
ਸ਼੍ਰੀ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਤੋਂ ਬਾਅਦ ਨਿਰਮਾਣ ਕਾਰਜ਼ ਦੀ ਰੂਪਰੇਖਾ ਤਿਆਰ ਕਰਨ ਦਾ ਜਾਇਜ਼ਾ ਲੈਣ ਲਈ ਸੀਨੀਅਰ ਇੰਜੀਨੀਅਰ P.W.D.....
ਗੁਰਦਾਸਪੁਰ : ਸ਼੍ਰੀ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਤੋਂ ਬਾਅਦ ਨਿਰਮਾਣ ਕਾਰਜ਼ ਦੀ ਰੂਪਰੇਖਾ ਤਿਆਰ ਕਰਨ ਦਾ ਜਾਇਜ਼ਾ ਲੈਣ ਲਈ ਸੀਨੀਅਰ ਇੰਜੀਨੀਅਰ P.W.D ਨੈਸ਼ਨਲ ਹਾਈਵੇ ਅਥਾਰਿਟੀ ਸਤਿੰਦਰਪਾਲ ਸਿੰਘ ਟੀਮ ਦੇ ਨਾਲ ਵੀਰਵਾਰ ਨੂੰ ਦੂਜੀ ਵਾਰ ਭਾਰਤ-ਪਾਕਿ ਸਰਹੱਦ ਉਤੇ ਪਹੁੰਚੇ। ਉਹਨਾਂ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਗਰ ਕਾਉਂਸਿਲ ਪ੍ਰਧਾਨ ਪਰਮੀਤ ਸਿੰਘ ਬੇਦੀ ਵੀ ਸੀ। ਟੀਮ ਵਿਚ ਐਕਸੀਅਨ ਹਰਜੋਤ ਸਿੰਖ ਅਤੇ ਜੇ.ਈ ਜਗਦੀਪ ਸਿੰਘ P.W.D ਸ਼ਾਮਲ ਸੀ।
Kartarpur Corridor
ਇਸ ਮੌਕੇ ‘ਤੇ P.W.D ਦੀ ਟੀਮ ਨੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਸਰਹੱਦ ਦਾ ਦੌਰਾ ਕੀਤਾ। ਟੀਮਾਂ ਨੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤਕ ਜਾਣ ਵਾਲੇ ਰਸਤੇ ਦਾ ਜਾਇਜ਼ਾ ਲਿਆ। ਇਸ ਦੌਰਾਨ ਦੂਰਬੀਨ ਦੇ ਜ਼ਰੀਏ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਕਿਸਤਾਨ ਵਿਚ ਕਾਰੀਡੋਰ ਸਬੰਧੀ ਚਲ ਰਹੇ ਕੰਮ ਨੂੰ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਦੂਰਬੀਨ ਨਾਲ ਕੁਝ ਨਜ਼ਰ ਨਾ ਆਉਣ ਦੇ ਕਾਰਨ ਰੰਧਾਵਾ ਨੂੰ ਟਾਵਰ ਉਤੇ ਚੜ੍ਹਨਾ ਪਿਆ। ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਡਿਊਟੀ ਲਗਾਈ ਸੀ ਕਿ ਪਾਕਿਸਤਾਨ ਵਿਚ ਚਲ ਰਹੇ ਕੰਮ ਨੂੰ ਜੀਰੋ ਲਾਈਨ ਉਤੇ ਜਾ ਕੇ ਦੇਖਿਆ ਜਾਵੇ।
Kartarpur corridor
ਉਹਨਾਂ ਨੇ ਨਿਸਚੇ ਕੀਤਾ ਕਿ ਬਣਾਈ ਗਈ ਸਰਕਾਰ ਅਥਾਰਿਟੀ ਦੇ ਚੀਫ਼ ਐਡਮਿਨੀਸਟ੍ਰੇਟਰ ਗੁਰਦਾਸਪੁਰ ਦੇ ਡੀਸੀ ਹੋਣਗੇ। ਉਹਨਾਂ ਨੇ ਦੱਸਿਆ ਕਿ ਉਹ ਇਥੋਂ ਦੇ ਪਟਵਾਰੀਆਂ ਨੂੰ ਵੀ ਨਿਰਦੇਸ਼ ਦਿਤੇ ਹਨ ਕਿ ਕਰਤਾਰਪੁਰ ਕਾਰੀਡੋਰ ਸੰਬੰਦੀ ਰਸਤੇ ਵਿਚ ਕਿੰਨ੍ਹੀ ਜ਼ਮੀਨ ਆਉਂਦੀ ਹੈ ਅਤੇ ਕਿਸ-ਕਿਸ ਕਿਸਾਨ ਦੀ ਹੈ, ਇਸ ਸੰਬੰਧੀ ਰਿਪੋਰਟ ਲਈ ਜਾਵੇ। ਇਹ ਕੰਮ 2-4 ਦਿਨ ਵਿਚ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਹੁਣ ਜ਼ਮੀਨ ਇਕਵਾਇਰ ਕਰਨ ਦਾ ਵੀ ਭਰੋਸਾ ਲਿਆ ਜਾ ਚੁੱਕਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਾਰੀਡੋਰ ਦਾ ਕੰਮ ਪੂਰਾ ਕਰ ਲਿਆ ਜਾਵੇਗਾ।
Kartarpur
ਉਥੇ, ਡੇਰਾ ਬਾਬਾ ਨਾਨਕ ਦਾ ਨਾਮ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ ਰੱਖਣ ਦੀ ਮੰਗ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਟਾਵਰ ਉਤੇ ਚੜ੍ਹ ਕੇ ਦੇਖਣ ‘ਤੇ ਉਹਨਾਂ ਨੇ ਇਹ ਦੇਖਿਆ ਹੈ ਕਿ ਪਾਕਿਸਤਾਨ ਨੇ ਕਾਫ਼ੀ ਕੰਮ ਸ਼ੁਰੂ ਕਰ ਦਿਤਾ ਹੈ। ਇਸ ਮੌਕੇ ਉਤੇ ਅਸ਼ੋਕ ਕੁਮਾਰ ਗੋਗੀ, ਮਹੰਗਾ ਰਾਮ ਗਰੀਬ, ਤਰਲੋਚਨ ਤੋਚੀ, ਰਾਜੇਸ਼ ਬਿੱਟਾ, ਮਨੀ ਮੰਹਾਜਨ, ਗੋਲਡੀ, ਬਿੱਟਾ ਢਿਲੋਂ, ਸ਼ਮਸ਼ੇਰ ਸਿੰਘ, ਡੀਐਸਪੀ ਐਚਐਸ ਮਾਨ ਅਤੇ ਐਸ.ਐਚ.ਓ ਸੁਖਰਾਜ ਸਿੰਘ ਮੌਜੂਦ ਸੀ।