
ਹਾਲ ਹੀ ਵਿਚ ਕੋਮਲਪ੍ਰੀਤ ਦੀ ਬਰਲਿੰਗਟਨ ਵਰਮੌਂਟ, 158 ਫ਼ਾਈਟਰ ਵਿੰਗ ਵਿਚ ਬਤੌਰ ਏਅਰਮੈਨ ਸਿਲੈਕਸ਼ਨ ਹੋਈ ਹੈ।
ਹੁਸ਼ਿਆਰਪੁਰ(ਥਾਪਰ) : ਸ਼ਹਿਰ ਦੇ ਅਸਲਾਮਾਬਾਦ ਇਲਾਕਾ ਨਿਵਾਸੀ ਬਲਜੀਤ ਸਿੰਘ ਦੇ ਬੇਟੇ ਕੋਮਲਪ੍ਰੀਤ ਸਿੰਘ ਨੂੰ ਅਮਰੀਕਾ ਦੀ ਏਅਰਫ਼ੋਰਸ ਵਿਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ। ਸੇਂਟ ਜੋਸਫ਼ ਕਾਨਵੈਂਟ ਸਕੂਲ ਵਿਚੋਂ 10ਵੀਂ ਕਰਨ ਉਪਰੰਤ ਕੋਮਲਪ੍ਰੀਤ ਨੇ ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਤੋਂ ਕੰਪਿਊਟਰ ਸਾਇੰਸ ਵਿਚ ਇੰਜੀਨੀਅਰਿੰਗ ਕੀਤੀ, ਜਿਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ।
ਹਾਲ ਹੀ ਵਿਚ ਕੋਮਲਪ੍ਰੀਤ ਦੀ ਬਰਲਿੰਗਟਨ ਵਰਮੌਂਟ, 158 ਫ਼ਾਈਟਰ ਵਿੰਗ ਵਿਚ ਬਤੌਰ ਏਅਰਮੈਨ ਸਿਲੈਕਸ਼ਨ ਹੋਈ ਹੈ। ਗੱਲਬਾਤ ਦੌਰਾਨ ਉਸ ਨੇ ਦਸਿਆ ਕਿ ਸਿਲੈਕਸ਼ਨ ਤੋਂ ਬਾਅਦ ਉਸ ਨੂੰ ਲੈਕਲੈਂਡ ਏਅਰਫ਼ੋਰਸ ਬੇਸ ਟੈਕਸਾਸ ਵਿਚ ਸਾਢੇ 8 ਮਹੀਨੇ ਦੀ ਟਰੇਨਿੰਗ ਦਿਤੀ ਗਈ। ਉਪਰੰਤ ਉਸ ਨੂੰ ਏਅਰਮੈਨ ਫ਼ਸਟ ਕਲਾਸ ਦਾ ਰੈਂਕ ਪ੍ਰਦਾਨ ਕੀਤਾ ਗਿਆ ਹੈ। ਬੇਟੇ ਦੀ ਇਸ ਉਪਲਬਧੀ ’ਤੇ ਉਸ ਦੇ ਪਿਤਾ ਬਲਜੀਤ ਸਿੰਘ ਅਤੇ ਮਾਂ ਰਣਜੀਤ ਕੌਰ ਅਪਣੇ-ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ।