
ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਅਹਿਮ ਫੈਸਲਾ ਕਰਦਿਆਂ ਦਸਿਆ........
ਗੁਰਦਾਸਪੁਰ : ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਅਹਿਮ ਫੈਸਲਾ ਕਰਦਿਆਂ ਦਸਿਆ ਕਿ ਸਹਿਕਾਰੀ ਖੰਡ ਮਿੱਲਾਂ ਵਿਚ ਗੰਨੇ ਲੈ ਕੇ ਆਉਣ ਵਾਲੇ ਗੰਨਾ ਉਤਪਾਦਕ ਕਿਸਾਨਾਂ ਲਈ ਬੇਹੱਦ ਜ਼ਰੂਰੀ ਹੈ ਕਿ ਉਹ ਟਰੈਕਟਰ ਟਰਾਲੀਆਂ 'ਤੇ ਰਿਫਲੈਕਟਰ ਲਗਾਉਣ। ਹੋਰ ਦਸਿਆ ਕਿ ਸਰਕਾਰ ਵਲੋਂ ਸਹਿਕਾਰੀ ਖੰਡ ਮਿੱਲਾਂ ਵਿਚ ਗੰਨੇ ਲੈ ਕੇ ਆਉਣ ਵਾਲੀਆਂ ਟਰਾਲੀਆਂ ਉਪਰ ਮੁਫਤ ਵਿਚ ਹੀ ਰੀਫ਼ਲੈਕਟਰ ਲਾਏ ਜਾਣਗੇ। ਰੰਧਾਵਾਂ ਨੇ ਹੋਰ ਦਸਿਆ ਕਿ ਸਹਿਕਾਰਤਾ ਮੰਤਰੀ ਦਸਿਆ ਕਿ ਇਹ ਫੈਸਲਾ ਸੜਕ ਹਾਦਸਿਆਂ ਨੂੰ ਰੋਕਣ ਦੇ ਉਦੇਸ਼ ਨਾਲ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਅਪਣਾ ਗੰਨਾ ਟਰਾਲੀਆਂ ਰਾਹੀਂ ਹੀ ਲੈ ਕੇ ਮਿੱਲਾਂ ਵਿਚ ਪਿੜਾਈ ਲਈ ਲਿਆਉਂਦੇ ਰਹੇ। ਪਰ ਇਨ੍ਹਾਂ ਦਿਨਾਂ ਵਿਚ ਧੁੰਦ ਬਹੁਤ ਜ਼ਿਆਦਾ ਹੋਣ ਕਾਰਨ ਹੀ ਹੈਡ ਲਾਈਟਾਂ ਜਗਾਉਣ ਦੇ ਬਾਵਜੂਦ ਸੜਕ 'ਤੇ ਅਗਾਂਹ ਕੁੱਝ ਵੀ ਦਿਖਾਈ ਨਹੀਂ ਦਿੰਦਾ। ਰੰਧਾਵਾ ਨੇ ਕਿਹਾ ਕਿ ਜੇਕਰ ਰੀਫਲੈਕਟਰ ਲੱਗੇ ਹੋਣ ਤਾਂ ਦੂਰ ਤੋਂ ਹੀ ਵਾਹਨ ਦਿਖਾਈ ਦੇਣ ਲੱਗ ਜਾਂਦਾ ਹੈ।
ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਹੈ ਕਿ ਮੰਤਰੀ ਦੇ ਹੁਕਮਾਂ ਤਹਿਤ ਸਾਰੇ ਅਧਿਕਾਰੀਆਂ ਅਤੇ ਹੋਰ ਫੀਲਡ ਤੇ ਦਫਤਰੀ ਸਟਾਫ ਨੇ ਟਰਾਲੀਆਂ ਉੱਪਰ ਰੀਫ਼ਲੈਕਟਰ ਲਾਉਣ ਕੰਮ ਸ਼ੁਰੂ ਕਰ ਦਿਤਾ ਅਤੇ ਇਸ ਕੰਮ ਵਿਚ ਸਾਰੇ ਗੰਨਾ ਉਤਪਾਕ ਕਿਸਾਨਾਂ ਨੂੰ ਮੰਤਰੀ ਦੀ ਤਰਫੋਂ ਅਪੀਲ ਵੀ ਕੀਤੀ ਹੈ ਕਿ ਰਿਫਲੈਕਟਰ ਦੇ ਅਤਿ ਜ਼ਰੂਰੀ ਕੰਮ ਵਿਚ ਆਪੋ ਅਪਣਾ ਸਹਿਯੋਗ ਦੇਣ ਕਿਉਂਕਿ ਵਿਭਾਗ ਵਲੋਂ ਪੁੱਟਿਆ ਗਿਆ ਕੰਮ ਕਿਸਾਨਾਂ ਦੀ ਹਿਫਾਜ਼ਤ ਵਾਸਤੇ ਹੀ ਹੈ।