
10 ਤੋਂ ਬਾਅਦ ਫਿਰ ਤੋਂ ਤਾਪਮਾਨ ਹੇਠਾਂ ਡਿੱਗੇਗਾ।
ਜਲੰਧਰ: ਕਣਕ ਦੀ ਬਿਜਾਈ ਪੂਰੀ ਤੌਰ ਮੁਕੰਮਲ ਹੋ ਚੁੱਕੀ ਹੈ ਤੇ ਹਰ ਇੱਕ ਕਿਸਾਨ ਦੇ ਮੌਸਮ ਨੂੰ ਲੈ ਕੇ ਸਾਹ ਸੁੱਕੇ ਹੋਏ ਹਨ ਤੇ ਹਰ ਕਿਸਾਨ ਦੇ ਮਨ ਵਿਚ ਮੀਂਹ ਆਉਣ ਦੇ ਖਿਆਲ ਚੱਲ ਰਹੇ ਹਨ ਤੇ ਅੱਜ ਅਸੀਂ ਕਿਸਾਨ ਵੀਰਾਂ ਲਈ ਬਹੁਤ ਹੀ ਅਹਿਮ ਜਾਣਕਾਰੀ ਲੈ ਕੇ ਆਏ ਹਾਂ |ਜੀ ਹਾਂ ਅੱਜ ਅਸੀਂ ਕਿਸਾਨ ਵੀਰਾਂ ਨੂੰ 30 ਦਸੰਬਰ ਤੋਂ 2 ਜਨਵਰੀ ਤੱਕ ਦੇ ਮੌਸਮ ਦੀ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ|
Rainਪੰਜਾਬ ਦੇ ਕੁੱਝ ਇਲਾਕਿਆਂ ਵਿਚ 3 ਤੋਂ 5 ਜਨਵਰੀ ਨੂੰ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ। 10 ਤੋਂ ਬਾਅਦ ਫਿਰ ਤੋਂ ਤਾਪਮਾਨ ਹੇਠਾਂ ਡਿੱਗੇਗਾ। ਕੜਾਕੇ ਦੀ ਧੁੱਪ ਨਿਕਲਣ ਨਾਲ ਸ਼ੀਤ ਲਹਿਰ ਵਿਚ ਠੱਲ ਪਈ ਹੈ ਤੇ ਤਾਪਮਾਨ ਵਿਚ ਵੀ ਬਦਲਾਅ ਹੋਏ ਹਨ। ਪਰ ਇਹ ਹਾਲਾਤ ਜ਼ਿਆਦਾ ਸਮੇਂ ਤਕ ਇਸ ਤਰ੍ਹਾਂ ਦੇ ਨਹੀਂ ਰਹਿਣਗੇ। ਠੰਡ ਫਿਰ ਤੋਂ ਵਧ ਸਕਦੀ ਹੈ। ਸੰਘਣੀ ਧੁੰਦ ਪੈਣ ਦੇ ਆਸਾਰ ਹੈ। ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ 6 ਤਰੀਕ ਨੂੰ ਬਾਰਿਸ਼ ਦੀ ਸੰਭਾਵਨਾ ਹੈ।
Rain in Punjab6 ਜਨਵਰੀ ਨੂੰ ਲਗਭਗ 50 ਪ੍ਰਤੀਸ਼ਤ ਜਾਂ 50 ਤੋਂ ਉਪਰ ਇਲਾਕਿਆਂ ਵਿਚ ਬਾਰਿਸ਼ ਹੋਣ ਦੇ ਆਸਾਰ ਹਨ। ਉਤਰਾਖੰਡ ਵਿਚ ਵੀ ਬਾਰਿਸ਼ ਹੋ ਸਕਦੀ ਹੈ। ਉੱਚੀਆਂ ਪਹਾੜੀਆਂ ਤੇ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਉਤਰ ਪ੍ਰਦੇਸ਼ ਵਿਚ ਹਲਕੀ ਬਾਰਿਸ਼ ਆ ਸਕਦੀ ਹੈ। ਪੱਛਮੀ ਰਾਜਸਥਾਨ ਵਿਚ ਸ਼ੀਤ ਲਹਿਰ ਚਲਦੀ ਰਹੇਗੀ ਜਿਸ ਨਾਲ 4 ਤੋਂ ਸੁਧਾਰ ਹੋਵੇਗਾ। 5 ਨੂੰ ਮੌਸਮ ਠੀਕ ਰਹੇਗਾ ਪਰ 6 ਤਰੀਕ ਨੂੰ ਮੀਂਹ ਦੇ ਨਾਲ ਨਾਲ ਗੜੇ ਆ ਸਕਦੇ ਹਨ।
Weather update ਹਰਿਆਣਾ ਵਿਚ ਤਾਪਮਾਨ 1.3 ਡਿਗਰੀ ਤੇ ਆ ਗਿਆ ਹੈ ਅਤੇ ਪੰਜਾਬ ਵਿਚ ਫਰੀਦਕੋਟ ਸਭ ਤੋਂ ਠੰਡਾ ਰਿਹਾ ਜਿਸ ਦਾ ਤਾਪਮਾਨ 2 ਡਿਗਰੀ ਰਿਹਾ ਸੀ। ਲਗਭਗ ਸਾਰੇ ਇਲਾਕਿਆਂ ਦੇ ਮੌਸਮ ਵਿਚ ਸੁਧਾਰ ਹੋਇਆ ਹੈ। ਚੰਡੀਗੜ੍ਹ, ਫਰੀਦਕੋਟ, ਪਠਾਨਕੋਟ, ਅੰਮ੍ਰਿਤਸਰ, ਮੋਗਾ, ਮੁਕਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਬਠਿੰਡਾ ਵਿਚ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ।
Heavy Rain
ਇਸੇ ਤਰ੍ਹਾਂ ਹੋਰਨਾਂ ਇਲਾਕਿਆਂ ਵਿਚ ਵੀ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਇਸ ਦੇ ਨਾਲ ਹੀ ਹੋਰਨਾਂ ਇਲਾਕੇ ਜਿਵੇਂ ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ ਵਿਚ 25 ਪ੍ਰਤੀਸ਼ਤ ਬਾਰਿਸ਼ ਹੋਣ ਦੇ ਆਸਾਰ ਹਨ। ਇੱਥੇ 5 ਤੋਂ 7 ਜਨਵਰੀ ਤਕ ਬਾਰਿਸ਼ ਆ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।