ਅਰਥਚਾਰੇ ਦੀ ਹਾਲਤ ਬੇਹੱਦ ਚਿੰਤਾਜਨਕ : ਡਾ. ਮਨਮੋਹਨ ਸਿੰਘ
Published : Sep 2, 2019, 8:44 am IST
Updated : Sep 2, 2019, 8:44 am IST
SHARE ARTICLE
The state of the economy is very worrying: Dr. Manmohan Singh
The state of the economy is very worrying: Dr. Manmohan Singh

ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਮੰਦੀ ਆਈ ਜਿਹੜੀ ਲੰਮਾ ਸਮਾਂ ਚੱਲੇਗੀ

ਨਵੀਂ ਦਿੱਲੀ: ਅਰਥਚਾਰੇ ਦੀ ਹਾਲਤ ਨੂੰ ਬੇਹੱਦ ਚਿੰਤਾਜਨਕ ਦਸਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ੳ¹ਹ ਬਦਲੇ ਦੀ ਰਾਜਨੀਤੀ ਨੂੰ ਛੱਡੇ ਅਤੇ ਅਰਥਚਾਰੇ ਨੂੰ ਮਨੁੱਖ ਦੇ ਖੜੇ ਕੀਤੇ ਸੰਕਟ ਵਿੱਚੋਂ ਬਾਹਰ ਕੱਢਣ ਲਈ ਸਹੀ ਸੋਚ-ਸਮਝ ਵਾਲੇ ਲੋਕਾਂ ਨਾਲ ਸੰਪਰਕ ਕਰੇ। ੳਹਨਾਂ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਨ ਵਿਚ ਕੀਤੀ ਗਈ ਕਾਹਲੀ ਨੂੰ ਮਨੁੱਖ ਦਾ ਖੜਾ ਕੀਤਾ ਸੰਕਟ ਦਸਿਆ।

MoneyMoney

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਰਥਕ ਮੰਦੀ ਮੋਦੀ ਸਰਕਾਰ ਦੇ ਚੋਂਤਰਫ਼ਾ ਕੁਪ੍ਰਬੰਧ ਕਾਰਨ ਹੈ। ਉਹਨਾਂ ਇਕ ਪੱਤਰ ਵਿਚ ਕਿਹਾ, ‘ਇਸ ਵੇਲੇ ਅਰਥਵਿਵਸਥਾ ਦੀ ਹਾਲਤ ਬਹੁਤ ਚਿੰਤਾਜਨਕ ਹੈ। ਪਿਛਲੀ ਤਿਮਾਹੀ ਵਿਚ ਜੀਡੀਪੀ ਦਾ ਵਾਧਾ ਮਹਿਜ਼ ਪੰਜ ਫ਼ੀ ਸਦੀ ਤਕ ਸੀਮਤ ਰਹਿਣਾ ਮੰਦੀ ਦੇ ਲੰਮੇ ਸਮੇਂ ਤਕ ਚੱਲਣ ਦਾ ਸੰਕੇਤ ਹੈ। ਭਾਰਤ ਵਿਚ ਤੇਜ਼ੀ ਨਾਲ ਵਿਕਾਸ ਵਿਚ ਦੀਆਂ ਸੰਭਾਵਨਾਵਾਂ ਮੌਜੂਦ ਹਨ ਪਰ ਮੋਦੀ ਸਰਕਾਰ ਦੇ ਚੋਂਤਰਫ਼ਾ ਮਾੜੇ ਪ੍ਰਬੰਧਾਂ ਕਾਰਨ ਇਹ ਮੰਦੀ ਆਈ ਹੈ।’

ਉਹਨਾਂ ਕਿਹਾ ਕਿ ਦੇਸ਼ ਦੇ ਨੌਜਵਾਨ ਵਰਗ, ਕਿਸਾਨ, ਮਜ਼ਦੂਰ, ਉਦਮੀ ਅਤੇ ਸਾਧਨਹੀਣ ਤਬਕੇ ਨੂੰ ਬਿਹਤਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਭਾਰਤ ਇਸ ਰਸਤੇ ਹੋਰ ਅੱਗੇ ਨਹੀਂ ਵੱਧ ਸਕਦਾ। ਉਹਨਾਂ ਕਿਹਾ, ‘ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਦਲੇ ਦੀ ਰਾਜਨੀਤੀ ਬੰਦ ਕਰੇ ਅਤੇ ਅਰਥਚਾਰੇ ਨੂੰ ਮਨੁੱਖੀ-ਰਚਿਤ ਸੰਕਟ ਵਿਚੋਂ ਬਾਹਰ ਕੱਢਣ ਲਈ ਸੋਚ-ਸਮਝ ਕੇ ਲੋਕਾਂ ਕੋਲੋਂ ਸਲਾਹ ਲਏ।’ 

ਉਹਨਾਂ ਕਿਹਾ ਕਿ ਖ਼ਾਸਕਰ ਨਿਰਮਾਣ ਖੇਤਰ ਵਿਚ ਵਾਧਾ ਦਰ ਦਾ ਸਿਰਫ਼ 0.6 ਫ਼ੀ ਸਦੀ ਰਹਿਣਾ ਚਿੰਤਾਜਨਕ ਹੈ। ਬਿਨਾਂ ਰੁਜ਼ਗਾਰ ਪੈਦਾਵਾਰ ਵਾਲੇ ਵਾਧੇ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਦੋਸ਼ੀ ਦਸਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਆਟੋਮੋਬਾਈਲ ਸੈਕਟਰ ਵਿਚ ਸਾਢੇ ਤਿੰਨ ਲੱਖ ਤੋਂ ਵੱਧ ਨੌਕਰੀਆਂ ਗਈਆਂ ਹਨ। ਗ਼ੈਰ-ਜਥੇਬੰਦ ਖੇਤਰ ਵਿਚ ਵੀ ਵੱਡੇ ਪੱਧਰ ’ਤੇ ਨੌਕਰੀਆਂ ਗਈਆਂ ਹਨ ਅਤੇ ਇਸ ਦਾ ਜ਼ਿਆਦਾ ਨੁਕਸਾਨ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement