
ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਬੇਅਦਬੀ ਕਾਂਡ ਦੀ ਸਭ ਤੋਂ ਅਹਿਮ ਕੜੀ ਮਹਿੰਦਰਪਾਲ ਸਿੰਘ ਬਿਟੂ ਦੀ ਨਾਭਾ ਵਰਗੀ ਹਾਈ ਸਿਕਉਰਟੀ ਜੇਲ ਵਿਚ ਮੌਤ ਹੋ ਜਾਣਾ ...
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਅਹਿਮ ਮੁਦਿਆਂ ਨਾਲ ਸਬੰਧਤ ਮੁਲਜ਼ਮਾਂ ਦੀ ਪੁਲਿਸ ਹਿਰਾਸਤ ਵਿਚ ਹੋ ਰਹੀਆਂ ਮੌਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੀ ਮਨਸਾ 'ਤੇ ਸਵਾਲੀਆ ਚਿੰਨ੍ਹ ਖੜਾ ਕਰ ਰਹੀ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਹਿੰਦਿਆ ਦੋਸ਼ ਲਗਾਇਆ ਕਿ ਪੰਜਾਬ ਵਿਚ ਬੇਅਦਬੀ ਦੇ ਮਾਮਲੇ ਅਤੇ ਨਸ਼ਿਆਂ ਦਾ ਪ੍ਰਯੋਗ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਰਹੇ ਹਨ
Mohinderpal Bittu
ਅਤੇ ਜਿਨਾਂ ਨੇ ਪੰਜਾਬ ਦੇ ਬਾਕੀ ਸਾਰੇ ਮਸਲੇ ਭਾਵੇ ਉਹ ਕਿਸਾਨਾਂ ਦੀ ਖ਼ੁਦਕੁਸ਼ੀ ਨਾਲ ਸਬੰਧਤ ਹੋਣ, ਪੰਜਾਬ ਦੀ ਆਰਥਕਤਾ ਨਾਲ ਜੁੜੇ ਹੋਏ ਹੋਣ, ਬੇਰੁਜ਼ਗਾਰੀ, ਪੰਜਾਬ ਵਿਚਲੀਆਂ ਬਿਜਲੀ ਦਰਾਂ ਨਾਲ ਹੋਣ, ਪਾਣੀ ਨਾਲ ਜੁੜੇ ਹੋਣ ਵਾਲੇ ਸਾਰੇ ਮਸਲੇ ਪਿਛੇ ਕਰ ਦਿਤੇ ਹਨ ਪ੍ਰੰਤੂ ਬੇਅਦਬੀ ਤੇ ਨਸ਼ਿਆਂ ਨਾਲ ਜੁੜੇ ਦੋਸ਼ੀ ਜਿਨਾਂ ਨੇ ਵੱਡੇ-ਵੱਡੇ ਖੁਲਾਸੇ ਕਰਨੇ ਸਨ, ਸੰਭਾਵਤ ਰੂਪ ਵਿਚ ਕਈ ਚੋਟੀ ਦੇ ਰਾਜਨੀਤਿਕ ਲੋਕ ਇਨ੍ਹਾਂ ਮਸਲਿਆਂ ਨਾਲ ਜੁੜੇ ਹੋਣ ਦੇ ਖੁਲਾਸੇ ਹੋਣੇ ਸਨ,
Beadbi Kand
ਪ੍ਰੰਤੂ ਇਨ੍ਹਾਂ ਲੋਕਾਂ ਦਾ ਪੁਲਿਸ ਹਿਰਾਸਤ ਵਿਚ ਮੌਤ ਹੋਣਾ ਕਿਸੇ ਵੱਡੇ ਸੰਦੇਹ ਨੂੰ ਪੈਦਾ ਕਰਦਾ ਹੈ।ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਬੇਅਦਬੀ ਕਾਂਡ ਦੀ ਸਭ ਤੋਂ ਅਹਿਮ ਕੜੀ ਮਹਿੰਦਰਪਾਲ ਸਿੰਘ ਬਿਟੂ ਦੀ ਨਾਭਾ ਵਰਗੀ ਹਾਈ ਸਿਕਉਰਟੀ ਜੇਲ ਵਿਚ ਮੌਤ ਹੋ ਜਾਣਾ ਵੱਡੇ ਪ੍ਰਸ਼ਨ ਪੈਦਾ ਕਰਦੀ ਹੈ ਕਿਉਂਕਿ ਉਸ ਨੇ ਬੇਅਦਬੀ ਕਾਂਡ ਦੇ ਕਈ ਗੁਪਤ ਰਾਜਾਂ ਤੋਂ ਪਰਦਾ ਚੁਕਣਾ ਸੀ
Gurpinder Singh
ਉਸ ਤੋਂ ਬਾਅਦ ਹੈਰੋਇਨ ਮਾਮਲੇ ਨਾਲ ਸਬੰਧਤ ਗੁਰਪਿੰਦਰ ਸਿੰਘ ਜਿਸ ਨੇ 532 ਕਿਲੋ ਹੈਰੋਇਨ ਜਿਸ ਦੀ ਕੀਮਤ 2700 ਕਰੋੜ ਰੁਪਏ ਕੀਮਤ ਸੀ, ਉਸ ਦੀ ਪਿਛਲੇ ਦਿਨੀ ਨਿਆਇਕ ਹਿਰਾਸਤ ਵਿਚ ਮੌਤ ਹੋ ਗਈ।