
ਲਵਪ੍ਰੀਤ ਦੀ ਮੌਤ ਨੂੰ ਲੈ ਖਹਿਰਾ ਦੇ ਸਰਕਾਰ 'ਤੇ ਵਾਰ
ਸੰਗਰੂਰ: ਸਿੱਖ ਨੌਜਵਾਨਾਂ ਤੇ ਯੂਆਪਾ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਹੁਣ ਇਸ ਤੇ ਸੁਖਪਾਲ ਖਹਿਰਾ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਵੱਡੇ ਸਵਾਲ ਚੁੱਕੇ ਗਏ ਹਨ। ਸੰਗਰੂਰ ਦੇ ਪਿੰਡ ਰੱਤਾਖੇੜਾ ਦੇ 21 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਮੋਹਾਲੀ ਦੇ ਗੁਰਦੁਆਰਾ ਸਾਹਿਬ ਦੇ ਕਮਰੇ 'ਚ ਕੀਤੀ ਖ਼ੁਦਕੁਸ਼ੀ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਕਿਉਂ ਕਿ ਲਵਪ੍ਰੀਤ ਕਿਸੇ 2 ਸਾਲ ਪੁਰਾਣੇ ਮਾਮਲੇ 'ਚ 13 ਜੁਲਾਈ ਨੂੰ ਜਾਂਚ ਏਜੰਸੀ ਹਿੱਸਾ ਬਣਨ ਦੇ ਲਈ ਗਿਆ ਸੀ, ਪਰ 14 ਜੁਲਾਈ ਨੂੰ ਪੁਲਿਸ ਦਾ ਫ਼ੋਨ ਆਇਆ ਕਿ ਉਸ ਨੇ ਆਤਮ ਹੱਤਿਆ ਕਰ ਲਈ ਹੈ।
Sukhpal Khaira
ਜਿਸ ਤੋਂ ਬਾਅਦ ਲਵਪ੍ਰੀਤ ਦੀ ਖੁਦਕੁਸ਼ੀ ਨੂੰ ਲੈ ਕੇ ਲਵਪ੍ਰੀਤ ਦੀ ਮੌਤ ਦਾ ਮਾਮਲਾ ਭਖਿਆ ਹੋਇਆ ਹੈ। ਓਥੇ ਹੀ ਯੂ ਏ ਪੀ ਏ ਦਾ ਨਜਾਇਜ਼ ਫਾਇਦਾ ਚੁੱਕਣ ਦੇ ਇਲਜ਼ਾਮ ਲਾਏ ਹਨ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ, "ਪਿੰਡ ਦੇ ਲੋਕਾਂ ਨੇ ਹਾਮੀ ਭਰੀ ਹੈ ਕਿ ਲਵਪ੍ਰੀਤ ਸਿੰਘ ਗੁਰਦੁਆਰੇ ਵਿਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਸਨ, ਉਹਨਾਂ ਨੂੰ ਕੋਈ ਐਬ ਨਹੀਂ ਸੀ ਤੇ ਨਾ ਹੀ ਉਹਨਾਂ ਦਾ ਕਿਸੇ ਨਾਲ ਵੈਰ ਸੀ। ਉਹ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਸੀ।
Sukhpal Khaira
ਉਸ ਤੇ ਅੱਜ ਤੱਕ ਕੋਈ ਕੇਸ ਦਰਜ ਨਹੀਂ ਸੀ। ਐਨਆਈਏ ਜੋ ਕਿ ਮੋਦੀ ਸਰਕਾਰ ਵੱਲੋਂ ਬਣਾਈ ਗਈ ਹੈ ਉਸ ਦਾ ਦਫ਼ਤਰ 51 ਸੈਕਟਰ ਚੰਡੀਗੜ੍ਹ ਵਿਚ ਹੈ। ਉਹਨਾਂ ਨੂੰ ਲਹਿਰਾ ਪੁਲਿਸ ਰਾਹੀਂ ਇਕ ਰੁੱਕਾ ਭੇਜਿਆ ਗਿਆ ਉਹਨਾਂ ਨੂੰ ਉੱਥੇ ਪੇਸ਼ ਕੀਤਾ ਜਾਵੇ।
Sukhpal Khaira
ਉੱਥੇ ਉਹ ਇਕੱਲਾ ਹੀ ਚਲਿਆ ਗਿਆ। ਉਸ ਦੇ ਜਾਣ ਸਮੇਂ ਤਾਂ ਮਾਪਿਆਂ ਨਾਲ ਉਸ ਦੀ ਗੱਲ ਹੋਈ ਸੀ ਪਰ ਉਸ ਤੋਂ ਬਾਅਦ ਉਸ ਦੀ ਗੱਲ ਨਹੀਂ ਹੋਈ। ਉਸ ਤੋਂ ਬਾਅਦ ਨਹੀਂ ਪਤਾ ਕਿ ਉਸ ਨੌਜਵਾਨ ਨਾਲ ਕੀ ਸਲੂਕ ਕੀਤਾ ਗਿਆ ਸੀ। ਉਸ ਤੋਂ ਬਾਅਦ 13-14 ਦੀ ਰਾਤ ਨੂੰ ਇਸ ਸਿੱਖ ਨੇ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰੇ ਵਿਚ ਆ ਕੇ ਜਿੱਥੇ ਉਸ ਨੇ ਰਹਿਣ ਲਈ ਕਮਰਾ ਲਿਆ ਸੀ ਉੱਥੇ ਆਤਮ-ਹੱਤਿਆ ਕਰ ਲਈ।"
Sukhpal Khaira
ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ, "ਹੁਣ ਪੰਜਾਬ ਵਿਚ ਬਸ ਅਪਰਾਧ, ਤਸ਼ੱਦਦ, ਚੋਰੀਆਂ, ਡਾਕੇ ਬਚੇ ਹਨ ਤੇ ਲੋਕਾਂ ਨੂੰ ਇਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।" ਦੱਸ ਦੇਈਏ ਕਿ ਪਿਛਲੇ ਦਿਨੀਂ ਯੁਆਪਾ ਕਾਨੂੰਨ ਤਹਿਤ ਕਈ ਨੌਜਵਾਨਾਂ ਨੂੰ ਪੁਲਿਸ ਨੇ ਆਪਣੇ ਘੇਰੇ ਵਿਚ ਲਿਆਦਾਂ ਜਿਨ੍ਹਾਂ ਵਿਚ ਬਹੁਤੇ ਦਲਿਤ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਤੇ ਮੁਦੱਕਦਮੇ ਦਰਜ ਕੀਤੇ ਗਏ। ਸੋ ਹੁਣ ਲੋੜ ਹੈ ਲਵਪ੍ਰੀਤ ਦੇ ਮਾਮਲੇ 'ਚ ਸਰਕਾਰ ਨੂੰ ਨਿਰਪੱਖ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਉਣ ਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।