ਪ੍ਰਾਈਵੇਟ ਖੰਡ ਮਿੱਲ ਮਾਲਕਾਂ ਵਿਰੁੱਧ ਰਾਜਪਾਲ ਨੂੰ ਅੱਜ ਮਿਲੇਗੀ ‘ਆਪ’- ਹਰਪਾਲ ਸਿੰਘ ਚੀਮਾ
Published : Dec 3, 2018, 5:16 pm IST
Updated : Dec 3, 2018, 5:16 pm IST
SHARE ARTICLE
Harpal Cheema
Harpal Cheema

ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸਰਕਾਰ ਦੀ ਸ਼ਹਿ ‘ਤੇ ਗੰਨਾ ਕਾਸ਼ਤਕਾਰਾਂ ਨੂੰ ਬਲੈਕਮੇਲ ਕਰ ਰਹੇ ਪ੍ਰਾਈਵੇਟ ਖੰਡ ਮਿਲ ਮਾਫ਼ੀਆ ਵਿਰੁੱਧ

ਚੰਡੀਗੜ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸਰਕਾਰ ਦੀ ਸ਼ਹਿ ‘ਤੇ ਗੰਨਾ ਕਾਸ਼ਤਕਾਰਾਂ ਨੂੰ ਬਲੈਕਮੇਲ ਕਰ ਰਹੇ ਪ੍ਰਾਈਵੇਟ ਖੰਡ ਮਿਲ ਮਾਫ਼ੀਆ ਵਿਰੁੱਧ ਸੜਕਾਂ ‘ਤੇ ਉੱਤਰਨ ਦੇ ਨਾਲ-ਨਾਲ ਮੰਗਲਵਾਰ, 4 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਮਾਨਯੋਗ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ‘ਆਪ’  ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨੂੰ ਸਟੇਟ ਐਡਵਾਈਜ਼ਰੀ ਪ੍ਰਾਈਸ (ਐਸਏਪੀ) ਵੱਲੋਂ ਚਾਲੂ ਸੀਜ਼ਨ ਲਈ ਤਹਿ 310 ਰੁਪਏ ਪ੍ਰਤੀ ਕਵਿੰਟਲ ਭਾਅ ਯਕੀਨੀ ਬਣਾਉਣ ਲਈ ਪਾਰਟੀ ਮਾਨਯੋਗ ਰਾਜਪਾਲ ਰਾਹੀਂ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ। 

ਚੀਮਾ ਨੇ ਦੋਸ਼ ਲਗਾਇਆ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਾਈਵੇਟ ਖੰਡ ਮਿੱਲ ਪ੍ਰਬੰਧਕਾਂ ਅੱਗੇ ਗੋਡੇ ਟੇਕੀ ਬੈਠੇ ਹਨ, ਕਿਉਂਕਿ ਫਗਵਾੜਾ ਖੰਡ ਮਿਲ ਦੇ ਮਾਲਕ ਜਰਨੈਲ ਸਿੰਘ ਵਾਹਦ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਅਕਾਲੀ ਆਗੂ ਅਤੇ ਪੰਜਾਬ ਪ੍ਰਾਈਵੇਟ ਖੰਡ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਹਨ। ਇਸੇ ਤਰਾਂ ਬੁੱਟਰ ਖੰਡ ਮਿਲ ਦੇ ਮਾਲਕ ਰਾਣਾ ਗੁਰਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਕਰੀਬੀ ਕਾਂਗਰਸੀ ਵਿਧਾਇਕ ਹਨ।

ਮੁਕੇਰੀਆਂ ਅਤੇ ਕੀੜੀ ਅਫਗਾਨਾ ਖੰਡ ਮਿੱਲਾਂ ਦੇ ਮਾਲਕ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਕਰੀਬੀ ਰਿਸ਼ਤੇਦਾਰ ਹੋਣ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸਿੱਧੇ ਤੌਰ ‘ਤੇ ਵੀ ਕਰੀਬ ਹਨ। ਦਸੂਹਾ ਖੰਡ ਮਿਲ ਦੇ ਮਾਲਕ ਡੀ.ਪੀ. ਯਾਦਵ ਯੂ.ਪੀ. ਦੇ ਸਿਆਸਤਦਾਨ ਅਤੇ ਬਾਦਲਾਂ ਅਤੇ ਕੈਪਟਨ ਦੋਵਾਂ ਦੇ ਕਰੀਬੀ ਹਨ। ਚੀਮਾ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਨਾਢ ਖੰਡ ਮਿਲ ਮਾਲਕਾਂ ਦੀ ਥਾਂ ਸੂਬੇ ਦੇ ਕਿਸਾਨਾਂ ਦੇ ਹਿਤਾਂ ‘ਚ ਡਟਣਾ ਚਾਹੀਦਾ ਹੈ।

ਪ੍ਰਾਈਵੇਟ ਖੰਡ ਮਿੱਲ ਮਾਲਕਾਂ ਦੇ 70 ਫ਼ੀਸਦੀ ਏਕਾਧਿਕਾਰ ਨੂੰ ਤੋੜਨ ਲਈ ਸੂਬੇ ਦੀਆਂ 7 ਸਹਿਕਾਰੀ ਮਿੱਲਾਂ ਦੀ ਸਮਰੱਥਾ ਵਧਾਉਣ ਅਤੇ ਵਿੱਤੀ ‘ਤੌਰ ‘ਤੇ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਸਹਿਕਾਰੀ ਮਿੱਲਾਂ ਵੱਲ ਗੰਨਾ ਕਾਸ਼ਤਕਾਰਾਂ ਦੀ 192 ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਚੀਮਾ ਨੇ ਦੱਸਿਆ ਕਿ ਕਿਸਾਨਾਂ ਦਾ ਕੁੱਲ 417 ਕਰੋੜ ਰੁਪਏ ਬਕਾਇਆ ਖੜਾ ਹੈ, ਜਿਸ ‘ਚੋਂ 225 ਕਰੋੜ ਰੁਪਏ ਪ੍ਰਾਈਵੇਟ ਖੰਡ ਮਿੱਲਾਂ ਦਾ ਹੈ। ਹਰਪਾਲ ਸਿੰਘ ਚੀਮਾ ਨੇ ਗੰਨੇ ਦਾ ਕੇਂਦਰ ਸਰਕਾਰ ਵੱਲੋਂ ਤਹਿ 275 ਰੁਪਏ ਪ੍ਰਤੀ ਕਵਿੰਟਲ ਮਿਨੀਮਮ ਸਟੇਚੁਰੀ ਪ੍ਰਾਈਜ਼ (ਐਮਐਸਪੀ) ਨੂੰ ਪੰਜਾਬ ਦੇ ਲਾਗਤ ਖ਼ਰਚਿਆਂ ਮੁਕਾਬਲੇ ਪੂਰੀ ਤਰਾਂ ਰੱਦ ਕਰ ਦਿੱਤਾ।

ਉਨਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਸੂਬੇ ਦੇ ਕਿਸਾਨਾਂ ਪ੍ਰਤੀ ਸੱਚਮੁੱਚ ਸੁਹਿਰਦ ਹੈ ਤਾਂ ਗੰਨੇ ਦਾ ਐਸਏਪੀ ਪ੍ਰਤੀ ਕਵਿੰਟਲ 350 ਰੁਪਏ ਤਹਿ ਕੀਤਾ ਜਾਵੇ, ਜੋ ਹੁਣ 310 ਰੁਪਏ ਫੀ-ਕਿਵੰਟਲ ਹੈ ਅਤੇ ਪ੍ਰਾਈਵੇਟ ਖੰਡ ਮਿੱਲਾਂ ਇਹ ਦੇਣ ਤੋਂ ਵੀ ਭੱਜ ਰਹੀਆਂ ਹਨ ਅਤੇ ਸਰਕਾਰੀ ਸਹਿ ‘ਤੇ ਪਿੜਾਈ ਨਾ ਕਰਨ ‘ਤੇ ਅਜੇ ਤੱਕ ਅੜੀਆਂ ਹੋਈਆਂ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੰਨਾਂ ਕਾਸ਼ਤਕਾਰਾਂ ਨੂੰ ਨਾ ਸਿਰਫ਼ ਸ਼ੂਗਰ ਕੇਨ ਐਕਟ ਅਧੀਨ ਸ਼ੂਗਰ ਕੇਨ ਕੰਟਰੋਲ ਬੋਰਡ ਦੀ ਸਿਫ਼ਾਰਿਸ਼ ‘ਤੇ ਸੂਬਾ ਸਰਕਾਰ ਵੱਲੋਂ ਤਹਿ 310 ਰੁਪਏ ਫੀ-ਕਿਵੰਟਲ ਭਾਅ ਯਕੀਨੀ ਬਣਾਉਣ ਲਈ ਸੜਕ ਤੋਂ ਲੈ ਕੇ ਸਦਨ ਤੱਕ ਫ਼ੈਸਲਾਕੁਨ ਲੜਾਈ ਲੜੇਗੀ ਸਗੋਂ ਗੰਨਾਂ ਕਾਸ਼ਤਕਾਰਾਂ ਲਈ ਐਡੀਸ਼ਨਲ ਰਿਕਵਰੀ ਪ੍ਰਾਈਜ਼ ਦੀ ਲੜਾਈ ਵੀ ਲੜੇਗੀ।

ਕਿਉਂਕਿ ਗੰਨੇ ਦੀ ਐਮਐਸਪੀ ਪ੍ਰੀਤ ਕਵਿੰਟਲ ਗੰਨੇ ਤੋਂ ਸਾਢੇ 8 ਕਿੱਲੋਗਰਾਮ ਖੰਡ ਬਣਨ ਦੇ ਮਾਪਦੰਡ ਅਨੁਸਾਰ ਤਹਿ ਕੀਤੀ ਜਾਂਦੀ ਹੈ। ਸ਼ੂਗਰਕੇਨ ਐਕਟ ‘ਚ ਕਿਸਾਨਾਂ ਦੇ ਹਿਤ ਸੁਰੱਖਿਅਤ ਕਰਨ ਲਈ ਸਪਸ਼ਟ ਮੱਦ ਹੈ ਕਿ ਜੇਕਰ ਸੀਜ਼ਨ ਦੌਰਾਨ ਖੰਡ ਦੀ ਰਿਕਵਰੀ ਤਹਿ ਪੈਮਾਨੇ ਤੋਂ ਵੱਧ ਹੁੰਦੀ ਹੈ ਤਾਂ ਮਿਲ ਮਾਲਕ ਵੱਧ ਪੈਦਾ ਹੋਈ ਖੰਡ ਦਾ ਹਿੱਸਾ ਐਡੀਸ਼ਨਲ ਰਿਕਵਰੀ ਪ੍ਰਾਈਜ਼ ਵਜੋਂ ਕਿਸਾਨਾਂ ਨੂੰ ਵਾਧੂ ਭਾਅ ਦੇਵੇਗਾ, 1990 ਦੇ ਦਹਾਕੇ ‘ਚ ਕਿਸਾਨ ਅਜਿਹਾ ਲਾਭ ਲੈ ਚੁੱਕੇ ਹਨ, ਪਰੰਤੂ ਉਸ ਉਪਰੰਤ ਖੰਡ ਮਿੱਲਾਂ ਅਤੇ ਸਰਕਾਰੀ ਮਿਲੀਭੁਗਤ ਨੇ ਕਿਸਾਨਾਂ ਨੂੰ ਇਸ ਵਾਧੂ ਲਾਭ ਤੋਂ ਵੰਚਿਤ ਕਰ ਦਿੱਤਾ ਹੈ, ਜਦਕਿ ਰਿਕਵਰੀ 8.50 ਕਿੱਲੋਗਰਾਮ ਔਸਤ ਦੀ ਥਾਂ 9.50 ਕਿੱਲੋਗਰਾਮ ਤੋਂ ਕਦੇ ਵੀ ਘੱਟ ਨਹੀਂ ਰਹੀ।

 ਚੀਮਾ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਐਡੀਸ਼ਨਲ ਰਿਕਵਰੀ ਪ੍ਰਾਈਜ਼ ਦਿਵਾਉਣ ਲਈ ਅਦਾਲਤ ਤੱਕ ਦਾ ਦਰਵਾਜ਼ਾ ਖੜਕਾ ਸਕਦੀ ਹੈ। ਚੀਮਾ ਨੇ ਅਕਾਲੀ ਦਲ ਵੱਲੋਂ ਗੰਨਾ ਕਾਸ਼ਤਕਾਰਾਂ ਲਈ ਦਿੱਤੇ ਜਾ ਰਹੇ ਬਿਆਨਾਂ ਨੂੰ ਮਹਿਜ਼ ਡਰਾਮੇਬਾਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਜਰਨੈਲ ਸਿੰਘ ਵਾਹਦ ਦੇ ਦਫ਼ਤਰ ਦਾ ਘਿਰਾਓ ਕਰਨ ਅਤੇ ਕਿਸਾਨਾਂ ਦੇ ਕਰੋੜਾਂ ਰੁਪਏ ਦੱਬੀ ਬੈਠੇ ਫਗਵਾੜਾ ਖੰਡ ਮਿਲ ਮਾਲਕ ਨੂੰ ਆਪਣੀ ਪਾਰਟੀ ‘ਚੋਂ ਕੱਢਣ। ਉਨਾਂ ਕਿਹਾ ਕਿ ‘ਆਪ’ ਜਰਨੈਲ ਸਿੰਘ ਵਾਹਦ ਦੇ ਦਫ਼ਤਰ ਸਮੇਤ ਬਾਕੀ ਪ੍ਰਾਈਵੇਟ ਮਿੱਲ ਮਾਲਕਾਂ ਦੇ ਦਫ਼ਤਰਾਂ, ਘਰਾਂ ਜਾਂ ਮਿੱਲਾਂ ਦਾ ਘਿਰਾਓ ਕਰੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement