
ਆਏ ਦਿਨੀਂ ਸੂਬੇ ਵਿੱਚ ਕਾਰ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅੱਜ ਜਲੰਧਰ ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼
ਜਲੰਧਰ : ਆਏ ਦਿਨੀਂ ਸੂਬੇ ਵਿੱਚ ਕਾਰ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅੱਜ ਜਲੰਧਰ ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਟੈਕਸੀ ਮਾਲਕਾਂ ਤੋਂ ਅੱਧ ਕੀਮਤ ਤੇ ਕਾਰ ਕਿਰਾਏ ਤੇ ਲੈਂਦਾ ਸੀ ਤੇ ਅੱਗੇ ਨੰਬਰ ਬਦਲਕੇ ਵੇਚ ਦਿੰਦਾ ਸੀ।ਟੈਕਸੀ ਮਾਲਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਕੋਲ ਇਕ ਵਿਅਕਤੀ ਆਇਆ ਤੇ ਇਕ ਦਿਨ ਕਾਰ ਕਿਰਾਏ ਤੇ 500 ਰੁਪਏ ਅਤੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਇਕ ਕਾਰ ਕਿਰਾਏ 'ਤੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਦੇ ਦਿੱਤੀ।
Taxi Rent
ਥਾਣਾ 3 ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜੋ ਕਾਰ ਕਿਰਾਏ ਤੇ ਲੈਂਦੇ ਸਨ ਅਤੇ ਅੱਧੀ ਕੀਮਤ ਤੇ ਵੇਚਦੇ ਸਨ। ਮੰਨਿਆ ਜਾਂਦਾ ਹੈ ਕਿ ਦੋਸ਼ੀ ਹੁਣ ਤੱਕ 22 ਤੋਂ 25 ਵਾਹਨ ਵੇਚ ਚੁੱਕੇ ਹਨ।
Taxi Rent
ਫਿਲਹਾਲ ਪੁਲਿਸ ਨੇ ਇਨ੍ਹਾਂ ਦੋਵਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਵੱਡਾ ਗਿਰੋਹ ਹੈ ਅਤੇ ਜਲਦੀ ਹੀ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਕਾਬੂ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।