
ਫੇਸਬੁੱਕ 'ਤੇ ਲਾਈਵ ਹੋ ਪੁਲਿਸ ਪ੍ਰਸਾਸ਼ਨ ਦੀਆਂ ਖੋਲ੍ਹੀਆਂ ਪੋਲਾਂ
ਸੰਗਰੂਰ: ਪੰਜਾਬ 'ਚ ਜਿੱਥੇ ਨਿੱਤ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਉੱਥੇ ਹੀ ਸੁਨਾਮ ਸ਼ਹਿਰ 'ਚ ਅਜਿਹੀਆਂ ਵਾਰਦਾਤਾਂ ਤੋਂ ਤੰਗ ਆਏ ਵਿਧਾਇਕ ਅਮਨ ਅਰੋੜਾ ਵੱਲੋਂ ਆਪਣੇ ਸਾਥੀਆਂ ਨਾਲ ਰਾਤ 2 ਵਜੇ ਸ਼ਹਿਰ ਦਾ ਦੌਰਾ ਅਤੇ ਚੈਕਿੰਗ ਕੀਤੀ ਗਈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਰਾਤਾਂ ਨੂੰ ਹੁੰਦੀਆਂ ਚੋਰੀਆਂ-ਡਾਕੇ ਰੋਕਣ ਲਈ ਸੁਨਾਮ ਪੁਲਿਸ ਕਿੰਨੀ ਕੁ ਮੁਸਤੈਦ ਹੈ।
Aman Arora
ਉਹਨਾਂ ਦਸਿਆ ਕਿ ਸੋਹਨ ਕਾਮਰੇਡ ਦੇ ਘਰ ਹਥਿਆਰਬੰਦ ਵਿਅਕਤੀ ਆਏ ਤੇ ਉਹਨਾਂ ਦੇ ਗਹਿਣੇ ਵਗੈਰਾ ਲੈ ਗਏ। ਉਹਨਾਂ ਨੂੰ ਪੁਲਿਸ ਵੱਲੋਂ ਵੀ ਕੋਈ ਮਦਦ ਨਹੀਂ ਮਿਲੀ। ਜਦੋਂ ਉਹ ਥਾਣੇ ਜਾਂਦੇ ਹਨ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਸਵੇਰੇ ਰਿਪੋਰਟ ਲਿਖਾਉਣ ਆਉਣ। ਇਕ ਹੋਰ ਮਾਮਲਾ ਜੋ ਕਿ ਮੋਦੀ ਮਿਲ ਦਾ ਹੈ। ਇੱਥੇ ਇਕ ਇਲੈਕਟ੍ਰਾਨਿਕ ਦੀ ਦੁਕਾਨ ਹੈ ਜਿੱਥੇ ਕਿ ਰਾਤ ਨੂੰ ਚੋਰੀ ਕੀਤੀ ਗਈ ਹੈ। ਇਕ ਔਰਤ ਦਾ ਪਰਸ ਖੋਹਿਆ ਗਿਆ ਹੈ।
Aman Arora
ਉਹਨਾਂ ਕਿਹਾ ਕਿ ਪੁਲਿਸ ਵੀ ਅਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੀ। ਅੱਜ ਕੱਲ੍ਹ ਦੇ ਦਿਨਾਂ ਵਿਚ ਵਿਆਹਾਂ ਦੇ ਸੀਜ਼ਨ ਹਨ ਇਸ ਕਰ ਕੇ ਸੁਰੱਖਿਆ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਨੇ ਰਾਤ ਦੀ ਕਾਰਵਾਈ ਕੀਤੀ। ਦੱਸ ਦੇਈਏ ਕਿ ਅਮਨ ਅਰੋੜਾ ਨੇ ਫੇਸਬੁੱਕ 'ਤੇ ਲਾਈਵ ਹੋ ਸ਼ਹਿਰ 'ਚ ਸੁਰੱਖਿਆ ਪ੍ਰਬੰਧ ਦਾ ਮਾੜਾ ਹਾਲ ਬਿਆਨ ਕੀਤਾ।
ਇੰਨਾਂ ਹੀ ਨਹੀਂ ਵਿਧਾਇਕ ਅਮਨ ਅਰੋੜਾ ਨੇ ਸੁਰੱਖਿਆਂ ਦੇ ਮਾੜੇ ਪ੍ਰਬੰਧਾਂ ਦਾ ਮੁੱਦਾ ਡੀਜੀਪੀ ਅਤੇ ਵਿਧਾਨ ਸਭਾ 'ਚ ਉਠਾਉਣ ਦੀ ਗੱਲ ਵੀ ਆਖੀ ਹੈ। ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਜਿੱਥੇ ਸੁਨਾਮ ਵਾਸੀਆਂ ਅਤੇ ਪੱਤਰਕਾਰਾਂ ਨੂੰ ਰਲ ਮਿਲ ਕੇ ਸੁਰੱਖਿਆਂ ਪ੍ਰਬੰਧਾਂ ਲਈ ਸਾਥ ਦੇਣ ਦੀ ਅਪੀਲ ਕੀਤੀ ਉੱਥੇ ਹੀ ਕੈਪਟਨ ਸਰਕਾਰ 'ਤੇ ਵੀ ਖ਼ੂਬ ਨਿਸ਼ਾਨੇ ਸਾਧੇ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।