
ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਪੀ.ਆਰ.ਓ. ਵਜੋਂ ਤਾਇਨਾਤ ਕਮਲਜੀਤ ਪਾਲ ਦੇ ਵੱਡੇ ਭਰਾ ਸ੍ਰੀ ਮੰਗਤ ਰਾਏ ਪਾਲ ਦੇ ਦੇਹਾਂਤ 'ਤੇ...
ਚੰਡੀਗੜ੍ਹ (ਸਸਸ) : ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਪੀ.ਆਰ.ਓ. ਵਜੋਂ ਤਾਇਨਾਤ ਕਮਲਜੀਤ ਪਾਲ ਦੇ ਵੱਡੇ ਭਰਾ ਸ੍ਰੀ ਮੰਗਤ ਰਾਏ ਪਾਲ ਦੇ ਦੇਹਾਂਤ 'ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਸੀਏਸ਼ਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਮੰਗਤ ਰਾਏ ਪਾਲ ਜੋ 45 ਵਰ੍ਹਿਆਂ ਦੇ ਸਨ, ਪੰਜਾਬ ਪੁਲਿਸ ਵਿਚ ਹੈਡ ਕਾਂਸਟੇਬਲ ਸਨ ਅਤੇ ਅੱਜ ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
Deathਉਹ ਅਪਣੇ ਪਿਛੇ ਮਾਤਾ-ਪਿਤਾ, ਪਤਨੀ, ਪੁੱਤਰ ਤੇ ਤਿੰਨ ਭਰਾ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਵਿਖੇ ਕਰ ਦਿਤਾ ਗਿਆ। ਵਿਭਾਗ ਦੇ ਸਕੱਤਰ ਸ੍ਰੀ ਗੁਰਕੀਰਤ ਕਿਰਪਾਲ ਸਿੰਘ, ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਐਸੋਸੀਏਸ਼ਨ ਦੇ ਚੇਅਰਪਰਸਨ ਤੇ ਵਧੀਕ ਡਾਇਰੈਕਟਰ ਡਾ. ਸੇਨੂੰ ਦੁੱਗਲ ਅਤੇ ਪ੍ਰਧਾਨ ਨਵਦੀਪ ਸਿੰਘ ਗਿੱਲ ਨੇ ਸ੍ਰੀ ਮੰਗਤ ਰਾਏ ਪਾਲ ਦੇ ਅਚਨਚੇਤੀ ਚਲਾਣੇ ਨੂੰ ਪਰਿਵਾਰ ਲਈ ਅਸਹਿ ਤੇ ਅਕਹਿ ਦੱਸਦਿਆਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Punjab Policeਉਨ੍ਹਾਂ ਵਿਛੜੀ ਹੋਈ ਰੂਹ ਦੀ ਆਤਮਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਕਾਮਨਾ ਵੀ ਕੀਤੀ। ਅੰਤਿਮ ਸੰਸਕਾਰ ਦੀ ਰਸਮ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਨੇ ਸਲਾਮੀ ਵੀ ਦਿਤੀ। ਮ੍ਰਿਤਕ ਦੇ ਪੁੱਤਰ ਨਵੀਨ ਪਾਲ ਨੇ ਚਿਤਾ ਨੂੰ ਅਗਨੀ ਦਿਤੀ। ਇਸ ਮੌਕੇ ਡੀ.ਪੀ.ਆਰ.ਓ. ਜਲੰਧਰ ਸ੍ਰੀ ਮਨਵਿੰਦਰ ਸਿੰਘ ਨੇ ਵਿਭਾਗ ਅਤੇ ਐਸੋਸੀਏਸ਼ਨ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।