨੂੰ 1 ਮਹੀਨੇ ਬਾਅਦ ਛੱਡ ਦਿੱਤਾ ਜਾਵੇਗਾ ਇਸ ਲਈ ਇਸ ਦਾ ਪੱਕਾ ਹੱਲ ਕੀਤਾ ਜਾਵੇ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਨੂੰ ਆਪ ਇਕਜੁੱਟ ਹੋਣਾ ਪੈਣਾ ਹੈ ਤਾਂ ਹੀ ਇਸ ਦਾ ਹੱਲ ਨਿਕਲ ਸਕਦਾ ਹੈ।
Alcohal
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਮਾਝੇ ਵਿੱਚ ਜਿਸ ਜ਼ਹਿਰੀਲੀ ਸ਼ਰਾਬ ਕਾਰਨ 86 ਜਾਨਾਂ ਚਲੀਆਂ ਗਈਆ ਹਨ ਉਸ ਨੂੰ ਬਣਾਉਣ ਲਈ ਵਰਤੀ ਗਈ ਐਕਸਟਰਾ ਨਿਊਟਰਲ ਐਲਕੋਹਲ (ਈਐੱਨਏ) ਦੀ ਤਸਕਰੀ ਦੇ ਲਿੰਕ ਪਟਿਆਲਾ ਦੇ ਰਾਜਪੁਰਾ ਅਤੇ ਨੋਇਡਾ ਤੱਕ ਮਿਲੇ ਹਨ। ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਦੀ ਪੀੜ ਗੁਰਦਾਸਪੁਰ ਦੇ ਪਿੰਡ ਬਾਹਲੇਵਾਲ ਦੇ ਸ਼ੀਰਾ ਮਸੀਹ ਪਰਿਵਾਰ ਨੇ ਵੀ ਸਹੀ ਹੈ।
Capt Amrinder Singh
8 ਸਾਲ ਪਹਿਲਾਂ 6 ਅਗਸਤ 2012 ਨੂੰ ਨਕਲੀ ਸ਼ਰਾਬ ਕਾਰਨ ਸ਼ੀਰਾ ਮਸੀਹ ਨੇ ਆਪਣੇ ਪਤੀ ਸਣੇ ਘਰ ਦੇ 2 ਜੀਅ ਗੁਆ ਦਿੱਤੇ ਸੀ। ਉਸ ਵੇਲੇ ਅਕਾਲੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਾਅਦੇ ਵੀ ਹੋਏ ਪਰ ਉਹ ਸਿਰਫ਼ ਵਾਅਦੇ ਹੀ ਰਹਿ ਗਏ। ਸਥਾਨਕ ਮੁਹੱਲਾ ਮੁਰਾਦਪੁਰਾ ਨਿਵਾਸੀ ਸੁਖਦੇਵ ਸਿੰਘ (35) ਪੁੱਤਰ ਧਰਮ ਸਿੰਘ ਜੋ ਸੰਘੇ ਸ਼ੈਲਰ ਵਿਖੇ ਮਜ਼ਦੂਰੀ ਕਰਦਾ ਸੀ ਨੇ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਦੀ ਸੁੱਤੇ ਪਏ ਮੌਤ ਹੋ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।