
ਇਸ ਦੌਰਾਨ ਚੋਰ ਗੋਦਾਮ ਦੇ ਉੱਪਰ ਵਾਲੇ ਕਮਰੇ ਵਿਚੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਟੀਵੀ ਵੀ ਲੈ ਗਏ।
ਪਟਨਾ: ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਕਾਰਨ ਚੋਰ ਹੁਣ ਪਿਆਜ਼ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਬਿਹਾਰ ਵਿਚ ਚੋਰੀ ਦਾ ਇਹ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਪਟਨਾ ਦੇ ਫਤੂਹਾ ਥਾਣਾ ਖੇਤਰ ਦੇ ਸੋਨਾਰੂ ਵਿਚ ਅਣਪਛਾਤੇ ਚੋਰਾਂ ਨੇ ਪਿਆਜ਼ ਦੇ ਇੱਕ ਗੁਦਾਮ ਦਾ ਤਾਲਾ ਤੋੜਿਆ ਅਤੇ ਗੋਦਾਮ ਵਿਚ ਰੱਖੇ ਸਾਢੇ ਅੱਠ ਲੱਖ ਪਿਆਜ਼ ਚੋਰੀ ਕਰ ਲਏ।
Onion
ਇਸ ਦੌਰਾਨ ਚੋਰ ਗੋਦਾਮ ਦੇ ਉੱਪਰ ਵਾਲੇ ਕਮਰੇ ਵਿਚੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਟੀਵੀ ਵੀ ਲੈ ਗਏ। ਪਿਆਜ਼ ਦੇ ਗੋਦਾਮ ਦਾ ਇਲਾਕਾ ਸੁਨਸਾਨ ਹੋਣ ਕਾਰਨ ਚੋਰਾਂ ਨੇ ਕਰੀਬ 4 ਤੋਂ 5 ਘੰਟਿਆਂ ਲਈ ਟਰੱਕ 'ਤੇ ਪਿਆਜ਼ ਲੱਦਿਆ ਅਤੇ ਪਿਆਜ਼ ਨਾਲ ਭਰੇ ਟਰੱਕ ਤੇ ਰਫੂ ਚੱਕਰ ਹੋ ਗਏ। ਜਦੋਂ ਪਿਆਜ਼ ਕਾਰੋਬਾਰੀ ਧੀਰਜ ਕੁਮਾਰ ਆਪਣੇ ਗੁਦਾਮ ਵਿਚ ਪਹੁੰਚਿਆ ਤਾਂ ਉਸ ਨੂੰ ਗੋਦਾਮ ਦਾ ਤਾਲਾ ਟੁੱਟਿਆ ਹੋਇਆ ਮਿਲਿਆ।
Onion
ਕਾਰੋਬਾਰੀ ਦੇ ਅਨੁਸਾਰ ਗੋਦਾਮ ਵਿਚੋਂ ਕਰੀਬ 10 ਲੱਖ ਰੁਪਏ ਦੀ ਜਾਇਦਾਦ ਚੋਰੀ ਕੀਤੀ ਗਈ ਹੈ। ਪਿਆਜ਼ ਕਾਰੋਬਾਰੀ ਵੱਲੋਂ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਤੂਹਾ ਥਾਣੇ ਦੇ ਦਰਗਾ ਵਿਨੋਦ ਠਾਕੁਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਜਲਦ ਹੀ ਪੂਰੇ ਮਾਮਲੇ ਦਾ ਖੁਲਾਸਾ ਕਰਨ ਦਾ ਭਰੋਸਾ ਦਿੱਤਾ ਹੈ।
ਦਸ ਦਈਏ ਕਿ ਇਨ੍ਹਾਂ ਦਿਨਾਂ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬਿਹਾਰ ਵਿਚ ਜਿਥੇ ਪਿਆਜ਼ ਦੀ ਪ੍ਰਚੂਨ ਕੀਮਤ 60 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਉਥੇ ਪਿਆਜ਼ ਥੋਕ ਵਿਚ 50 ਰੁਪਏ ਨੂੰ ਪਾਰ ਕਰ ਗਿਆ ਹੈ। ਪਿਆਜ਼ ਵਪਾਰੀ ਇਸ ਦੀਆਂ ਕੀਮਤਾਂ ਨੂੰ ਹੋਰ ਵਧਾਉਣ ਦੀ ਗੱਲ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।