ਦੇਸ਼ ਦੀ ਅਰਥਵਿਵਸਥਾ ਚਲਾਉਣ 'ਚ ਨਰਿੰਦਰ ਮੋਦੀ ਤੋਂ ਜ਼ਿਆਦਾ ਬਿਹਤਰ ਸਨ ਡਾ. ਮਨਮੋਹਨ ਸਿੰਘ 
Published : Sep 3, 2019, 6:20 pm IST
Updated : Sep 21, 2019, 4:15 pm IST
SHARE ARTICLE
Poll survey
Poll survey

ਰੋਜ਼ਾਨਾ ਸਪੋਕਸਮੈਨ ਦੇ ਪੋਲ ਸਰਵੇ 'ਚ ਹੋਇਆ ਪ੍ਰਗਟਾਵਾ

ਚੰਡੀਗੜ੍ਹ : 2014 ਤੋਂ ਪਹਿਲਾਂ ਚੋਣ ਪ੍ਰਚਾਰ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਕਸਰ ਹੀ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੌਨੀ ਪ੍ਰਧਾਨ ਮੰਤਰੀ ਕਿਹਾ ਕਰਦੇ ਹੁੰਦੇ ਸਨ ਅਤੇ ਆਪਣੇ ਆਪ ਨੂੰ ਉਨ੍ਹਾਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਕੰਮ ਕਰਨ ਵਾਲੇ ਵਿਅਕਤੀ ਵਜੋਂ ਪੇਸ਼ ਕਰਦੇ ਸਨ। ਡਾ. ਮਨਮੋਹਨ ਸਿੰਘ ਇਸ ਸਮੇਂ ਦੁਨੀਆ ਦੇ ਸਭ ਤੋਂ ਉੱਤਮ ਅਰਥਸ਼ਾਸਤਰੀਆਂ ਵਿਚੋਂ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦੀ ਅਰਥਵਿਵਸਥਾ ਦੁਨੀਆ 'ਚ ਸਭ ਤੋਂ ਵੱਧ ਵਿਕਾਸ ਕਰਨ ਵਾਲੀ ਅਰਥਵਿਵਸਥਾ ਰਹੀ। ਇਸ ਦਾ ਪ੍ਰਤੱਖ ਸਬੂਤ ਅੱਜ ਦੀ ਆਰਥਕ ਮੰਦਹਾਲੀ ਤੋਂ ਮਿਲਦਾ ਹੈ।

Poll survey-1Poll survey-1

ਡਾ. ਮਨਮੋਹਨ ਸਿੰਘ ਨੇ ਵੀ ਬੀਤੇ ਦਿਨੀਂ ਅਰਥਚਾਰੇ ਦੀ ਹਾਲਤ ਨੂੰ ਬੇਹੱਦ ਚਿੰਤਾਜਨਕ ਦਸਦਿਆਂ ਐਨਡੀਏ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਬਦਲੇ ਦੀ ਰਾਜਨੀਤੀ ਨੂੰ ਛੱਡੇ ਅਤੇ ਅਰਥਚਾਰੇ ਨੂੰ ਮਨੁੱਖ ਦੇ ਖੜੇ ਕੀਤੇ ਸੰਕਟ ਵਿਚੋਂ ਬਾਹਰ ਕੱਢਣ ਲਈ ਸਹੀ ਸੋਚ-ਸਮਝ ਵਾਲੇ ਲੋਕਾਂ ਨਾਲ ਸੰਪਰਕ ਕਰੇ। ਉਨ੍ਹਾਂ ਨੇ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਨ ਵਿਚ ਕੀਤੀ ਗਈ ਕਾਹਲੀ ਨੂੰ ਮਨੁੱਖ ਦਾ ਖੜਾ ਕੀਤਾ ਸੰਕਟ ਦਸਿਆ। 

Poll survey-2Poll survey-2

'ਰੋਜ਼ਾਨਾ ਸਪੋਕਸਮੈਨ' ਨੇ ਆਪਣੇ ਫ਼ੇਸਬੁੱਕ ਪੇਜ਼ 'ਤੇ "ਕੀ ਡਾ. ਮਨਮੋਹਨ ਸਿੰਘ ਦੇਸ਼ ਦੀ ਅਰਥਵਿਵਸਥਾ ਚਲਾਉਣ 'ਚ ਨਰਿੰਦਰ ਮੋਦੀ ਤੋਂ ਜ਼ਿਆਦਾ ਬਿਹਤਰ ਸਨ?" ਸਵਾਲ ਪਾਇਆ ਸੀ। ਇਸ ਦੇ ਜਵਾਬ 'ਚ 92% ਲੋਕਾਂ ਨੇ ਹਾਂ ਅਤੇ ਸਿਰਫ਼ 8% ਲੋਕਾਂ ਨੇ ਨਾ ਵਿਚ ਜਵਾਬ ਦਿੱਤਾ। ਇਸ ਪੋਲ 'ਚ ਸੈਂਕੜੇ ਲੋਕਾਂ ਨੇ ਕੁਮੈਂਟ ਕਰ ਕੇ ਆਪਣੇ ਵਿਚਾਰ ਵੀ ਪੇਸ਼ ਕੀਤੇ।

Poll surveyPoll survey-3

ਮਨਜੀਤ ਸਿੰਘ ਨੇ ਕੁਮੈਂਟ ਕੀਤਾ - "ਯਾਰ ਐਵੇਂ ਨਾ ਗੱਲ ਕਰਿਆ ਕਰੋ। ਕਿੱਥੇ ਡਾਕਟਰ ਮਨਮੋਹਨ ਸਿੰਘ ਤੇ ਕਿੱਥੇ ਮੋਦੀ। ਤੁਸੀਂ ਅਰਥਵਿਵਸਥਾ ਦੀ ਗੱਲ ਕਰਦੇ ਹੋ, ਜਿਹੜੇ ਬੰਦੇ ਨੇ ਆਪਣਾ ਘਰ ਨਹੀਂ ਚਲਾਇਆ ਉਸ ਬੰਦੇ ਨੂੰ ਦੇਸ਼ ਚਲਾਉਣ ਵਾਸਤੇ ਫੜਾ ਦਿੱਤਾ।"

Poll surveyPoll survey

ਗਿਆਨ ਸਿੰਘ ਨੇ ਕੁਮੈਂਟ ਕੀਤਾ - "ਉਹ ਉਦੋਂ ਵੀ ਬਿਹਤਰ ਸਨ ਅਤੇ ਉਨ੍ਹਾਂ ਦੀ ਸੋਚ ਅੱਜ ਵੀ ਮੋਦੀ ਤੋਂ ਕਈ ਗੁਣਾ ਬਿਹਤਰ ਹੈ।"
ਗਗਨ ਕੰਬੋਜ਼ ਨੇ ਕੁਮੈਂਟ ਕੀਤਾ - "ਹੁਣ ਤਾਂ ਹਰ ਕੋਈ ਕਹਿੰਦਾ ਮੋਦੀ ਮਾੜਾ ਐ। ਵੋਟਾਂ ਵੇਲੇ ਕਿਥੇ ਸੀ? ਹੁਣ ਸੜੋ ਚਾਰ ਸਾਲ ਹੋਰ।"
ਕੰਵਲਜੀਤ ਸਿੰਘ ਨੇ ਕੁਮੈਂਟ ਕੀਤਾ - "We really miss our educated PM"
ਰਜਿੰਦਰ ਬਰਾੜ ਨੇ ਕੁਮੈਂਟ ਕੀਤਾ - "ਸਰਦਾਰ ਜੀ ਮੋਦੀ ਨਾਲੋਂ 101 ਪਰਸੈਂਟ ਬਿਹਤਰ ਸਨ। ਬਾਕੀ ਜਿੰਨਾ ਪੈਸਾ ਡਾ. ਮਨਮੋਹਨ ਸਿੰਘ ਜੀ ਨੇ ਪੰਜਾਬ ਲਈ ਦਿੱਤਾ, ਮੋਦੀ ਤਾਂ 100 ਵਾਰੀ ਪੀਐਮ ਬਣ ਕੇ ਨਹੀਂ ਦੇ ਸਕਦਾ। ਉਸ ਵੇਲੇ ਕੇਂਦਰ 'ਚ ਸਰਕਾਰ ਕਾਂਗਰਸ ਦੀ ਸੀ ਅਤੇ ਪੰਜਾਬ 'ਚ ਸਰਕਾਰ ਅਕਾਲੀ ਦਲ ਸੀ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement