ਮਨਮੋਹਨ ਸਿੰਘ ਨਾਲ ਇਕ ਕਲਪਨਾਤਮਕ ਗੱਲਬਾਤ
Published : Sep 2, 2019, 6:50 pm IST
Updated : Sep 26, 2019, 10:01 am IST
SHARE ARTICLE
An Imagined Conversation with Manmohan Singh
An Imagined Conversation with Manmohan Singh

ਮੈਂ ਚਾਹੁੰਦੀ ਹਾਂ ਕਿ ਤੁਸੀਂ ਦੇਸ਼ ਦੀ ਅਗਵਾਈ ਕਰਨ ਲਈ ਵਾਪਸ ਆਓ

ਪਹਿਲਾਂ, ਉਹ ਇਕ ਕਾਲਜ ਦੇ ਵਿਦਿਆਰਥੀ ਵਜੋਂ ਆਏ ਸਨ ਅਤੇ ਮੈਂ ਡਰ ਗਈ ਸੀ।
ਫਿਰ, ਉਹ ਅਕੈਡਮੀ ਵਿਚ ਆਏ ਅਤੇ ਮੈਂ ਘਬਰਾ ਗਈ ਸੀ।
ਅਤੇ ਫਿਰ ਉਹ ਪੱਤਰਕਾਰ ਵਜੋਂ ਆਏ ਅਤੇ ਮੈਂ ਚੁੱਪ ਰਹੀ।
ਹੁਣ, ਮੈਨੂੰ ਨਹੀਂ ਪਤਾ ਕਿ ਉਹ ਕਿਸ ਲਈ ਆਉਣਗੇ...
ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਰਾਤ ਨੂੰ ਸੁਆਉਣ ਲਈ ਭੂਤ-ਪ੍ਰੇਤ ਦੇ ਆਉਣ ਦਾ ਡਰਾਵਾ ਦਿੰਦੀਆਂ ਹਨ। ਨਰਿੰਦਰ ਮੋਦੀ ਸਰਕਾਰ ਵੀ ਮੈਨੂੰ ਇਸੇ ਤਰ੍ਹਾਂ ਡਰਾਉਂਦੀ ਹੈ। ਮੈਂ ਇਕ ਹਾਰੀ ਹੋਈ ਕਾਲਜ ਵਿਦਿਆਰਥਣ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਜੇ ਕੋਈ ਮੈਨੂੰ ਇਕ ਸ਼ਬਦ, ਇਕ ਪੈਸਾ, ਰੁਜ਼ਗਾਰ ਦਾ ਇਕ ਸਰੋਤ ਜਾਂ ਕੁਝ ਸਤਿਕਾਰ ਦਿੰਦਾ ਹੈ। ਮੈਨੂੰ ਇਹ ਸਾਰੀਆਂ ਚੀਜ਼ਾਂ ਨਾ ਮਿਲਣ ਦਾ ਕਾਰਨ ਮੇਰਾ ਘੱਟਗਿਣਤੀ ਸਿੱਖ ਕੌਮ ਨਾਲ ਸਬੰਧਤ ਹੋਣ ਹੈ। ਜੇ ਮੈਂ ਹਿੰਦੂ ਹੁੰਦੀ ਤਾਂ ਮੋਦੀ ਜੀ ਦੇ ਭਾਰਤ ਵਿਚ ਮੇਰੇ ਬਾਰੇ ਕੁਝ ਸੋਚਿਆ ਜਾ ਸਕਦਾ ਹੈ।
ਇਨ੍ਹਾਂ ਸਭ ਗੱਲਾਂ ਬਾਰੇ ਸੋਚਦਿਆਂ ਇਕ ਦਿਨ ਮੈਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਕ ਚਿੱਠੀ ਲਿਖਣ ਦਾ ਫ਼ੈਸਲਾ ਕੀਤਾ। ਇਹ ਬਿਲਕੁਲ ਇੰਝ ਜਿਵੇਂ ਕੋਈ ਬੱਚਾ ਮਦਦ ਮੰਗ ਰਿਹਾ ਹੁੰਦਾ ਹੈ। ਮੈਂ  ਚਿੱਠੀ 'ਚ ਲਿਖਿਆ -
"ਪਿਆਰੇ ਡਾ. ਸਿੰਘ,
ਕਾਸ਼ ! ਮੈਂ ਯੇਲ, ਹਾਰਵਰਡ ਜਾਂ ਨਿਊਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੁੰਦੀ, ਪਰ ਮੈਂ ਨਾ ਤਾਂ ਗ੍ਰੈਜੂਏਟ ਹਾਂ ਅਤੇ ਨਾ ਹੀ ਆਈਵੀ ਲੀਗ ਯੂਨੀਵਰਸਿਟੀ 'ਚ ਪੜ੍ਹੀ ਹਾਂ। ਮੇਰੀ ਇੱਛਾ ਹੈ ਕਿ ਮੈਂ ਇਕ ਸਿਆਸਤਦਾਨ ਜਾਂ ਉਦਯੋਗਪਤੀ ਜਾਂ ਇਕ ਪ੍ਰਭਾਵਸ਼ਾਲੀ ਅਕੈਡਮੀ ਦੀ ਮਾਲਕ ਹੁੰਦੀ ਤਾਂ ਮੈਂ ਉਨ੍ਹਾਂ ਲੋਕਾਂ ਦੀ ਲੀਗ ਵਿਚ ਸ਼ਾਮਲ ਹੋ ਸਕਦੀ ਜੋ ਤੁਹਾਡੇ ਨਾਲ ਸਹਿਮਤ ਹੁੰਦੇ ਹਨ।
ਜਦੋਂ ਤੁਸੀਂ ਪ੍ਰਧਾਨ ਮੰਤਰੀ ਹੁੰਦੇ ਸੀ, ਮੈਂ ਇਕ ਨਾਗਰਿਕ ਵਜੋਂ ਸੁਰੱਖਿਅਤ ਮਹਿਸੂਸ ਕੀਤਾ ਸੀ। ਮੈਨੂੰ ਸ਼ਸ਼ੀ ਥਰੂਰ ਅਤੇ ਪੀ. ਚਿਦੰਬਰਮ ਨੂੰ ਸੁਣਨ ਦਾ ਅਨੰਦ ਮਿਲਿਆ। ਅਸੀਂ ਸਿਹਤਮੰਦ ਬਹਿਸ ਦੇ ਯੁੱਗ ਵਿਚ ਰਹਿੰਦੇ ਸੀ। ਮਤਭੇਦਾਂ ਨੂੰ ਉਤਸ਼ਾਹਤ ਕੀਤਾ ਗਿਆ ਅਤੇ ਗੰਭੀਰ ਮੁੱਦਿਆਂ ਨੂੰ ਚੰਗੀ ਤਰ੍ਹਾਂ ਪ੍ਰਵਾਨ ਕੀਤਾ ਗਿਆ। ਮੇਰੀਆਂ ਫ਼ੇਸਬੁੱਕ ਪੋਸਟਾਂ ਈਮਾਨਦਾਰ ਸਨ, ਡਰ ਵਿਚ ਨਹੀਂ ਡੁੱਬੀਆਂ ਸਨ।
ਮੇਰਾ ਜਨਮ 1997 ਵਿਚ ਹੋਇਆ ਸੀ। ਇਸ ਲਈ ਮੈਂ ਸਿਰਫ਼ ਤੁਹਾਡੀ 12ਵੀਂ ਜਮਾਤ ਦੀ ਸੀ.ਬੀ.ਐਸ.ਈ. ਪਾਠ-ਪੁਸਤਕ ਤੋਂ ਹੀ ਵਿੱਤ ਮੰਤਰੀ ਵਜੋਂ ਤੁਹਾਡੇ ਸਮੇਂ ਬਾਰੇ ਸਿੱਖਿਆ। ਸਕੂਲੀ ਦਿਨਾਂ 'ਚ ਮੈਂ ਜ਼ਿਆਦਾ ਸਿੱਖਣ ਵਿਚ ਵਿਸ਼ਵਾਸ਼ ਨਹੀਂ ਕਰਦੀ ਸੀ, ਪਰ ਘੱਟੋ-ਘੱਟ ਮੈਨੂੰ ਪਤਾ ਸੀ ਕਿ ਮੈਂ ਦੁਨੀਆਂ ਨੂੰ ਕਾਲੇ ਅਤੇ ਚਿੱਟੇ ਰੰਗ ਵਿਚ ਰੰਗਣ ਵਿਚ ਸਹਾਇਤਾ ਕੀਤੀ। ਮੈਨੂੰ ਮਾਣ ਮਹਿਸੂਸ ਹੋਇਆ ਜਦੋਂ ਤੁਸੀਂ ‘ਉਦਾਰੀਕਰਨ-ਨਿੱਜੀਕਰਨ-ਵਿਸ਼ਵੀਕਰਨ’ ਨੀਤੀ ਲੈ ਕੇ ਆਏ। ਮੈਨੂੰ ਉਹ ਭਾਵਨਾ ਯਾਦ ਆਉਂਦੀ ਹੈ।
ਮੈਂ ਚਾਹੁੰਦੀ ਹਾਂ ਕਿ ਤੁਸੀਂ ਦੇਸ਼ ਦੀ ਅਗਵਾਈ ਕਰਨ ਲਈ ਵਾਪਸ ਆਓ। ਆਪਣੇ ਸ਼ਬਦਾਂ, ਗਿਆਨ ਅਤੇ ਮੌਜੂਦਗੀ ਨਾਲ ਸਾਨੂੰ ਮੁਸ਼ਕਲ 'ਚੋਂ ਕੱਢੋ। ਤੁਹਾਨੂੰ ਸਵਾਲ ਪੁੱਛਣ ਤੋਂ ਸਾਨੂੰ ਡਰ ਨਹੀਂ ਲੱਗੇਗਾ। ਕ੍ਰਿਪਾ ਕਰ ਕੇ ਸਾਨੂੰ ਆਪਣੇ ਵਰਗੇ ਬਣਨ ਦੀ ਸਿੱਖਿਆ ਦਿਓ ਤਾਂ ਕਿ ਇਕ ਚੰਗੇ ਭਵਿੱਖ ਦੀ ਸੋਚ ਨਾਲ ਦੁਨੀਆਂ 'ਚ ਸ਼ਾਂਤੀ ਬਣਾਈ ਜਾ ਸਕੇ।"
ਛੇਤੀ ਹੀ ਮੈਨੂੰ ਇਕ ਅਜਿਹਾ ਵਿਅਕਤੀ ਮਿਲਿਆ ਜੋ ਇਕ ਤਰ੍ਹਾਂ ਦਾ ਵਿਚੋਲਾ ਸੀ, ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵਿਚ ਮੇਰੀ ਸਹਾਇਤਾ ਕੀਤੀ। ਮੈਨੂੰ ਭਾਰੀ ਸੁਰੱਖਿਆ ਵਿਵਸਥਾ ਦੀ ਉਮੀਦ ਸੀ, ਪਰ ਮੈਨੂੰ ਸਤਿਕਾਰ ਅਤੇ ਬਗੈਰ ਡਰ ਵਾਲਾ ਮਾਹੌਲ ਮਿਲਿਆ।
ਇਸ ਮੁਲਾਕਾਤ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਨਜ਼ਰੀਏ ਤੋਂ ਦੁਨੀਆਂ ਨੂੰ ਕਿਵੇਂ ਵੇਖਿਆ ਜਾਵੇ। ਇਹ ਉਹ ਵਿਚਾਰ ਹਨ ਜੋ ਮੈਂ ਇਸ ਮੁਲਾਕਾਤ ਮਗਰੋਂ ਆਏ :-
"ਪਿਆਰੇ ਦੋਸਤ,
ਮੈਂ ਹੁਣ ਇਸ ਦੇਸ਼ ਲਈ ਜੋ ਹਾਂ, ਉਹ ਸ਼ਾਇਦ ਇਕ ਫੁਟਨੋਟ ਜਾਂ ਇਕ ਰਸੀਦ ਹੈ।
ਕੁਝ ਲੋਕ ਮੇਰਾ ਜ਼ਿਕਰ ਕਰਦੇ ਹਨ ਅਤੇ ਕੁਝ ਲਈ ਮੈਂ ਪੂਰੀ ਤਰ੍ਹਾਂ ਗੁਆਚ ਚੁੱਕੀ ਹਾਂ।
ਉਹ ਸੋਚਦੇ ਹਨ ਕਿ ਭ੍ਰਿਸ਼ਟਾਚਾਰ ਦਾ ਹੱਲ ਨੋਟ ਬੰਦ ਕਰ ਕੇ  ਕੀਤਾ ਜਾ ਸਕਦਾ ਹੈ।
ਉਨ੍ਹਾਂ ਨੂੰ ਲਗਦਾ ਹੈ ਕਿ ਭਾਰਤ ਨੂੰ ‘ਸਵੱਛ ਭਾਰਤ ਮੁਹਿੰਮ’ ਨਾਲ ਸਾਫ਼ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੂੰ ਲਗਦਾ ਹੈ ਕਿ ਕੇਂਦਰ ਸਰਕਾਰ ਨੂੰ ਆਰਬੀਆਈ ਨੂੰ ਕੰਟਰੋਲ ਕਰਨਾ ਚਾਹੀਦਾ ਹੈ।
ਮੈਂ ਉਸ ਪਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ।
ਉਹ ਸਮਾਂ ਜਦੋਂ ਸਹਿਣਸ਼ੀਲਤਾ ਦਾ ਅਰਥ "ਜਿਹੜੇ ਵੱਖਰੇ ਹਨ ਉਨ੍ਹਾਂ ਨਾਲ ਨਫ਼ਰਤ" ਅਤੇ "ਜਿਹੜੇ ਇਕ ਜਿਹੇ ਹਨ ਉਨ੍ਹਾਂ ਨੂੰ ਪਿਆਰ" ਮੰਨਿਆ ਜਾਵੇ।
ਇਹ ਲਿਖਣਾ ਕਿ ਮੈਂ ਉਨ੍ਹਾਂ ਸਚਾਈਆਂ ਤੋਂ ਜਾਣੂ ਹਾਂ ਜਿਸ 'ਚ ਅਸੀਂ ਹੁਣ ਜਿਉਂ ਰਹੇ ਹਾਂ।
ਅਸੀਂ ਹੁਣ ਆਜ਼ਾਦ ਨਹੀਂ ਹਾਂ।
ਸਾਨੂੰ ਦੱਸਿਆ ਜਾਂਦਾ ਹੈ ਕਿ ਕੀ ਖਾਣਾ ਹੈ?
ਸਾਨੂੰ ਦੱਸਿਆ ਜਾਂਦਾ ਹੈ ਕਿ ਕਿਸ ਨੂੰ ਪਿਆਰ ਕਰਨਾ ਹੈ?
ਸਾਨੂੰ ਦੱਸਿਆ ਜਾਂਦਾ ਹੈ ਕਿ ਕਿਸ 'ਤੇ ਭਰੋਸਾ ਕਰਨਾ ਹੈ?
ਮੈਨੂੰ ਬਹੁਤ ਜ਼ਿਆਦਾ ਡਰ ਨਹੀਂ ਹੈ।
ਪਰ ਮੈਂ ਉਨ੍ਹਾਂ ਜ਼ਬਰੀ ਕਾਨੂੰਨਾਂ ਤੋਂ ਡਰਦੀ ਹਾਂ ਜੋ ਸਿਸਟਮ ਸਾਡੇ ਉੱਤੇ ਧੱਕੇਸ਼ਾਹੀ ਨਾਲ ਲਾਗੂ ਕਰਨਾ ਚਾਹੁੰਦੀ ਹੈ।
ਮੈਂ ਸੰਵੇਦਨਸ਼ੀਲ ਅਤੇ ਪਤਲੀ ਚਮੜੀ ਵਾਲੇ ਲੋਕਾਂ ਤੋਂ ਨਹੀਂ ਡਰਦੀ।
ਪਰ ਮੈਂ ਤਾਨਾਸ਼ਾਹੀ ਤੋਂ ਡਰਦੀ ਹਾਂ ਜੋ ਮਖੌਟੇ ਦੇ ਪਿੱਛੇ ਬੈਠਾ ਹੈ।
ਮੈਂ ਡਰਦੀ ਹਾਂ ਕਿ ਕਿਵੇਂ ਹਰੇਕ ਨਾਗਰਿਕ ਇਕ-ਦੂਜੇ ਨੂੰ ਵੇਖਦਾ ਹੈ।
(ਪੀਟੀਆਈ)

*ਤਨੀਸ਼ਾ, ਜਿੰਦਲ ਗਲੋਬਲ ਲਾਅ ਸਕੂਲ ਵਿਖੇ ਬੀ.ਏ. ਐਲ.ਐਲ.ਬੀ. ਦੇ ਸਾਲ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਹ ਆਪਣੀ ਨੌਕਰੀ ਲਈ ਕਿਸੇ ਤੋਂ ਭੀਖ ਨਹੀਂ ਮੰਗ ਰਹੀ। 

Location: India, Delhi, New Delhi

SHARE ARTICLE

ਏਜੰਸੀ

Advertisement

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM

Fortis ਦੇ Doctor ਤੋਂ ਸੁਣੋ COVID Vaccines ਲਵਾਉਣ ਵਾਲਿਆਂ ਦੀ ਜਾਨ ਨੂੰ ਕਿਵੇਂ ਖਤਰਾ ?" ਹਾਰਟ ਅਟੈਕ ਕਿਉਂ ਆਉਣ...

01 May 2024 10:55 AM

Bhagwant Mann ਦਾ ਕਿਹੜਾ ਪਾਸਵਰਡ ਸ਼ੈਰੀ Shery Kalsi? ਚੀਮਾ ਜੀ ਨੂੰ ਕੋਰੋਨਾ ਵੇਲੇ ਕਿਉਂ ਨਹੀਂ ਯਾਦ ਆਇਆ ਗੁਰਦਾਸਪੁਰ?

01 May 2024 9:56 AM
Advertisement