
ਜ਼ਮੀਨ ਖਿਸਕਣ ਨਾਲ ਲੜਕੀ ਦੀ ਹੋਈ ਮੌਤ
Mata vaishno devi marg land sliding batala woman sapna: ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਈ ਨਵੀਂ ਵਿਆਹੀ ਕੁੜੀ ਦੀ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਪਨਾ ਵਜੋਂ ਹੋਈ ਹੈ। ਮ੍ਰਿਤਕ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਪੈਂਦੇ ਇਤਿਹਾਸਿਕ ਕਸਬਾ ਧਿਆਨਪੁਰ ਦੀ ਰਹਿਣ ਵਾਲੀ ਸੀ। ਦੱਸ ਦੇਈਏ ਕਿ ਬੀਤੇ ਦਿਨੀਂ ਵੈਸਨੋ ਦੇਵੀ ਮਾਰਗ ਵਿਖੇ ਪਹਾੜ ਖਿਸਕ ਜਾਣ ਲੜਕੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੇਵਰ ਦੀਪੂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦਾ ਭਰਾ ਅਮਿਤ ਕੁਮਾਰ ਜੋ ਵਿਦੇਸ਼ ਤੋਂ ਪਰਤਣ ਉਪਰੰਤ 28 ਜੁਲਾਈ ਨੂੰ ਸਪਨਾ ਵਾਸੀ ਅੰਮ੍ਰਿਤਸਰ ਨਾਲ ਵਿਆਹ ਬੰਧਨ ਵਿੱਚ ਬੰਧੇ ਸਨ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਪਨਾ ਆਪਣੇ ਪਤੀ ਅਮਿਤ ਕੁਮਾਰ ਸਮੇਤ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ। ਅਚਾਨਕ ਮਾਤਾ ਵੈਸ਼ਨੋ ਦੇਵੀ ਦੇ ਮਾਰਗ 'ਤੇ ਜ਼ਮੀਨ ਖਿਸਕਣ ਨਾਲ ਭਾਬੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Machiwara Sahib News: ਜਾਗਰਣ ਵਿਚ ਕਰੰਟ ਲੱਗਣ ਕਾਰਨ ਸਾਊਂਡ ਵਾਲੇ ਨੌਜਵਾਨ ਦੀ ਮੌਤ
ਪਰਿਵਾਰਕ ਜੀਆਂ ਨੇ ਦੱਸਿਆ ਕਿ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੋਤੀ ਔਲਾਦ ਸੀ। ਪਰਿਵਾਰਕ ਜੀਆਂ ਨੇ ਦੱਸਿਆ ਕਿ ਅਮਿਤ ਕੁਮਾਰ ਵਿਦੇਸ਼ ਤੋਂ ਪਰਤਣ ਉਪਰੰਤ ਵਿਆਹ ਕਰਕੇ ਇਸ ਵੇਲੇ ਕੋਟਲੀ ਸੂਰਤ ਮੱਲੀ ਵਿੱਚ ਜੂਸ ਬਾਰ ਦੀ ਦੁਕਾਨ ਕਰ ਰਿਹਾ ਹੈ ਅਤੇ ਇਕ ਮਹੀਨਾ ਪਹਿਲਾ ਹੋਏ ਵਿਆਹ ਦੇ ਅਜੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from mata vaishno devi marg land sliding batala woman sapna, stay tuned to Rozana Spokesman)