
ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਦੀ ਬਾਲ ਲਈ ਛਾਪੇਮਾਰੀ ਕੀਤੀ ਸ਼ੁਰੂ
ਬਰਨਾਲਾ: ਬਰਨਾਲਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਪੁਲਿਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐਸਐਚਓ ਰੇਣੂ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਪ੍ਰਗਿਆਨ ਰੋਵਰ ਨੂੰ ਸਲੀਪ ਮੋਡ 'ਤੇ ਭੇਜਿਆ ਗਿਆ, ਲੈਂਡਿੰਗ ਤੋਂ 11 ਦਿਨਾਂ ਬਾਅਦ ਪੂਰਾ ਕੀਤੇ ਸਾਰਾ ਕੰਮ
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਭਦੌੜ ਦੀ ਰਹਿਣ ਵਾਲੀ ਇੱਕ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਸਤਵੀਰ ਵਾਸੀ ਭਦੌੜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀੜਤ ਨੇ ਦੱਸਿਆ ਕਿ ਸਤਵੀਰ ਨੇ ਆਪਸੀ ਗੱਲਾਂ 'ਚ ਭਰਮਾ ਕੇ ਉਸ ਦੀ 14 ਸਾਲਾ ਲੜਕੀ ਨਾਲ ਨਾਜਾਇਜ਼ ਸਬੰਧ ਬਣਾਏ।
ਇਹ ਵੀ ਪੜ੍ਹੋ: ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਸੜਕ ਕੇ ਸੁਆਹ ਹੋਏ ਤਿੰਨ ਵਾਹਨ, ਚਾਰੇ ਪਾਸੇ ਹੋਏ ਧੂੰਆ ਹੀ ਧੂੰਆ
ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿਤੀ ਗਈ ਤਾਂ ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਲੜਕੀ ਦਾ ਮੈਡੀਕਲ ਵੀ ਕਰਵਾਇਆ ਹੈ। ਇਸ ਦੇ ਨਾਲ ਹੀ ਪੁਲਿਸ ਸਤਵੀਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।