
ਜਦੋਂ ਪ੍ਰਗਟ ਸਿੰਘ ਨੇ ਮਗਰਮੱਛ ਫੜਿਆ ਸੀ ਤਾਂ ਸਾਰਿਆਂ ਨੇ ਪੋਸਟ ਨੂੰ ਸ਼ੇਅਰ ਕਰਕੇ ਬੜਾ ਮਾਣ ਮਹਿਸੂਸ ਕੀਤਾ ਸੀ ਪਰ ਅੱਜ ਲੋੜ ...
ਕੁਰੂਸ਼ੇਤਰ (ਪੀਟੀਆਈ) : ਜਦੋਂ ਪ੍ਰਗਟ ਸਿੰਘ ਨੇ ਮਗਰਮੱਛ ਫੜਿਆ ਸੀ ਤਾਂ ਸਾਰਿਆਂ ਨੇ ਪੋਸਟ ਨੂੰ ਸ਼ੇਅਰ ਕਰਕੇ ਬੜਾ ਮਾਣ ਮਹਿਸੂਸ ਕੀਤਾ ਸੀ ਪਰ ਅੱਜ ਲੋੜ ਹੈ ਪੋਸਟ ਨੂੰ ਸ਼ੇਅਰ ਕਰਨ ਦੀ ਪ੍ਰਗਟ ਸਿੰਘ ਨੂੰ ਸਾਡੀ ਲੋੜ ਹੈ ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਰਦਾਰ ਸਭ ਦੇ ਹੱਕ ਵਿਚ ਖੜਦਾ ਹੈ ਪਰ ਸਰਦਾਰ ਦੇ ਹੱਕ ਵਿਚ ਕੋਈ ਨਹੀਂ ਖੜਦਾ। 1650 ਲੋਕਾਂ ਨੂੰ ਜੀਵਨ ਦਾਨ ਦੇਣ ਵਾਲਾ ਗ਼ੋਤਾਖ਼ੋਰ ਪ੍ਰਗਟ ਸਿੰਘ ਜ਼ਿੰਦਗੀ ਅਤੇ ਮੌਤ ਨਾਲ ਲੜ ਰਹਿਆ ਹੈ। ਪਰ 175 ਵਾਰ ਸਨਮਾਨਿਤ ਕਰਨ ਵਾਲਾ ਪ੍ਰਸ਼ਾਸਨ ਅੱਖਾਂ,ਕੰਨ,ਮੂੰਹ,ਬੰਦ ਕਰਕੇ ਬੈਠਾ ਹੋਇਆ ਹੈ।
Pargat Singh
ਚੇਤੇ ਰੱਖਿਓ ਕਿ ਕੁਰੂਕਸ਼ੇਤਰ ਦੇ ਡਬਖੇੜੀ ਪਿੰਡ ਵਿਚ ਜਨਮ ਲੈਣ ਵਾਲੇ ਪ੍ਰਗਟ ਸਿੰਘ ਨੇ ਹੁਣ ਤੱਕ 11,801 ਲਾਸ਼ਾਂ 1650 ਜ਼ਿੰਦਾ ਲੋਕ ਅਤੇ 8 ਖਤਰਨਾਖ ਮਗਰਮੱਛ ਪ੍ਰਗਟ ਸਿੰਘ ਕੱਢ ਚੁੱਕਾ ਹੈ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਛਲੇ ਕਈਂ ਦਿਨਾਂ ਤੋਂ ਗ਼ੋਤਾਖ਼ੋਰ ਪ੍ਰਗਟ ਸਿੰਘ ਜ਼ਿੰਦਗੀ ਅਤੇ ਮੌਤ ਦੇ ਨਾਲ ਲੜ ਰਹਿਆ ਹੈ। 175 ਵਾਰ ਸਨਮਾਨਿਤ ਕਰਨ ਵਾਲੇ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਹਾਲ ਚਾਲ ਨਾਂ ਪੁੱਛਣਾ ਪ੍ਰਸ਼ਾਸਨ ਵਾਸਤੇ ਬਹੁਤ ਹੀ ਸ਼ਰਮਨਾਕ ਗੱਲ ਹੈ, 31 ਸਾਲਾਂ ਦਾ ਪਰਗਟ ਸਿੰਘ ਖੇਤਾਂ ਵਿਚ ਮੱਝਾਂ ਚਾਰਨ ਦਾ ਕੰਮ ਕਰਦਾ ਹੈ, ਪ੍ਰਗਟ ਸਿੰਖ ਕੋਲ ਜੀਵਨ ਨਿਰਬਾਹ ਕਰਨ ਵਾਸਤੇ ਹੋਰ ਕੋਈ ਸਾਧਨ ਨਹੀਂ ਹੈ।
Pargat Singh
ਪਰਗਟ ਸਿੰਘ ਦੀਆਂ ਤਿੰਨ ਧੀਆਂ ਹਨ, ਪਹਿਲੀ ਬੱਚੀ 5 ਸਾਲ ਦੀ ਹੈ, ਦੂਜੀ ਬੱਚੀ 4 ਸਾਲ ਦੀ ਹੈ ਅਤੇ ਤੀਜੀ ਬੱਚੀ ਸਿਰਫ 9 ਮਹੀਨਿਆਂ ਦੀ ਹੈ, ਪਰ ਫਿਰ ਵੀ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਗੈਰ ਗ਼ੋਤਾਖ਼ੋਰ ਪ੍ਰਗਟ ਸਿੰਘ ਜੀ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਰਹੇ, ਕਈ ਕਈ ਦਿਨਾਂ ਤੱਕ ਗੋਤਾਖ਼ੋਰ ਪ੍ਰਗਟ ਸਿੰਘ ਸੜੀਆਂ ਗਲ਼ੀਆਂ ਲਾਸ਼ਾਂ ਨਦੀਆਂ ਨਹਿਰਾਂ ਡੈਮਾਂ ਵਿਚੋਂ ਕੱਢਣ ਤੋਂ ਵੀ ਗੁਰੇਜ਼ ਨਹੀਂ ਸੀ ਕਰਦੇ, ਇਨਸਾਨੀਅਤ ਦੇ ਪ੍ਰਤੀ ਸੱਚੀ ਲਗਨ ਕਰਕੇ ਪ੍ਰਗਟ ਸਿੰਘ ਲਗਾਤਾਰ ਆਪਣੀ ਜਾਨ ਨੂੰ ਜੋਖ਼ਮ ਵਿਚ ਪਾਉਂਦੇ ਰਹੇ।
Pargat Singh
ਲੋਕਾਂ ਨੇ ਸਿਰਫ਼ ਅਖ਼ਬਾਰਾਂ ਵਿਚ ਮਸ਼ਹੂਰੀਆਂ ਦੇ ਨਾਲ ਪ੍ਰਗਟ ਸਿੰਘ ਵਰਗੇ ਸਮਾਜਸੇਵੀਆਂ ਦੇ ਘਰਾਂ ਦੇ ਗੁਜ਼ਾਰੇ ਨਹੀਂ ਹੋਣੇ, ਸਰਕਾਰ ਨੂੰ ਚਾਹੀਦਾ ਹੈ ਕਿ ਐਸੇ ਨਿਰਸਵਾਰਥ ਸਮਾਜਸੇਵੀਆਂ ਵਾਸਤੇ ਇੱਕ ਕਦਮ ਅੱਗੇ ਵੱਧਕੇ ਸਰਕਾਰ ਨੂੰ ਉਹਨਾਂ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਤਾਂ ਕਰਕੇ ਪ੍ਰਗਟ ਸਿੰਘ ਅਪਣੇ ਜੀਵਨ ਵਧੀਆ ਬਤੀਤ ਕਰ ਸਕੇ ਅਤੇ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੀ ਆਰਥਿਕ ਮਦਦ ਤਾਂ ਹੋ ਸਕੇ