ਮੋਹਾਲੀ : ਫੈਕਟਰੀ ‘ਚ ਵਾਪਰਿਆ ਦਰਦਨਾਕ ਹਾਦਸਾ, ਮਸ਼ੀਨ ‘ਚ ਫਸ ਕੇ ਮਜ਼ਦੂਰ ਦੀ ਹੋਈ ਮੌਤ
Published : Nov 3, 2018, 6:21 pm IST
Updated : Nov 3, 2018, 6:21 pm IST
SHARE ARTICLE
Mohali: A tragic accident occurred in a factory...
Mohali: A tragic accident occurred in a factory...

ਮਸ਼ੀਨ ਦੇ ਕਮਰਕੱਸੇ ਵਿਚ ਫਸ ਕੇ ਇਕ ਮਜ਼ਦੂਰ ਦੀ ਦਰਦਨਾਕ ਮੌਤ ਦੀ ਖ਼ਬਰ ਹੈ। ਘਟਨਾ ਪੰਜਾਬ ਦੇ ਮੋਹਾਲੀ ਦੀ ਹੈ। ਇਥੋਂ ਦੇ...

ਮੋਹਾਲੀ (ਪੀਟੀਆਈ) : ਮਸ਼ੀਨ  ਦੇ ਕਮਰਕੱਸੇ ਵਿਚ ਫਸ ਕੇ ਇਕ ਮਜ਼ਦੂਰ ਦੀ ਦਰਦਨਾਕ ਮੌਤ ਦੀ ਖ਼ਬਰ ਹੈ। ਘਟਨਾ ਪੰਜਾਬ ਦੇ ਮੋਹਾਲੀ ਦੀ ਹੈ। ਇਥੋਂ ਦੇ ਇੰਡਸਟਰੀਅਲ ਏਰੀਆ ਫੇਸ-1 ਵਿਚ ਫੈਕਟਰੀ ਵਿਚ ਕੰਮ ਕਰ ਰਹੇ ਮਜ਼ਦੂਰ ਦੀ ਮਸ਼ੀਨ ‘ਚ ਫਸ ਕੇ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਤਿਲਕ ਰਾਮ ਦੇ ਰੂਪ ਵਿਚ ਹੋਈ। ਜੋ ਕਿ ਫੇਸ-1 ਵਿਚ ਅਪਣੇ ਪਰਵਾਰ ਦੇ ਨਾਲ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ।

ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ-174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਸਰੀਰ ਪਰਵਾਰ ਵਾਲਿਆਂ ਨੂੰ ਸੌਂਪ ਦਿਤਾ ਗਿਆ ਹੈ। ਮ੍ਰਿਤਕ ਦੇ ਪਿਤਾ ਗਇਆ ਪ੍ਰਸਾਦ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਤਿਲਕ ਰਾਮ, ਰਿੰਕੂ ਅਤੇ ਉਹ ਆਪ ਇੰਡਸਟਰੀਅਲ ਏਰੀਆ ਸਥਿਤ ਰਬੜ ਦੀ ਫੈਕਟਰੀ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਹਨ। ਤਿੰਨਾਂ ਦੀ ਡਿਊਟੀ ਵੱਖ-ਵੱਖ ਮਸ਼ੀਨਾਂ ‘ਤੇ ਰਹਿੰਦੀ ਸੀ। ਸਵੇਰੇ ਉਸ ਦਾ ਪੁੱਤਰ ਤਿਲਕ ਰਾਮ ਮਸ਼ੀਨ ‘ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਉਹ ਮਸ਼ੀਨ ਦੇ ਪਟੇ ਦੀ ਚਪੇਟ ਵਿਚ ਆ ਗਿਆ।

ਮਸ਼ੀਨ ਨੇ ਉਸ ਨੂੰ ਇਕਦਮ ਤੋਂ ਅੰਦਰ ਖਿੱਚ ਲਿਆ ਅਤੇ ਉਸ ਦਾ ਸਿਰ ਮਸ਼ੀਨ ਵਿਚ ਫਸ ਗਿਆ। ਨੇੜੇ ਤੇੜੇ ਕੰਮ ਕਰ ਰਹੇ ਦੂਜੇ ਵਰਕਰਾਂ ਨੇ ਉਸ ਨੂੰ ਵੇਖਿਆ ਤਾਂ ਤੁਰਤ ਮਸ਼ੀਨਾਂ ਬੰਦ ਕਰ ਦਿਤੀਆਂ। ਤਿਲਕ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿਤੀ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement