ਬਿੱਲ ਨਾ ਭਰਨ ਕਰਕੇ ਬਿਜਲੀ ਮੀਟਰ ਨਹੀਂ ਪੁੱਟਣ ਦਿੱਤਾ ਜਾਵੇਗਾ: ਕਾਮਰੇਡ ਛਾਜ਼ਲੀ
Published : Nov 3, 2020, 10:27 pm IST
Updated : Nov 3, 2020, 10:33 pm IST
SHARE ARTICLE
picture
picture

ਪਿੰਡ ਕੁਲਾਰਾਂ ਜ਼ਿਲ੍ਹਾ ਸੰਗਰੂਰ ਵਿਖੇ ਗਰੀਬਾਂ ਦੇ ਕੱਟੇ ਬਿਜਲੀ ਕੁਨੈਂਕਸ਼ਨ ਜੋੜੇ

ਸੰਗਰੂਰ:-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੀ ਅਗਵਾਈ 'ਚ ਸਰਕਾਰ ਵੱਲੋਂ ਗਰੀਬਾਂ ਨੂੰ ਭੇਜੇ ਘਰੇਲੂ ਬਿਜਲੀ ਬਿੱਲ ਅਤੇ ਬਿੱਲ ਨਾ ਭਰ ਸਕੇ ਗਰੀਬਾਂ ਦੇ ਕੱਟੇ ਮੀਟਰਾਂ ਦੇ ਖਿਲਾਫ਼ ਰੋਸ ਰੈਲੀ ਕੀਤੀ ਅਤੇ ਪਿੰਡ ਕੁਲਾਰਾਂ ਵਿਖੇ 4 ਗਰੀਬ ਪਰਿਵਾਰਾਂ ਦੇ ਕੱਟੇ ਮੀਟਰ ਕੁਨੈਕਸ਼ਨਾਂ ਨੂੰ ਜੋੜ ਕੇ ਗਰੀਬਾਂ ਦੇ ਘਰਾਂ ਵਿੱਚ ਚਾਨਣ ਕੀਤਾ ਅਤੇ ਐਲਾਨ ਕੀਤਾ ਕਿ ਕੈਪਟਨ ਸਰਕਾਰ ਚੋਣ ਵਾਅਦੇ ਮੁਤਾਬਕ ਬਿਜਲੀ ਰੇਟ ਅੱਧੇ ਕਰੇ ਅਤੇ ਬਿਜਲੀ ਮੀਟਰ ਪੁਟਣੇ ਬੰਦ ਕੀਤੇ ਜਾਣ ਨਹੀਂ ਤਾਂ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਕੀਤੇ ਜਾਣਗੇ।

picturepicture

ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਤੇ ਲਿਬਰੇਸ਼ਨ ਆਗੂ ਕਾਮਰੇਡ ਗੋਬਿੰਦ ਸਿੰਘ ਛਾਜ਼ਲੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਆਪਣੇ ਚੋਣ ਵਾਅਦਿਆ ਵਿੱਚ ਮੁੱਖ ਵਾਅਦਾ ਪੰਜਾਬ ਅੰਦਰ ਬਿਜਲੀ ਰੇਟ ਅੱਧੇ ਕਰਨ ਦਾ ਕੀਤਾ ਸੀ।ਪਰ ਆਪਣੇ ਰਾਜਕਾਲ ਦੌਰਾਨ ਘਰੇਲੂ ਬਿਜਲੀ ਰੇਟਾਂ ਵਿੱਚ ਲਗਾਤਾਰ ਵਾਅਦਾ ਕੀਤਾ ਗਿਆ।ਜਿਸ ਦੇ ਨਤੀਜੇ ਵਜੋਂ ਅੱਜ ਕੈਪਟਨ ਸਰਕਾਰ ਕਾਰਖਾਨਿਆਂ ਅਤੇ ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਰਹੀ ਹੈ

Pm modi , Captian Amrinder singhPm modi , Captian Amrinder singh

ਪਰ ਘਰੇਲੂ ਬਿਜਲੀ 10 ਰੁਪਏ ਯੂਨਿਟ ਲਗਾ ਕੇ ਗਰੀਬਾਂ ਨੂੰ ਲੁੱਟ ਰਹੀ ਹੈ।ਉਹਨਾਂ ਕਿਹਾ ਕਿ ਲੌਕਡਾਊਨ ਦੇ ਕਾਰਨ ਬੇਰੁਜ਼ਗਾਰ ਹੋਏ ਗਰੀਬਾਂ ਨੂੰ ਸਰਕਾਰ ਨੇ ਮੱਦਦ ਕਰਨ ਦੀ ਥਾਂ ਉਲਟਾਂ 20 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕ ਦੇ ਬਿਜਲੀ ਬਿੱਲ ਭੇਜ ਕੇ ਗਰੀਬਾਂ ਦੇ ਘਰਾਂ ਦੇ ਮੀਟਰ ਪੁੱਟ ਲਏ ਹਨ।ਉਹਨਾਂ ਐਲਾਨ ਕੀਤਾ ਕਿ ਜੇ ਸਰਕਾਰ ਨੇ ਬਿਜਲੀ ਰੇਟ ਅੱਧੇ ਨਾ ਕੀਤੇ ਤਾਂ ਜਥੇਬੰਦੀ ਕੱਟੇ ਕੁਨੈਕਸ਼ਨ ਲੋਕਾਂ ਦੀ ਤਾਕਤ ਬਣਾ ਕੇ ਖੁੱਦ ਜੋੜੇਗੀ ਅਤੇ ਕਿਸੇ ਵੀ ਗਰੀਬ ਦਾ ਮੀਟਰ ਨਹੀਂ ਪੁੱਟਣ ਦੇਵੇਗੀ।ਇਸ ਸਮੇਂ ਜਿਲ੍ਹਾ ਆਗੂ ਅਨੀਤਾ ਖੇੜੀ , ਬਲਬੀਰ ਸਿੰਘ ਕੁਲਾਰਾਂ, ਹਰਪ੍ਰੀਤ ਕੌਰ ਧੂਰੀ, ਰਾਮ ਦਾਸ , ਨਿਰਮਲ ਸਿੰਘ,ਸ਼ਿੰਗਾਰਾ ਸਿੰਘ, ਰੋਡਾ ਸਿੰਘ, ਨੂਰਾ ਬੇਗਮ ਸ਼ਾਮਿਲ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement