
ਬਟਾਲਾ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਇੱਕ ਨਵਜੰਮੀ ਬੱਚੀ ਇੱਕ ਗੈਸ ਏਜੰਸੀ ਦੀਆਂ ਝਾੜੀਆਂ ਕੋਲੋਂ ਮਿਲੀ ਹੈ।
ਬਟਾਲਾ : ਬਟਾਲਾ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਇੱਕ ਨਵਜੰਮੀ ਬੱਚੀ ਇੱਕ ਗੈਸ ਏਜੰਸੀ ਦੀਆਂ ਝਾੜੀਆਂ ਕੋਲੋਂ ਮਿਲੀ ਹੈ। ਬੱਚੀ ਝਾੜੀਆਂ 'ਚ ਪਈ ਉੱਚੀ ਆਵਾਜ਼ ਵਿੱਚ ਰੋ ਰਹੀ ਸੀ। ਇਸ ਸਮੇਂ ਇੱਕ ਗੈਸ ਏਜੰਸੀ ਦਾ ਇੱਕ ਕਰਿੰਦਾ ਕੋਲੋਂ ਲੰਘ ਰਿਹਾ ਸੀ। ਜਿਸਨੇ ਦੇਰ ਨਾ ਕਰਦੇ ਹੋਏ ਬੱਚੀ ਦੀ ਆਵਾਜ਼ ਸੁਣਕੇ ਉਸ ਝਾੜੀਆਂ 'ਚੋਂ ਚੁੱਕਿਆ ਤੇ ਇਲਾਜ਼ ਲਈ ਤੁਰੰਤ ਹਸਪਤਾਲ ਲੈਕੇ ਪਹੁੰਚ ਗਿਆ। ਜਿੱਥੇ ਡਾਕਟਰਾਂ ਨੇ ਜ਼ਲਦ ਹੀ ਬੱਚੀ ਨੂੰ ਮੁੱਢਲਾ ਇਲਾਜ਼ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ।
Newborn baby found
ਉਧਰ ਬੱਚੀ ਨੂੰ ਚੁੱਕ ਕੇ ਹਸਪਤਾਲ ਲੈਕੇ ਜਾਣ ਵਾਲੇ ਲੜਕੇ ਨੇ ਹਸਪਤਾਲ ਪਹੁੰਚ ਕੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ, ਨਾਲ ਹੀ ਉਸਨੇ ਪੁਲਿਸ ਨੂੰ ਵੀ ਇਸ ਮਾਮਲੇ ਬਾਰੇ ਜਾਣੂ ਕਰਵਾਇਆ। ਉਸਨੇ ਦੱਸਿਆ ਕਿ ਜਦੋਂ ਉਸਨੇ ਬੱਚੀ ਦੀ ਆਵਾਜ਼ ਸੁਣਕੇ ਉਸਨੂੰ ਚੁੱਕਿਆ ਤਾਂ ਬੱਚੀ ਨੂੰ ਕਿਸੇ ਨੇ ਲਿਫਾਫੇ 'ਚ ਪਾਕੇ ਸੁੱਟਿਆ ਹੋਇਆ ਸੀ।ਉਧਰ ਪੁਲਿਸ ਦ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੀ ਬਾਰੇ ਸਰਕਾਰੀ ਬੱਚਾ ਵਿਭਾਗ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
Newborn baby found
ਦੱਸ ਦਈਏ ਕਿ ਇਹ ਸ਼ਰਮਨਾਕ ਕਾਰਾ ਕਿਸਦਾ ਹੈ ਇਸ ਬਾਰੇ ਪੁਲਿਸ ਹਾਲੇ ਪੜਤਾਲ 'ਚ ਲੱਗੀ ਹੋਈ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਕਿਸ ਤਰ੍ਹਾਂ ਇਸ ਮਾਸੂਮ ਨੂੰ ਦੁਨੀਆਂ ਵਿਚ ਆਉਣ ਤੋਂ ਬਾਅਦ ਹੀ ਲਿਫਾਫੇ 'ਚ ਪਾ ਕੇ ਕਿਸੇ ਚੀਜ਼ ਵਾਂਗੂ ਉਜਾੜ 'ਚ ਸੁੱਟ ਦਿੱਤਾ ਗਿਆ। ਲੋਕ ਕੰਜਕਾਂ ਬਿਠਾਉਂਦੇ ਹਨ ਅਤੇ ਕੁਝ ਅਜਿਹੇ ਵੀ ਪਾਪੀ ਲੋਕ ਹਨ, ਜਿਨ੍ਹਾਂ ਦੀ ਅਜਿਹਾ ਕਾਰਾ ਕਰਨ ਸਮੇਂ ਰੂਹ ਨਹੀਂ ਕੰਬਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।