ਪੰਜਾਬੀਆਂ ਨੂੰ ਦਬਾਉਣ ਦੇ ਰਾਹ ਪਈ ਕੇਂਦਰ ਸਰਕਾਰ, ਇਤਿਹਾਸ ਤੋਂ ਸੇਧ ਲੈਣ ਦੀ ਲੋੜ!
Published : Nov 3, 2020, 5:23 pm IST
Updated : Nov 3, 2020, 5:39 pm IST
SHARE ARTICLE
Pm Narendra Modi
Pm Narendra Modi

ਕਿਸਾਨੀ ਮਸਲਿਆਂ ਦੇ ਸੰਜੀਦਾ ਹੱਲ ਲਈ ਇਕਜੁਟ ਹੋਣ ਸਿਆਸੀ ਧਿਰਾਂ

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਿਹਾ ਕਿਸਾਨੀ ਸੰਘਰਸ਼ ਅਹਿਮ ਦੌਰ 'ਚ ਸ਼ਾਮਲ ਹੋ ਚੁੱਕਾ ਹੈ। ਇਹ ਸੰਘਰਸ਼ ਹੁਣ ਸਿਰਫ਼ ਕਿਸਾਨੀ ਮੁੱਦਿਆਂ ਤਕ ਸੀਮਤ ਨਹੀਂ ਰਿਹਾ। ਇਹ ਪੰਜਾਬ ਦੀ ਆਨ, ਸ਼ਾਨ ਅਤੇ ਵਜੂਦ ਦੀ ਲੜਾਈ 'ਚ ਤਬਦੀਲ ਹੁੰਦਾ ਜਾ ਰਿਹਾ ਹੈ। ਪੰਜਾਬ 'ਚ ਜੰਮਿਆਂ ਨੂੰ ਨਿੱਤ ਨਵੀਆਂ ਮੁਹਿੰਮਾਂ ਰੂਪੀ ਅਖਾਣ ਇਕ ਵਾਰ ਮੁੜ ਸੱਚ ਸਾਬਤ ਹੋਣ ਲੱਗਾ ਹੈ। ਕੇਂਦਰ ਸਰਕਾਰ ਪੰਜਾਬੀਆਂ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸੰਘਰਸ਼ੀ ਧਿਰਾਂ ਦੇ ਹੌਂਸਲੇ ਉਨੇ ਹੀ ਬੁਲੰਦ ਹੋ ਰਹੇ ਹਨ।

Narinder Modi, Capt Amrinder SinghNarinder Modi, Capt Amrinder Singh

ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਬੇਰੰਗ ਮੋੜਿਆ। ਹੁਣ ਇਹੀ ਵਤੀਰਾ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਅਪਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੇਤੀ ਬਿੱਲਾਂ ਦੇ ਸਿਲਸਿਲੇ 'ਚ ਰਾਸ਼ਟਰਪਤੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਰ ਰਾਸ਼ਟਰਪਤੀ ਦਫ਼ਤਰ ਵਲੋਂ ਇਹ ਕਹਿੰਦਿਆਂ ਸਮਾਂ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲ ਅਜੇ ਗਵਰਨਰ ਪਾਸ ਗਏ ਹਨ, ਇਸ ਲਈ ਮਿਲਣ ਦੀ ਕੋਈ ਤੁਕ ਨਹੀਂ ਬਣਦੀ।

PM modi,  Ram Nath KovindPM modi, Ram Nath Kovind

ਇਸੇ ਤਰ੍ਹਾਂ ਰੇਲ ਆਵਾਜਾਈ ਨੂੰ ਬਹਾਲ ਕਰਵਾਉਣ ਦੇ ਮਕਸਦ ਨਾਲ ਪੰਜਾਬ ਦੇ ਲੋਕ ਸਭਾ ਮੈਂਬਰਾਂ ਦਾ ਵਫ਼ਦ ਵੀ ਰੇਲ ਮੰਤਰੀ ਨੂੰ ਮਿਲਣ ਲਈ ਦਿੱਲੀ ਡੇਰੇ ਲਾਈ ਬੈਠਾ ਹੈ। ਪਰ ਕੋਈ ਵੀ ਕੇਂਦਰੀ ਮੰਤਰੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋਇਆ। ਸੰਸਦ ਮੈਂਬਰਾਂ ਨੇ ਹੁਣ ਪ੍ਰਧਾਨ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਸਮੇਤ ਦਿੱਲੀ ਦੇ ਰਾਜਘਾਟ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ।

Madan Mohan MitalMadan Mohan Mital

ਦੂਜੇ ਪਾਸੇ ਭਾਜਪਾ ਆਗੂਆਂ ਦੇ ਭੜਕੀਲੇ ਬਿਆਨ ਬਾਦਸਤੂਰ ਜਾਰੀ ਹਨ। ਬਠਿੰਡਾ ਵਿਖੇ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਸਾਨ ਅੰਦੋਲਨ ਨੂੰ ਨਕਸਲਵਾਦ ਦੀ ਸ਼ਹਿ ਪ੍ਰਾਪਤ ਕਰਾਰ ਦਿਤਾ ਹੈ। ਮਿੱਤਲ ਮੁਤਾਬਕ ਬਾਹਰੀ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਇਸ ਅੰਦੋਲਨ ਨੂੰ ਸ਼ਹਿ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ, ਜਦਕਿ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ।  

BJP ProtestPunjab BJP Leaders

ਇਸੇ ਦੌਰਾਨ ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕ ਭਾਜਪਾ ਆਗੂਆਂ ਦੇ ਬਿਆਨਾਂ ਅਤੇ ਕੇਂਦਰ ਦੇ ਵਤੀਰੇ 'ਤੇ ਸਵਾਲ ਉਠਾ ਰਹੇ ਹਨ। ਚਿੰਤਕਾਂ ਮੁਤਾਬਕ ਜੇਕਰ ਭਾਜਪਾ ਆਗੂਆਂ ਨੂੰ ਕਿਸਾਨੀ ਸੰਘਰਸ਼ 'ਚ ਬਾਹਰੀ ਤਾਕਤਾਂ ਦੀ ਸ਼ਮੂਲੀਅਤ ਦੀ ਜਾਣਕਾਰੀ ਮਿਲ ਚੁੱਕੀ ਹੈ ਤਾਂ ਉਹ ਪੰਜਾਬ ਨਾਲ ਬਾਂਹ ਮਰੋੜਣ ਵਾਲੀ ਖੇਡ ਕਿਉਂ ਖੇਡ ਰਹੇ ਹਨ? ਉਹ ਸਮਾਂ ਰਹਿੰਦੇ ਮਸਲੇ ਦਾ ਹੱਲ ਲੱਭਣ ਦੀ ਦਿਸ਼ਾ 'ਚ ਕਦਮ ਕਿਉਂ ਨਹੀਂ ਚੁੱਕ ਰਹੇ?

farmers' protestfarmers' protest

ਚਿੰਤਕਾਂ ਮੁਤਾਬਕ ਕੇਂਦਰ ਸਰਕਾਰ ਸੀਏਏ ਸਮੇਤ ਹੋਰ ਮੁੱਦਿਆਂ ਦੀ ਤਰਜ਼ 'ਤੇ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ। ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਸੰਘਰਸ਼ੀ ਧਿਰਾਂ ਖਿਲਾਫ਼ ਕੇਸ ਦਰਜ ਦਾ ਬਿਰਤਾਂਤ ਪੰਜਾਬ ਅੰਦਰ ਦੁਹਰਾਏ ਜਾਣ ਦੇ ਅਸਾਰ ਹਨ। ਭਾਜਪਾ ਆਗੂਆਂ ਦੇ ਬਿਆਨਾਂ ਨੂੰ ਅਜਿਹੀਆਂ ਕਾਰਵਾਈਆਂ ਲਈ ਜ਼ਮੀਨ ਤਿਆਰ ਕਰਨ ਵਜੋਂ ਵੇਖਿਆ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਜੰਮੂ ਕਸ਼ਮੀਰ ਸਮੇਤ ਹੋਰ ਕਈ ਥਾਈ ਮਿਲੀ ਸਫ਼ਲਤਾ ਸਰਕਾਰ ਦਾ ਹੌਂਸਲਾ ਵਧਾ ਰਹੀ ਹੈ। ਪਰ ਕੇਂਦਰ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਇਹ ਹੌਂਸਲਾਮਈ ਸਮਾਂ ਕੇਵਲ ਉਨ੍ਹਾਂ ਦੇ ਹਿੱਸੇ ਹੀ ਨਹੀਂ ਆਇਆ।

Pm Modi, Rajiv GandhiPm Modi, Rajiv Gandhi

ਅਜਿਹਾ ਸਮਾਂ ਪਹਿਲਾਂ ਵੀ ਕਈ ਸ਼ਾਸਕਾਂ ਹਿੱਸੇ ਆਉਂਦਾ ਰਿਹਾ ਹੈ। ਦੇਸ਼ ਅੰਦਰ ਐਮਰਜੈਂਸੀ ਲਾਉਣ ਵਾਲੇ ਸ਼ਾਸਕਾਂ ਦਾ ਬਿਰਤਾਂਤ ਸਭ ਦੇ ਸਾਹਮਣੇ ਹੈ। ਜ਼ਮੀਨ ਨਾਲੋਂ ਟੁੱਟ ਅਸਮਾਨੀ ਉਡਣ ਵਾਲੇ ਸਾਸ਼ਕਾਂ ਦੇ ਹੋਏ ਹਸ਼ਰ ਦੀ ਕਹਾਣੀ ਵੀ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ। ਸੋ ਇਤਿਹਾਸ ਤੋਂ ਸਬਕ ਲੈਂਦਿਆਂ ਮੌਜੂਦਾ ਸ਼ਾਸਕਾਂ ਨੂੰ ਵੀ ਅਸਮਾਨੀ ਉਡਣ ਦੀ ਬਜਾਏ ਧਰਤੀ 'ਤੇ ਰਹਿ ਕੇ ਮਸਲਿਆਂ ਦੇ ਸੰਜੀਦਾ ਹੱਲ ਲਈ ਯਤਨਸ਼ੀਲ ਹੋਣਾ ਪਵੇਗਾ, ਇਸੇ 'ਚ ਹੀ ਸਭ ਦੀ ਭਲਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement