
ਕਿਸਾਨਾਂ ਦੇ ਮੁੱਦੇ ਉਤੇ ਗੱਲ ਕਰਨ ਗਿਆ ਤਾਂ ਪੰਜ ਮਿੰਟ ਵਿਚ ਹੀ ਮੇਰੀ ਮੋਦੀ ਨਾਲ ਲੜਾਈ ਹੋ ਗਈ
ਨਵੀਂ ਦਿੱਲੀ, 3 ਜਨਵਰੀ : ਮੇਘਾਲਿਆ ਦੇ ਗਵਰਨਰ ਸੱਤਪਾਲ ਮਲਿਕ ਨੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਹੱਲਾ ਬੋਲਿਆ ਹੈ | ਹਰਿਆਣਾ ਦੇ ਦਾਦਰੀ ਸਥਿਤ ਸਵਾਤੀ ਦਿਆਲ ਤੀਰਥ ਵਿਚ ਮੱਥਾ ਟੇਕਣ ਪਹੁੰਚੇ ਮਲਿਕ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਜਾਰੀ ਰਹਿਣ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸਨ | ਜਦੋਂ ਮੁਲਾਕਾਤ ਹੋਈ ਤਾਂ ਉਹ ਬਹੁਤ ਘਮੰਡ ਵਿਚ ਸਨ | ਮਲਿਕ ਨੇ ਇਹ ਵੀ ਕਿਹਾ ਕਿ ਜਦੋਂ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਨੂੰ ਗ਼ਲਤ ਜਾਣਕਾਰੀ ਦਿਤੀ ਗਈ ਹੈ | ਸੱਤਪਾਲ ਮਲਿਕ ਮੇਘਾਲਿਆ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਰਾਜਪਾਲ ਰਹਿ ਚੁਕੇ ਹਨ | ਉਹ ਕਿਸਾਨ ਅੰਦੋਲਨ ਦੌਰਾਨ ਵੀ ਕੇਂਦਰ ਸਰਕਾਰ 'ਤੇ ਹੱਲਾ ਬੋਲਦੇ ਰਹੇ ਹਨ | ਦਾਦਰੀ ਖਾਪ ਵਿਚ ਉਨ੍ਹਾਂ ਨੂੰ ਫੌਗਾਟ ਖਾਪ ਨੇ ਸਨਮਾਨਤ ਕੀਤਾ |