ਏਅਰਫੋਰਸ ਦੀ ਮਹਿਲਾ ਮੈਡੀਕਲ ਅਫ਼ਸਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Published : Feb 16, 2019, 7:53 pm IST
Updated : Feb 16, 2019, 7:53 pm IST
SHARE ARTICLE
Suicide Case
Suicide Case

ਏਅਰਫੋਰਸ ਵਿਚ ਮੈਡੀਕਲ ਅਫ਼ਸਰ ਦੇ ਤੌਰ ‘ਤੇ ਤੈਨਾਤ ਮਹਿਲਾ ਡਾਕਟਰ ਵਲੋਂ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ...

ਬਰਨਾਲਾ: ਏਅਰਫੋਰਸ ਵਿਚ ਮੈਡੀਕਲ ਅਫ਼ਸਰ ਦੇ ਤੌਰ ‘ਤੇ ਤੈਨਾਤ ਮਹਿਲਾ ਡਾਕਟਰ ਵਲੋਂ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਚਾਰੂ ਸਥਾਨਕ ਸਰਕਾਰੀ ਹਸਪਤਾਲ ਵਿਚ ਤੈਨਾਤ ਡਾਕਟਰ ਨਵਦੀਪ ਸਿੰਘ ਦੀ ਪਤਨੀ ਸੀ ਅਤੇ ਏਅਰ ਫੋਰਸ ਸਟੇਸ਼ਨ ਬਰਨਾਲਾ ਵਿਚ ਬਤੌਰ ਡਾਕਟਰ ਤੈਨਾਤ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇਮਾਰਤ ਵਿਚ ਸਥਿਤ ਬੈਂਕ ਦੇ ਸਿਕਓਰਿਟੀ ਗਾਰਡ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਲੋਕਾਂ ਨੇ ਚੌਥੀ ਮੰਜ਼ਿਲ ’ਤੇ ਮਹਿਲਾ ਦੇ ਬੈਠਣ ਬਾਰੇ ਜਾਣਕਾਰੀ ਦਿਤੀ ਸੀ

Charu and Navdeep SinghCharu Image

ਜਿਸ ਤੋਂ ਬਾਅਦ ਗਾਰਡ ਨੇ ਇਮਾਰਤ ਵਿਚ ਮੌਜੂਦ ਜਿੰਮ ਦੇ ਮੁਲਾਜ਼ਮ ਨੂੰ ਦੱਸਿਆ ਅਤੇ ਉਨ੍ਹਾਂ ਨੇ ਚਾਰੂ ਨੂੰ ਹੇਠਾਂ ਆਉਣ ਲਈ ਕਿਹਾ। ਇਸ ਤੋਂ ਬਾਅਦ ਬੈਂਕ ਮੈਨੇਜਰ ਅਤੇ ਪੁਲਿਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿਤੀ ਗਈ ਪਰ ਉਦੋਂ ਤਕ ਮਹਿਲਾ ਨੇ ਛਾਲ ਮਾਰ ਦਿਤੀ ਜਿਸ ਤੋਂ ਬਾਅਦ ਮੌਕੇ ’ਤੇ ਹੀ ਮਹਿਲਾ ਦੀ ਮੌਤ ਹੋ ਗਈ। ਇਸ ਸਬੰਧੀ ਜਾਂਚ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement