
ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਵਿਚ ਅਤਿਵਾਦੀ ਦੇ ਵਿਰੁੱਧ ਕੀਤੀ ਗਈ ਏਅਰ ਸਟ੍ਰਾਈਕ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਗਏ ਸਵਾਲਾਂ ....
ਜਲੰਧਰ : ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਵਿਚ ਅਤਿਵਾਦੀ ਦੇ ਵਿਰੁੱਧ ਕੀਤੀ ਗਈ ਏਅਰ ਸਟ੍ਰਾਈਕ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਗਏ ਸਵਾਲਾਂ ਦਾ ਤਿੱਖਾ ਜਵਾਬ ਦਿੰਦੇ ਹਏ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਸਿੱਧੂ ਵੱਲੋਂ ਦਿੱਤਾ ਗਿਆ ਬਿਆਨ ਗੱਦਾਰੀ ਪੂਰਨ ਬਿਆਨ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਜੋ ਵੀ ਭਾਸ਼ਾ ਇਮਰਾਨ ਖਾਨ ਅਤੇ ਆਈਐਸਆਈ ਦਾ ਮੁਖੀ ਬੋਲ ਰਿਹਾ ਹੈ ਉਹੇ ਭਾਸ਼ਾ ਹਿੰਦੂਸਤਾਨ ਵਿਚ ਨਵਜੋਤ ਸਿੱਧੂ ਬੋਲ ਰਿਹਾ ਹੈ।
Navjot Sidhu with Paki Army Cheif
ਪਾਕਿਸਤਾਨ ਵਿਚ ਬੈਠੇ ਆਈਐਸਆਈ ਦੇ ਆਕਾਵਾ ਨੂੰ ਖੁਸ਼ ਕਰਨ ਲਈ ਸਿੱਧੂ ਨੇ ਹਿੰਦੂਸਤਾਨੀ ਫ਼ੌਜ ਦਾ ਅਪਮਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਦੋਸਤੀ ਨਿਭਾਉਂਦੇ-ਨਿਭਾਉਂਦੇ ਸਿੱਧੂ ਦੇਸ਼ ਨਾਲ ਬੇਈਮਾਨੀ ਨਾ ਕਰਨ। ਤਰੁਣ ਚੁੱਘ ਨੇ ਕਿਹਾ ਕਿ ਹਿੰਦੂਸਤਾਨ ਦਾ ਅਪਮਾਨ ਕਰਨ ਦੇ ਕਾਰਨ ਹੀ ਪਹਿਲਾਂ ਸਿੱਧੂ ਨੂੰ ਸੋਨੀ ਚੈਨਲ ਵਿਚੋਂ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਿੱਧੂ ਇਸ ‘ਤੇ ਸਿਆਸੀ ਰੋਟੀਆਂ ਨਾ ਸੇਕਣ ਅਤੇ ਫ਼ੌਜ ਦੀ ਵੀਰਤਾ ਅਪਮਾਨ ਨਾ ਕਰਨ ਕਿਉਂਕਿ ਦੇਸ਼ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜੇ ਹਿੰਦੂਸਤਾਨ ਦੀ ਫ਼ੌਜ ਦਾ ਅਫ਼ਸਰ ਇਹ ਕਹਿ ਰਿਹਾ ਹੈ
Air Strike
ਕਿ ਉੱਥੇ ਸਟ੍ਰਾਈਕ ਹੋਈ ਹੈ ਤੇ ਅਤਿਵਾਦੀ ਮਾਰੇ ਗਏ ਹਨ ਤਾਂ ਉਸ ਦੇ ਲਈ ਸਬੂਤ ਨਾ ਮੰਗੇ ਜਾਣ। ਉਨ੍ਹਾਂ ਨੇ ਸਿੱਧੂ ਨੂੰ ਸਵਾਲ ਕਰਦੇ ਕਿਹਾ ਕਿ ਜੇ ਸਿੱਧੂ ਨੂੰ ਲਗਦਾ ਹੈ ਕਿ ਅੱਗੇ ਤੋਂ ਫ਼ੌਜ ਨੂੰ ਵੀਡੀਓ ਰਿਕਾਰਡਿੰਗ ਕਰਨੀ ਚਾਹੀਦੀ ਹੈ ਤਾਂ ਕੀ ਫ਼ੌਜ ਹੁਣ ਵੀਡੀਓ ਰਿਕਾਰਡਿੰਗ ਨਾਲ ਲੈ ਕੇ ਜਾਵੇ, ਕਿਉਂਕਿ ਤੁਹਾਡੇ ਵਰਗੇ ਆਗੂ ਫ਼ੌਜ ‘ਤੇ ਅਜਿਹੇ ਸਵਾਲ ਚੁੱਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਸਣੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਦਿਗਵਿਜੇ ਸਿੰਘ ਵਰਗੇ ਸਾਰੇ ਇਟਲੀ ਦੀ ਰਾਜਕੁਮਾਰੀ ਨੂੰ ਖੁਸ਼ ਕਰਨ ਲਈ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ, ਜੋ ਦੇਸ਼ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।