
ਦਾਦੂਵਾਲ ਰਹਿਣਗੇ ਜੇਲ੍ਹ 'ਚ
ਕਪੂਰਥਲਾ: ਸੰਤ ਬਲਜੀਤ ਸਿੰਘ ਦਾਦੂਵਾਲ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਦਿਨ-ਬ-ਦਿਨ ਓਹਨਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਗੁਰੂ ਨਾਨਕ ਦੇਵ ਲਾਇਬ੍ਰੇਰੀ ਹਾਲ ਮਾਮਲੇ 'ਚ ਸੰਤ ਬਲਜੀਤ ਸਿੰਘ ਦਾਦੂਵਾਲ 18 ਅਕਤੂਬਰ ਤੋਂ ਕਪੂਰਥਲਾ ਜੇਲ 'ਚ ਬੰਦ ਹਨ। 20 ਅਕਤੂਬਰ ਨੂੰ ਤਲਾਸ਼ੀ ਦੌਰਾਨ ਭਾਈ ਦਾਦੂਵਾਲ ਤੇ ਉਨ੍ਹਾਂ ਦੇ ਸੇਵਾਦਾਰਾਂ ਕੋਲੋਂ ਅੰਮ੍ਰਿਤਸਰ ਦੀ ਸਪੈਸ਼ਲ ਪੁਲਿਸ ਨੇ ਮੋਬਾਇਲ ਬਰਾਮਦ ਕੀਤਾ ਸੀ।
Baljit Singh Daduwal
ਪੁਲਿਸ ਨੇ 21 ਅਕਤੂਬਰ ਨੂੰ ਸੰਤ ਦਾਦੂਵਾਲ ਨੂੰ ਗ੍ਰਿਫਤਾਰ ਕਰ ਕੇ ਕਪੂਰਥਲਾ ਅਦਾਲਤ 'ਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਨ੍ਹਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਈ ਤੇ ਮਾਨਯੋਗ ਅਦਾਲਤ ਨੇ ਦਾਦੂਵਾਲ ਦੀ ਜਮਾਨਤ ਅਰਜੀ ਖਾਰੀਜ ਕਰ ਦਿੱਤੀ ਹੈ ਤੇ ਹੁਣ ਦਾਦੂਵਾਲ ਅਜੇ ਜੇਲ੍ਹ ਵਿਚ ਹੀ ਬੰਦ ਰਹਿਣਗੇ।
Baljit Singh Daduwal
ਦਸ ਦਈਏ ਕਿ ਸਿਵਲ ਲਾਈਨਜ਼ ਕਲੱਬ ਬਠਿੰਡਾ ਦੇ ਗੁਰੂ ਨਾਨਕ ਲਾਇਬ੍ਰੇਰੀ ਹਾਲ ਦੇ ਵਿਵਾਦ 'ਚ ਫਸੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਕਪੂਰਥਲਾ ਜੇਲ 'ਚ ਭੇਜ ਦਿੱਤਾ ਸੀ। ਤਲਵੰਡੀ ਸਾਬੋ ਦੇ ਉਪ ਮੰਡਲ ਅਧਿਕਾਰੀ ਨੇ ਦਾਦੂਵਾਲ ਦੀ ਜ਼ਮਾਨਤ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਸ਼ਾਂਤੀ ਭੰਗ ਹੋਣ ਦੇ ਡਰ ਤੋਂ ਉਨ੍ਹਾਂ ਨੂੰ ਪਹਿਲਾਂ ਫਿਰੋਜ਼ਪੁਰ ਅਤੇ ਬਾਅਦ 'ਚ ਕਪੂਰਥਲਾ ਜੇਲ ਸ਼ਿਫਟ ਕਰ ਦਿੱਤਾ ਸੀ।
Baljit Singh Daduwal
20 ਅਕਤੂਬਰ ਨੂੰ ਕਪੂਰਥਲਾ ਜੇਲ 'ਚ ਅੰਮ੍ਰਿਤਸਰ ਦੀ ਵਿਸ਼ੇਸ਼ ਟਾਸਕ ਫੋਰਸ ਨੇ ਛਾਪਾਮਾਰੀ ਕੀਤੀ ਤਾਂ ਦਾਦੂਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਮੋਬਾਇਲ ਬਰਾਮਦ ਹੋਇਆ ਸੀ। ਇਸ ਸਬੰਧ 'ਚ ਉਨ੍ਹਾਂ 'ਤੇ ਮਾਮਲਾ ਦਰਜ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿਥੇ ਜੱਜ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ।
Baljit Singh Daduwal
2 ਨਵੰਬਰ ਨੂੰ ਦਾਦੂਵਾਲ ਦੀ ਜ਼ਮਾਨਤ ਪਟੀਸ਼ਨ ਕਪੂਰਥਲਾ ਦੀ ਲੋਅਰ ਕੋਰਟ ਪੂਨਮ ਕੱਸ਼ਿਅਪ ਦੀ ਅਦਾਲਤ 'ਚ ਲਾਈ ਗਈ ਸੀ, ਜਿਥੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਹੁਣ ਉਹ ਸੋਮਵਾਰ ਨੂੰ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ 'ਚ ਦੁਬਾਰਾ ਪਟੀਸ਼ਨ ਦਾਇਰ ਕਰਨਗੇ, ਉਸ ਤੋਂ ਬਾਅਦ ਹੀ ਉਨ੍ਹਾਂ ਦੀ ਰਿਹਾਈ ਦਾ ਫੈਸਲਾ ਹੋਵੇਗਾ।
Baljit Singh Daduwal
9 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਿਸ਼ਵ ਭਰ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਸਿਵਲ ਲਾਈਨਜ਼ ਕਲੱਬ ਦੇ ਮਾਮਲੇ 'ਚ ਅਜਿਹੇ ਫਸੇ ਕਿ ਦੀਵਾਲੀ ਦੀ ਰਾਤ ਵੀ ਉਨ੍ਹਾਂ ਨੂੰ ਜੇਲ 'ਚ ਕੱਟਣੀ ਪਈ। ਦਾਦੂਵਾਲ ਦੀ ਰਿਹਾਈ ਲਈ ਸਰਬੱਤ ਖਾਲਸਾ ਨੇ ਵੀ ਅਪੀਲ ਕੀਤੀ ਹੈ ਅਤੇ ਤਖਤ ਦੇ ਜਥੇਦਾਰਾਂ ਨੇ ਵੀ ਇਸ ਮਾਮਲੇ 'ਚ ਸਰਕਾਰ ਨੂੰ ਕੋਸਿਆ।
ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਕਈ ਸੰਤਾਂ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਦਾਦੂਵਾਲ ਦੀ ਰਿਹਾਈ ਦੀ ਮੰਗ ਕੀਤੀ ਹੈ। ਮੰਗਲਵਾਰ ਤੱਕ ਸੰਤ ਦਾਦੂਵਾਲ ਦੇ ਜੇਲ ਤੋਂ ਬਾਹਰ ਆਉਣ ਦੀ ਸੰਭਾਵਨਾ ਹੈ। ਕਾਬਿਲ ਏ ਗੌਰ ਹੈ ਕਿ ਗ੍ਰਿਫ਼ਤਾਰੀ ਤੋਂ ਕੁਝ ਦਿਨ ਪਹਿਲਾਂ ਦਾਦੂਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਮਨਪ੍ਰੀਤ ਸਿੰਘ ਬਾਦਲ ਅਤੇ ਪ੍ਰਸ਼ਾਸਨ 'ਤੇ ਇਲਜ਼ਾਮ ਲਗਏ ਸਨ ਕਿ ਸਿਵਲ ਲਾਈਨ ਕਲੱਬ ਦੇ ਗੁਰੂ ਨਾਨਕ ਦੇਵ ਹਾਲ ਅਤੇ ਲਾਇਬ੍ਰੇਰੀ ਵਿਚ 20 ਅਕਤੂਬਰ ਨੂੰ ਗੁਰਪੁਰਬ ਮਨਾਇਆ ਜਾਵੇਗਾ ਪਰ ਪ੍ਰਸ਼ਾਸਨ ਅਤੇ ਮਨਪ੍ਰੀਤ ਬਾਦਲ ਦੇ ਨਾਲ ਲੋਕਾਂ ਨੇ ਮਿਲ ਕੇ ਸਿਵਲ ਲਾਈਨ ਕਲੱਬ ਵਿਚ ਧਾਰਾ 145 ਲਾਗੂ ਕਰ ਦਿੱਤੀ ਅਤੇ ਉਹਨਾਂ ਨੂੰ ਗੁਰਪੁਰਬ ਮਨਾਉਣ ਤੋਂ ਰੋਕਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।