ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ, ਅਗਲੇ 24 ਘੰਟਿਆਂ ਤਕ...
Published : Jan 4, 2020, 3:54 pm IST
Updated : Jan 4, 2020, 3:54 pm IST
SHARE ARTICLE
Weather Update in India
Weather Update in India

ਮੌਸਮ ਦਾ ਅਨੁਮਾਨ ਜਾਰੀ ਕਰਨ ਵਾਲੀ ਨਿੱਜੀ ਏਜੰਸੀ...

ਜਲੰਧਰ: ਪੱਛਮੀ ਪੌਣਾਂ ਦੀ ਗੜਬੜੀ ਤੇ ਹਵਾ ਦੇ ਘੱਟ ਦਬਾਅ ਕਾਰਨ ਮੌਸਮ ਦੀ ਲੁਕਣਮਿਟੀ ਜਾਰੀ ਹੈ। ਯੂਪੀ ਦੇ ਉੱਤਰੀ-ਪੂਰਬੀ ਕਈ ਹਿੱਸਿਆਂ ‘ਚ ਸ਼ੁੱਕਰਵਾਰ ਨੂੰ ਹਲਕੀ ਬਾਰਿਸ਼ ਹੋਈ ਜਿਸ ਕਾਰਨ ਠੰਢ ਮੁੜ ਸਤਾਉਣ ਲੱਗੀ ਹੈ। ਮੌਸਮ ਦਾ ਅਨੁਮਾਨ ਜਾਰੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੈੱਟ ਵੈਦਰ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਉੱਤਰੀ ਜੰਮੂ-ਕਸ਼ਮੀਰ ਦੇ ਉੱਪਰ ਘੱਟ ਦਬਾਅ ਵਾਲਾ ਖੇਤਰ ਬਣਿਆ ਹੈ ਜਿਸ ਕਾਰਨ ਪੱਛਮੀ ਹਿਮਾਲਿਆ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਲੱਦਾਖ ਦੇ ਕੁਝ ਇਲਾਕਿਆਂ ‘ਚ ਅਗਲੇ 48 ਘੰਟਿਆਂ ਅੰਦਰ ਬਾਰਿਸ਼ ਜਾਂ ਬਰਫ਼ਬਾਰੀ ਦੇ ਹਾਲਾਤ ਬਣ ਸਕਦੇ ਹਨ।

Rain Rain ਇਕ ਰਿਪੋਰਟ ਮੁਤਾਬਿਕ, ਉੱਤਰੀ ਭਾਰਤ ਦੇ ਇਲਾਕਿਆਂ ‘ਚ ਧੁੰਦ ਦੇ ਕਹਿਰ ਕਾਰਨ ਨਾਰਦਰਨ ਰੇਲਵੇ ਰੀਜਨ ਦੀਆਂ 19 ਟ੍ਰੇਨਾਂ ਲੇਟ ਚੱਲ ਰਹੀਆਂ ਹਨ। ਤਾਮਿਲਨਾਡੂ ‘ਚ ਚੇਨਈ ਏਅਰਪੋਰਟ ‘ਤੇ ਘੱਟ ਦ੍ਰਿਸ਼ਤਾ ਕਾਰਨ ਚਾਰ ਉਡਾਨਾਂ ਦੇ ਰੂਟ ਬਦਲਣੇ ਪਏ ਜਦਕਿ 10 ਲੇਟ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਪੱਛਮੀ ਯੂਪੀ, ਪੰਜਾਬ ਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ ‘ਚ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

Rain Rainਮੌਸਮ ਮਾਹਿਰਾਂ ਦੀ ਮੰਨੀਏ ਤਾਂ ਦਿੱਲੀ-ਐੱਨਸੀਆਰ ‘ਚ 8 ਜਨਵਰੀ ਤਕ ਸੀਤ ਲਹਿਰ ਨਹੀਂ ਚੱਲੇਗੀ। ਮੌਜੂਦਾ ਪੱਛਮੀ ਪੌਣਾਂ ਦੀ ਗੜਬੜੀ ਕਾਰਨ 6 ਤੋਂ 8 ਜਨਵਰੀ ਦੇ ਵਿਚਕਾਰ ਦਿੱਲੀ ‘ਚ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਪ੍ਰਦੂਸ਼ਣ ਦੇ ਪੱਧਰ ‘ਚ ਕਮੀ ਆਵੇਗੀ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ 300 ਦਰਜ ਕੀਤਾ ਗਿਆ।

Rain in ChandigharRain ਇਸ ਤਰ੍ਹਾਂ ਪੰਜਾਬ ਦੇ ਵੀ ਕਈ ਹਿੱਸਿਆਂ ਵਿਚ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਬਾਰਿਸ਼ ਹੋਣ ਕਾਰਨ ਠੰਡ ਹੋਰ ਵਧ ਸਕਦੀ ਹੈ ਤੇ ਨਾਲ ਧੂੰਦਾਂ ਵੀ ਪੈ ਸਕਦੀਆਂ ਹਨ। ਇਸ ਨਾਲ ਮੌਸਮ ਦੇ ਤਾਪਮਾਨ ਵਿਚ ਵੀ ਗਿਰਾਵਟ ਆ ਸਕਦੀ ਹੈ। ਪੰਜਾਬ ਦੇ ਕੁੱਝ ਇਲਾਕਿਆਂ ਵਿਚ 3 ਤੋਂ 5 ਜਨਵਰੀ ਨੂੰ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ। 10 ਤੋਂ ਬਾਅਦ ਫਿਰ ਤੋਂ ਤਾਪਮਾਨ ਹੇਠਾਂ ਡਿੱਗੇਗਾ।

PhotoPhotoਕੜਾਕੇ ਦੀ ਧੁੱਪ ਨਿਕਲਣ ਨਾਲ ਸ਼ੀਤ ਲਹਿਰ ਵਿਚ ਠੱਲ ਪਈ ਹੈ ਤੇ ਤਾਪਮਾਨ ਵਿਚ ਵੀ ਬਦਲਾਅ ਹੋਏ ਹਨ। ਪਰ ਇਹ ਹਾਲਾਤ ਜ਼ਿਆਦਾ ਸਮੇਂ ਤਕ ਇਸ ਤਰ੍ਹਾਂ ਦੇ ਨਹੀਂ ਰਹਿਣਗੇ। ਠੰਡ ਫਿਰ ਤੋਂ ਵਧ ਸਕਦੀ ਹੈ। ਸੰਘਣੀ ਧੁੰਦ ਪੈਣ ਦੇ ਆਸਾਰ ਹੈ। ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ 6 ਤਰੀਕ ਨੂੰ ਬਾਰਿਸ਼ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement