
ਹੁਣ ਪੰਜਾਬ ਪੁਲੀਸ ਵੀ ਫਿੱਟ ਰਹਿਣ ਲਈ ਡਿਉਟੀ ਦੇ ਨਾਲ ਨਾਲ ਜਿੰਮ...
ਫ਼ਤਿਹਗੜ੍ਹ ਸਾਹਿਬ: ਹੁਣ ਪੰਜਾਬ ਪੁਲੀਸ ਵੀ ਫਿੱਟ ਰਹਿਣ ਲਈ ਡਿਉਟੀ ਦੇ ਨਾਲ ਨਾਲ ਜਿੰਮ ਕਰੇਗੀ ਅਤੇ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਵਧਾਉਣ ਲਈ ਵੀ ਖਾਕੀਧਾਰੀ ਵਿਸ਼ੇਸ਼ ਧਿਆਨ ਦੇਣਗੇ।
gym
ਇਸਦੇ ਲਈ ਫਤਹਿਗੜ੍ਹ ਸਾਹਿਬ ‘ਚ ਓਪਨ ਜਿੰਮ ਖੋਲਿਆ ਗਿਆ ਹੈ, ਜਿਸਦਾ ਉਦਘਾਟਨ ਪੁਲੀਸ ਜਿਲ੍ਹਾ ਮੁਖੀ ਅਮਨੀਤ ਕੌਂਡਲ ਵੱਲੋਂ ਕੀਤਾ ਗਿਆ। ਪੁਲੀਸ ਜਿਲ੍ਹਾ ਮੁਖੀ ਅਮਨੀਤ ਕੌਂਡਲ ਨੇ ਕਿਹਾ ਕਿ ਸਿਹਤ ਵਧੀਆ ਰੱਖਣ ਲਈ ਖੇਡ ਦੇ ਮੈਦਾਨ ਦੇ ਨਾਲ-ਨਾਲ ਓਪਨ ਜਿੰਮ ਦਾ ਕੋਈ ਮੁਕਾਬਲਾ ਨਹੀ ਹੈ। ਕੋਰੋਨਾ ਕਰਕੇ ਇੰਡੋਰ ਜਿੰਮ ਚ ਕਸਰਤ ਕਰਨੀ ਸਹੀ ਨਹੀਂ ਹੈ।
Punjab Police
ਇਨਡੋਰ ਜਿੰਮ ਵਿੱਚ ਨਾ ਕੇਵਲ ਸਮਾਜਿਕ ਦੂਰੀ ਨਹੀਂ ਰੱਖੀ ਜਾ ਸਕਦੀ ਅਤੇ ਪਸੀਨਾ ਜਾਂ ਸਾਹ ਕਰਕੇ ਬੀਮਾਰੀ ਫੈਲਣ ਦਾ ਖਦਸ਼ਾ ਜਿਆਦਾ ਹੁੰਦਾ ਹੈ। ਇਸ ਕਰਕੇ ਖੁੱਲੇ ਮੈਦਾਨ ਜਾਂ ਪਾਰਕ ਚ ਬਣੇ ਹੋਏ ਓਪਨ ਜਿੰਮ ਅੱਜ ਦੇ ਸਮੇਂ ਦੀ ਲੋੜ ਹਨ।